ETV Bharat / bharat

ਅਸਮ ਤੇ ਬਿਹਾਰ 'ਚ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਤ - ਮੀਂਹ ਤੇ ਤੂਫ਼ਾਨ

ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਤੇ ਤੂਫ਼ਾਨ ਕਾਰਨ ਤਬਾਹੀ ਮਚੀ ਹੋਈ ਹੈ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਬਿਹਾਰ, ਕੇਰਲ, ਮਹਾਰਾਸ਼ਟਰ, ਅਸਮ ਤੇ ਕਰਨਾਟਕ ਇਹ ਪੰਜ ਸੂਬੇ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਹਨ। ਇੱਥੇ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੜ੍ਹ ਨੇ ਮਚਾਈ ਤਬਾਹੀ
ਹੜ੍ਹ ਨੇ ਮਚਾਈ ਤਬਾਹੀ
author img

By

Published : Aug 7, 2020, 12:58 PM IST

ਹੈਦਰਾਬਾਦ: ਅਸਮ, ਮੁੰਬਈ, ਕਰਨਾਟਕ, ਬਿਹਾਰ ਤੇ ਹੁਣ ਕੇਰਲ ਵਿੱਚ ਵੀ ਹੜ੍ਹ ਆ ਗਿਆ ਹੈ। ਹੜ੍ਹ ਕਰਕੇ ਲੋਕਾਂ ਦੀ ਜ਼ਿੰਦਗੀ ਬਿਖਰ ਗਈ ਹੈ, ਕਈਆਂ ਦੇ ਘਰ ਉੱਜੜ ਗਏ, ਕਈਆਂ ਦੀਆਂ ਮੌਤਾਂ ਤੇ ਲੱਖਾਂ ਲੋਕ ਪ੍ਰਭਾਵਿਤ ਹੋ ਚੁੱਕੇ ਹਨ।

ਕੇਰਲ 'ਚ ਹੜ੍ਹ ਦੀ ਸਥਿਤੀ

ਕੇਰਲ ਦੇ ਉੱਤਰੀ ਹਿੱਸੇ ਪਨਾਮਾਰਮ ਤੇ ਵਾਇਆਨਾਡ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਪਿਆ ਜਿਸ ਤੋਂ ਬਾਅਦ ਇਲਾਕਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਪਿਛਲੇ 3 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ 5 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 2000 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।

ਵੀਡੀਓ
ਫ਼ੋਟੋ
ਫ਼ੋਟੋ

ਕਰਨਾਟਕ ਵਿੱਚ ਹੜ੍ਹ

ਲਗਾਤਾਰ ਪੈ ਰਹੇ ਮੀਂਹ ਤੋਂ ਪਰੇਸ਼ਾਨ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤੀਜੇ ਸਾਲ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਸੂਬੇ ਦੇ ਤੱਟਵਰਤੀ ਇਲਾਕੇ ਮਾਲਨਾਡ, ਤੇ ਅੰਦਰੂਨੀ ਇਲਾਕਿਆਂ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋਈ ਹੈ ਅਤੇ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਕੋਡਾਗੂ ਅਤੇ ਚਿਕਮਗਮਲੁਰੂ ਜ਼ਿਲ੍ਹਿਆਂ ਦੇ ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਖਬਰਾਂ ਹਨ। ਰਾਜ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੀ ਸਥਿਤੀ ਦੇ ਨਾਲ, ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਜੋ ਇਸ ਸਮੇਂ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੋਵਿਡ-19 ਦੀ ਲਾਗ ਦਾ ਇਲਾਜ ਕਰ ਰਹੇ ਹਨ, ਨੇ ਐਮਰਜੈਂਸੀ ਰਾਹਤ ਲਈ ਤੁਰੰਤ 50 ਕਰੋੜ ਰੁਪਏ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ।

ਫ਼ੋਟੋ
ਫ਼ੋਟੋ

ਅਸਮ ਵਿੱਚ ਹੜ੍ਹ ਵਾਲੇ ਹਾਲਾਤ

ਅਸਮ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਤੇ ਕਾਫ਼ੀ ਗੰਭੀਰ ਹੈ। ਇਸ ਕਰਕੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਹੁਣ ਤੱਕ 110 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 19 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹੈ। ਬ੍ਰਹਮਪੁੱਤਰ ਤੇ ਉਸ ਦੀਆਂ ਸਹਾਇਕ ਨਦੀਆਂ ਦਾ ਪਾਣੀ ਦਾ ਬਹਾਅ ਕਾਫ਼ੀ ਜ਼ਿਆਦਾ ਹੈ। ਉੱਥੇ ਹੀ ਇਸ ਹੜ੍ਹ ਨਾਲ 7,89,032 ਲੋਕ ਪ੍ਰਭਾਵਤ ਹਨ।

ਬਿਹਾਰ ਵਿੱਚ ਹੜ੍ਹ

ਮੋਤੀਹਾਰੀ ਗੰਡਕ ਨਦੀ 'ਤੇ ਬਣੇ ਕੰਢੇ ਚਂਪਾਰਣ ਦੇ ਟੁੱਟਣ ਵਾਲ ਕਾਫ਼ੀ ਇਲਾਕਿਆਂ ਵਿੱਚ ਤਬਾਹੀ ਮਚੀ ਹੋਈ ਹੈ। ਸੰਗਰਾਮਪੁਰ ਵਿਚ ਤਬਾਹੀ ਮਚਾਉਣ ਤੋਂ ਬਾਅਦ ਗੰਡਕ ਦਾ ਪਾਣੀ ਕੇਸਰਿਆ ਬਲਾਕ ਵਿੱਚ ਚਾਰੇ ਪਾਸੇ ਫੈਲਿਆ ਹੋਇਆ ਹੈ. ਦੁਨੀਆ ਦਾ ਸਭ ਤੋਂ ਉੱਚਾ ਬੁੱਧ ਦਾ ਸਟੈਚੂ ਵੀ ਇਸ ਤਬਾਹੀ ਦਾ ਮੁੱਖ ਗਵਾਹ ਬਣਿਆ ਹੋਇਆ ਹੈ। ਬੁੱਧ ਦੇ ਸਟੈਚੂ ਦੇ ਕੈਮਪਸ ਦੇ ਅੰਦਰ ਤੇ ਬਾਹਰ ਕਾਫ਼ੀ ਪਾਣੀ ਭਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਨਾਲ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 16 ਜ਼ਿਲ੍ਹਿਆਂ ਦੀ 69,03,640 ਆਬਾਦੀ ਇਸ ਤੋਂ ਪ੍ਰਭਾਵਤ ਹੈ।

ਮੁੰਬਈ ਦੇ ਹਾਲਾਤ

ਬੀਤੇ ਦਿਨੀਂ ਮੁੰਬਈ 'ਚ ਭਾਰੀ ਮੀਂਹ ਪਿਆ ਜਿਸ ਨੂੰ ਵੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਭਾਰੀ ਮੀਂਹ ਦੀ ਸਥਿਤੀ ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਤੋਂ ਵਾਸ਼ੀ ਅਤੇ ਮੇਲ ਲਾਈਨ ਤੋਂ ਠਾਣੇ ਤੱਕ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮੁੰਬਈ ਵਿੱਚ ਵੀ ਮੀਂਹ ਪੈਣ ਵਾਲ ਸਥਿਤੀ ਗੰਭੀਰ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.