ਸੀਤਾਮੜ੍ਹੀ: ਭਾਰਤ-ਨੇਪਾਲ ਸਰਹੱਦ ਉੱਤੇ ਨੇਪਾਲ ਪੁਲਿਸ ਨੇ ਗੋਲੀਬਾਰੀ ਕੀਤੀ। ਇਸ ਦੌਰਾਨ 4 ਭਾਰਤੀਆਂ ਨੂੰ ਗੋਲੀ ਲੱਗੀ ਜਿਨ੍ਹਾਂ ਵਿੱਚੋਂ 1 ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਹੈ।
ਦਰਅਸਲ ਕੋਰੋਨਾ ਵਾਇਰਸ ਕਾਰਨ ਨੇਪਾਲ ਵਿਚ ਵੀ ਤਾਲਾਬੰਦੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸੋਨਬਰਸਾ ਥਾਣਾ ਖੇਤਰ ਦੀ ਭਾਰਤ-ਨੇਪਾਲ ਸਰਹੱਦ ਪੀਪਾਰਾ ਪਾਰਸੀਨ ਪੰਚਾਇਤ ਦੇ ਲਾਲਬੰਦੀ ਜਾਨਕੀਨਗਰ ਸਰਹੱਦ ਉੱਤੇ ਹਰ ਰੋਜ਼ ਦੀ ਤਰ੍ਹਾਂ ਆਪਣਏ ਖੇਤਾਂ ਵਿੱਚ ਕੰਮ ਕਰਨ ਗਏ ਮਜ਼ਦੂਰਾਂ ਉੱਤੇ ਨੇਪਾਲ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਗੋਲੀਬਾਰੀ ਵਿੱਚ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹਨ ਇਨ੍ਹਾਂ ਵਿੱਚੋਂ ਇੱਕ ਨੂੰ ਨੇਪਾਲ ਪੁਲਿਸ ਨੇ ਜ਼ਖਮੀ ਹਾਲਤ ਵਿੱਚ ਕਾਬੂ ਕਰ ਲਿਆ ਹੈ।
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਭਾਰਤੀ ਸਰਹੱਦ 'ਤੇ ਤਣਾਅ ਵਧਿਆ ਹੈ। ਉੱਥੇ ਹੀ ਭਾਰਤ-ਨੇਪਾਲ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਹੌਲ ਹੈ ਅਤੇ ਲੋਕ ਆਪੋ-ਆਪਣੇ ਘਰਾਂ ਵਿੱਚ ਬੰਦ ਹਨ।