ਹੈਦਰਾਬਾਦ: ਤੇਲੰਗਾਨਾ ਦੇ ਸ਼੍ਰੀਸੈਲਮ ਪਾਵਰ ਸਟੇਸ਼ਨ ਵਿੱਚ ਅੱਗ ਲੱਗਣ ਦੀ ਖ਼ਬਰ ਹੈ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ।
ਬੀਤੀ ਦੇਰ ਰਾਤ ਤੇਲੰਗਾਨਾ ਸਥਿਤ ਹਾਈਡਰੋਇਲੈਕਟ੍ਰਿਕ ਪਲਾਂਟ ਦੇ ਅੰਦਰ ਇੱਕ ਬਿਜਲੀ ਘਰ ਵਿਚ ਅੱਗ ਲੱਗ ਗਈ ਸੀ। ਆਂਧਰਾ ਪ੍ਰਦੇਸ਼ ਦੀ ਸਰਹੱਦ ਨੇੜੇ ਤੇਲੰਗਾਨਾ 'ਚ ਪੈਂਦੇ ਸ੍ਰੀਸੈਲਮ ਪਣ ਬਿਜਲੀ ਪਲਾਂਟ ਤੋਂ 10 ਲੋਕਾਂ ਨੂੰ ਬਚਾਇਆ ਗਿਆ ਹੈ। ਕਥਿਤ ਤੌਰ 'ਤੇ ਅੱਗ ਰਾਤ 10:30 ਵਜੇ ਲੱਗੀ।
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਸ਼੍ਰੀਸੈਲਮ ਡੈਮ ਦੇ ਖੱਬੇ ਕੰਢੇ 'ਤੇ ਸਥਿਤ ਭੂਮੀਗਤ ਬਿਜਲੀ ਘਰ 'ਚ ਇੱਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।
ਆਪਦਾ ਪ੍ਰਬੰਧਨ ਦੀ ਇੱਕ ਟੀਮ, ਐਨਡੀਆਰਐਫ, ਇਸ ਸਮੇਂ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਡੀਈ ਪਵਨ ਕੁਮਾਰ ਅਤੇ ਆਪ੍ਰੇਸ਼ਨ ਅਤੇ ਰੱਖ ਰਖਾਵ ਦੇ ਕੁਝ ਕਰਮਚਾਰੀ ਧੂੰਏਂ ਨੂੰ ਵੇਖਦਿਆਂ ਤੁਰੰਤ ਬਾਹਰ ਭੱਜ ਗਏ। ਹਾਦਸੇ ਸਮੇਂ ਬਿਜਲੀ ਘਰ ਵਿੱਚ 30 ਸਟਾਫ ਮੈਂਬਰ ਸਨ। ਜਿਨ੍ਹਾਂ ਵਿਚੋਂ 15 ਸੁਰੰਗ ਰਾਹੀਂ ਫਰਾਰ ਹੋ ਗਏ। ਸਹਾਇਕ ਅਮਲੇ ਨੇ ਛੇ ਹੋਰਾਂ ਨੂੰ ਬਚਾਇਆ। ਬਾਕੀ ਨੌਂ ਜੋ ਫਸੇ ਸਨ ਉਨ੍ਹਾਂ ਵਿੱਚ ਛੇ ਟੀਐਸ ਜੇਨਕੋ ਕਰਮਚਾਰੀ ਅਤੇ ਤਿੰਨ ਨਿੱਜੀ ਕੰਪਨੀ ਦੇ ਕਰਮਚਾਰੀ ਸ਼ਾਮਲ ਹਨ।
-
CM K Chandrashekhar Rao has expressed shock over the incident. He is eliciting information on the incident on a regular basis. He spoke to Minister Jagdeeshwar Reddy & Transco, Genco CMD D Prabhakar Rao who are at site & reviewed relief measures taking place there: Telangana CMO https://t.co/y5bxUgoMgu
— ANI (@ANI) August 21, 2020 " class="align-text-top noRightClick twitterSection" data="
">CM K Chandrashekhar Rao has expressed shock over the incident. He is eliciting information on the incident on a regular basis. He spoke to Minister Jagdeeshwar Reddy & Transco, Genco CMD D Prabhakar Rao who are at site & reviewed relief measures taking place there: Telangana CMO https://t.co/y5bxUgoMgu
— ANI (@ANI) August 21, 2020CM K Chandrashekhar Rao has expressed shock over the incident. He is eliciting information on the incident on a regular basis. He spoke to Minister Jagdeeshwar Reddy & Transco, Genco CMD D Prabhakar Rao who are at site & reviewed relief measures taking place there: Telangana CMO https://t.co/y5bxUgoMgu
— ANI (@ANI) August 21, 2020
ਫਾਇਰਫਾਈਟਰਜ਼ ਨੂੰ ਮੌਕੇ 'ਤੇ ਪਹੁੰਚਾਇਆ ਗਿਆ ਅਤੇ ਡਿਪਟੀ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰਾਂ ਸਮੇਤ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸੰਘਣਾ ਧੂੰਆਂ ਬਚਾਅ ਕਾਰਜਾਂ ਵਿਚ ਰੁਕਾਵਟ ਪਾ ਰਿਹਾ ਹੈ।
ਅੱਗ ਲੱਗਣ ਕਾਰਨ ਡੀਈ ਪਵਨ ਕੁਮਾਰ, ਪਲਾਂਟ ਜੂਨੀਅਰ ਸਹਾਇਕ ਰਾਮਕ੍ਰਿਸ਼ਨ, ਡਰਾਈਵਰ ਪਲਨਕੱਈਆ, ਮਟਰੂ, ਕ੍ਰਿਸ਼ਣਾਰੇਡੀ ਅਤੇ ਵੈਂਕਟਯਾ ਇਟਲਾਪੈਂਟਾ ਜੇਨਕੋ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਰਾਈਟ ਬੈਂਕ ਨਹਿਰ ਪਣ ਬਿਜਲੀ ਘਰ ਦੇ ਸਟਾਫ ਨੇ ਵੀ ਰਾਹਤ ਕਾਰਜਾਂ ਵਿਚ ਹਿੱਸਾ ਲਿਆ।
ਤੇਲੰਗਾਨਾ ਬਿਜਲੀ ਮੰਤਰੀ ਜਗਦੀਸ਼ ਰੈਡੀ, ਕੁਲੈਕਟਰ ਸ਼ਰਵਾਨ, ਟ੍ਰਾਂਸਕੋ, ਜੇਨਕੋ ਦੇ ਸੀਐਮਡੀ ਪ੍ਰਭਾਰ ਰਾਓ ਅਤੇ ਵਿਧਾਇਕ ਗੁਵਾਲਾ ਬਲਾਰਾਜੂ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
GENCO ਦੇ ਸੀਈਓ ਸੁਰੇਸ਼ ਨੇ ਕਿਹਾ, "ਬਿਜਲੀ ਘਰ ਤੋਂ ਤਿੰਨ ਐਮਰਜੈਂਸੀ ਨਿਕਾਸ ਹਨ ਅਤੇ ਸੰਭਾਵਨਾ ਹੈ ਕਿ ਫਸੇ ਕਰਮਚਾਰੀ ਉਨ੍ਹਾਂ ਵਿਚੋਂ ਕਿਸੇ ਵਿਚੋਂ ਬਾਹਰ ਆ ਸਕਣ। ਸਾਨੂੰ ਧੂੰਆਂ ਘੱਟਣ ਤੋਂ ਬਾਅਦ ਹੀ ਵਧੇਰੇ ਜਾਣਕਾਰੀ ਮਿਲੇਗੀ।"
ਬਚਾਅ ਕਾਰਜਾਂ ਵਿੱਚ ਮਦਦ ਲਈ ਸਿੰਗਰੇਨੀ ਕੋਲੀਅਰੀਆਂ ਤੋਂ ਬਚਾਅ ਕਰਮੀ ਲਿਆਂਦੇ ਜਾ ਰਹੇ ਹਨ।
ਇਸ ਘਟਨਾ ਤੋਂ ਬਾਅਦ ਬਿਜਲੀ ਘਰ ਵਿਖੇ ਬਿਜਲੀ ਉਤਪਾਦਨ ਦੇ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ।
ਸ਼੍ਰੀਸੈਲਮ ਡੈਮ ਕ੍ਰਿਸ਼ਨਾ ਨਦੀ ਦੇ ਪਾਰ ਸਥਿਤ ਹੈ ਜੋ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਿਚਕਾਰ ਸਰਹੱਦ ਦਾ ਕੰਮ ਕਰਦਾ ਹੈ।
ਸੀਐਮ ਕੇ ਚੰਦਰਸ਼ੇਖਰ ਰਾਓ ਨੇ ਸ਼੍ਰੀਸੈਲਮ ਡੈਮ ਵਿਖੇ ਅੱਗ ਲੱਗਣ ਦੀ ਘਟਨਾ 'ਤੇ ਦੁੱਖ ਜਤਾਇਆ ਹੈ।
ਉਨ੍ਹਾਂ ਕਿਹਾ, "ਉਹ ਨਿਯਮਿਤ ਤੌਰ 'ਤੇ ਘਟਨਾ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਮੰਤਰੀ ਜਗਦੀਸ਼ਵਰ ਰੈਡੀ ਅਤੇ ਟ੍ਰਾਂਸਕੋ, ਜੇਨਕੋ ਦੇ ਸੀਐਮਡੀ ਡੀ ਪ੍ਰਭਾਕਰ ਰਾਓ ਨਾਲ ਗੱਲਬਾਤ ਕੀਤੀ, ਜੋ ਕਿ ਹਾਦਸੇ ਵਾਲੀ ਜਗ੍ਹਾ 'ਤੇ ਹਨ ਅਤੇ ਉਥੇ ਹੋ ਰਹੇ ਰਾਹਤ ਉਪਾਵਾਂ ਦਾ ਜਾਇਜ਼ਾ ਰਹੇ ਹਨ।"