ਨਵੀਂ ਦਿੱਲੀ: ਰਾਜਧਾਨੀ ਵਿੱਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਕੇ ਚੱਲ ਰਿਹਾ ਵਿਰੋਧ ਇੱਕ ਵਾਰ ਮੁੜ ਤੋਂ ਤੇਜ਼ ਹੋ ਗਿਆ ਹੈ। ਲੰਘੇ ਕੱਲ੍ਹ ਸੀਏਏ ਦੇ ਸਮਰਥਕ ਅਤੇ ਵਿਰੋਧੀ ਇੱਕ ਦੂਜੇ ਨਾਲ ਭਿੜ ਗਏ ਅਤੇ ਜਮ ਕੇ ਪੱਥਰਾਅ ਕੀਤਾ।
ਸੁਰੱਖਿਆ ਕਾਰਨਾਂ ਕਰਕੇ ਜਾਫ਼ਰਾਬਾਦ ਅਤੇ ਮੌਜਪੁਰ-ਬਾਬਰਪੁਰ ਮੈਟਰੋ ਸਟੇਸ਼ਨ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਗਲੇ ਹੁਕਮਾਂ ਤੱਕ ਇਨ੍ਹਾਂ ਸਟੇਸ਼ਨਾਂ 'ਤੇ ਮੈਟਰੋ ਨਹੀਂ ਰੁਕੇਗੀ।
-
Delhi Metro Rail Corporation: Entry and exit of Jaffrabad and Maujpur-Babarpur are closed. Trains will not be halting at these stations. pic.twitter.com/le2EaXcj4p
— ANI (@ANI) February 24, 2020 " class="align-text-top noRightClick twitterSection" data="
">Delhi Metro Rail Corporation: Entry and exit of Jaffrabad and Maujpur-Babarpur are closed. Trains will not be halting at these stations. pic.twitter.com/le2EaXcj4p
— ANI (@ANI) February 24, 2020Delhi Metro Rail Corporation: Entry and exit of Jaffrabad and Maujpur-Babarpur are closed. Trains will not be halting at these stations. pic.twitter.com/le2EaXcj4p
— ANI (@ANI) February 24, 2020
ਚੇਤੇ ਰਹੇ ਕਿ ਐਤਵਾਰ ਨੂੰ ਪਹਿਲਾਂ ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਪਥਰਾਅ ਹੋਇਆ ਅਤੇ ਰਾਤ ਨੂੰ ਕਰਾਵਲ ਨਗਰ ਵਿੱਚ ਵੀ ਇਹੀ ਕੁਝ ਵਾਪਰਿਆ।
ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਅਤੇ ਪੈਰਾਮਿਲਟਰੀ ਫੋਰਸ ਤੈਨਾਤ ਕੀਤੀ ਗਈ ਹੈ। ਜਿਸ ਤੋਂ ਬਾਅਦ ਸ਼ਾਹੀਨ ਬਾਗ਼, ਜਾਫ਼ਰਾਬਾਦ, ਚਾਂਦ ਬਾਗ਼ ਅਤੇ ਮੌਜਪੁਰ ਇਲਾਕਾ ਇੱਕ ਛਾਉਣੀ ਵਿੱਚ ਤਬਦੀਲ ਹੋਇਆ ਜਾਪਦਾ ਹੈ।