ਹੈਦਰਾਬਾਦ: ਸੋਸ਼ਲ ਮੀਡੀਆ ਦਿੱਗਜ਼ ਫੇਸਬੁੱਕ ਨੇ ਅਧਿਆਪਕਾਂ ਦੀ ਮਦਦ ਲਈ ਇੱਕ ਨਵਾਂ ਫੀਚਰ ਐਜੂਕੇਟਰ ਹੱਬ ਲਾਂਚ ਕੀਤਾ ਹੈ। ਇਹ ਅਧਿਆਪਕਾਂ ਨੂੰ ਆਨ-ਲਾਈਨ ਸਮੂਹ ਬਣਾਉਣ ਦੇ ਨਾਲ ਸਾਧਨਾਂ ਦੀ ਖੋਜ ਵਿੱਚ ਮਦਦ ਕਰੇਗਾ।
ਕੋਵਿਡ-19 ਮਹਾਂਮਾਰੀ ਅਤੇ ਤਾਲਬੰਦੀ ਦੌਰਾਨ ਮਾਤਾ-ਪਿਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਕੰਮਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਪ੍ਰਬੰਧਨਾਂ ਨਾਲ ਜੁੜੇ ਲੋਕ ਇਸ ਸਾਲ ਦੇ ਸਿੱਖਿਆ ਸੈਸ਼ਨ ਵਿੱਚ ਬਦਲਾਅ ਦੀ ਉਮੀਦ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਫੇਸਬੁੱਕ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਧਿਆਪਕਾਂ ਨੂੰ ਸਮਰਥਨ ਦੇਣ ਅਤੇ ਲੋਕਾਂ ਨੂੰ ਨਵੇਂ ਵਿਦਿਅਕ ਵਰ੍ਹੇ ਅਨੁਸਾਰ ਢਲਣ ਵਿੱਚ ਮਦਦ ਕਰਨ ਅਤੇ ਇੱਕ-ਦੂਜੇ ਦੀ ਦੇਖਭਾਲ ਕਰਨ ਲਈ ਐਜੂਕੇਟਰ ਹੱਬ ਸ਼ੁਰੂ ਕੀਤਾ ਜਾ ਰਿਹਾ ਹੈ।
ਐਜੂਕੇਟਰ ਹੱਬ ਵਿੱਚ ਸੰਮਲਿਤ ਵਾਤਾਵਰਨ ਬਣਾਉਣ ਲਈ ਨਸਲੀ ਅਸਮਾਨਤਾਵਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਵਿੱਚ ਅਧਿਆਪਕਾਂ ਦੀ ਮਦਦ ਕਰਨ ਲਈ ਸਬੰਧਿਤ ਸੰਗਠਨਾਂ ਦੀ ਜਾਣਕਾਰੀ ਅਤੇ ਮਾਰਗਦਰਸ਼ ਵੀ ਸ਼ਾਮਲ ਹੋਣਗੇ।
ਫੇਸਬੁੱਕ ਨੇ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਕਿ ਇਹ ਜ਼ਿਆਦਾ ਸੰਮਲਿਤ ਅਤੇ ਸਨਮਾਨਜਨਕ ਸਮੂਹ ਨੂੰ ਪੂਰਾ ਕਰਨ ਲਈ ਇੰਸਟਾਗ੍ਰਾਮ 'ਤੇ ਐਂਟੀ-ਰੇਸੀਜ਼ਮ ਮਾਰਗ ਸਾਂਝਾ ਕਰੇਗਾ।
ਐਜੂਕੇਟਰ ਹੱਬ ਵਿੱਚ ਨੌਜਵਾਨਾਂ ਨੂੰ ਡਿਜ਼ੀਟਲ ਦੁਨੀਆ ਵਿੱਚ ਢਾਲਣ ਅਤੇ ਵਿਕਸਿਤ ਕਰਨ ਲਈ ਜ਼ਰੂਰੀ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਗਤੀਵਿਧੀਆਂ, ਪਾਠ ਯੋਜਨਾਵਾਂ, ਗੱਲਬਾਤ ਦੀ ਸ਼ੁਰੂਆਤ, ਵੀਡੀਓ ਅਤੇ ਹੋਰ ਉਪਕਰਨ ਵੀ ਸ਼ਾਮਲ ਹੋਣਗੇ। ਇਹ ਅਧਿਆਪਕਾਂ ਨੂੰ ਹੋਰ ਅਧਿਆਪਕਾਂ ਨਾਲ ਜੁੜਨ ਅਤੇ ਆਨ-ਲਾਈਨ ਸਮੂਹ ਨਾਲ ਸਮਰਥਨ ਲੱਭਣ ਵਿੱਚ ਵੀ ਮਦਦ ਕਰੇਗਾ।
ਫੇਸਬੁੱਕ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਉਹ ਅਧਿਆਪਕਾਂ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਤਣਾਅ ਵਿੱਚ ਮਦਦ ਕਰਨ ਲਈ ਮਾਨਸਿਕ ਸਿਹਤ ਅਤੇ ਧਮਕਾਏ ਜਾਣ ਵਿਰੁੱਧ ਮਾਰਗ ਸਾਂਝਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਜਦਕਿ ਐਜੂਕੇਟਰ ਹੱਬ ਵਿਦਿਅਕ ਵਰ੍ਹੇ ਵਿੱਚ ਸਕਾਰਾਤਮਕ ਵਾਤਾਵਰਨ ਬਣਾਈ ਰੱਖਣ ਲਈ ਮਾਹਰਾਂ ਤੋਂ ਸਵੈ ਦੇਖਭਾਲ, ਮਾਨਸਿਕ ਸਿਹਤ ਸੁਝਾਅ ਅਤੇ ਹੋਰ ਸਾਧਨ ਪ੍ਰਦਾਨ ਕਰਦਾ ਹੈ।