ਸ੍ਰੀਨਗਰ: ਜੰਮੂ-ਕਸ਼ਮੀਰ ਦੇ ਤਰਾਲ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ।
ਇਸ ਮੁਕਾਬਲੇ ਦੀ ਪੂਰੀ ਜਾਣਕਾਰੀ ਮਿਲਣੀ ਅਜੇ ਬਾਕੀ ਹੈ। ਦੱਸ ਦਈਏੇ ਕਿ ਫ਼ੌਜ ਹੁਣ ਅੱਤਵਾਦੀ ਗਤੀਵਿਧੀਆਂ ਨੂੰ ਖ਼ਤਮ ਕਰਨ ਦਾ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਨੇ ਇੱਕ ਵਾਰ ਮੁੜ ਯੁੱਧਬੰਦੀ ਦੀ ਉਲੰਘਣਾ ਕੀਤੀ ਸੀ। ਇਸ ਦੌਰਾਨ ਸਵੇਰੇ ਤਿੰਨ ਵਜੇ ਅਖ਼ਨੂਰ ਸੈਕਟਰ 'ਚ ਐੱਲਓਸੀ 'ਤੇ ਭਾਰੀ ਗੋਲੀਬਾਰੀ ਕੀਤੀ ਸੀ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲੋਂ ਯੁੱਧਬੰਦੀ ਦੀ ਉਲੰਘਣਾ ਕੀਤੀ ਗਈ। ਪਿਛਲੇ ਇੱਕ ਹਫ਼ਤੇ 'ਚ ਪਾਕਿਸਤਾਨ ਨੇ 60 ਤੋਂ ਜ਼ਿਆਦਾ ਵਾਰ ਯੁੱਧਬੰਦੀ ਦੀ ਉਲੰਘਣਾ ਕਰ ਚੁੱਕਾ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਅੱਤਵਾਦ ਵਿਰੁੱਧ ਪੀਓਕੇ 'ਚ ਕੀਤੀ ਗਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਬੌਖ਼ਲਾਇਆ ਹੋਇਆ ਹੈ ਅਤੇ ਉਹ ਯੁੱਧਬੰਦੀ ਦੀ ਲਗਾਤਾਰ ਉਲੰਘਣਾ ਕਰਦਾ ਆ ਰਿਹਾ ਹੈ।