ਨਵੀਂ ਦਿੱਲੀ: ਬੰਦ ਹੋ ਚੁੱਕੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਤੋਂ ਪਰਿਵਰਤਨ ਕੋਰਟ (ਈਡੀ) ਨੇ ਫ਼ੇਮਾ ਦੀ ਉਲੰਘਣਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੁੱਛਗਿੱਛ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦ ਈਡੀ ਨੇ ਫੇਮਾ ਦੀ ਉਲੰਘਣਾ ਮਾਮਲੇ ਨੂੰ ਲੈ ਕੇ ਗੋਇਲ ਤੋਂ ਪੁੱਛਗਿੱਛ ਕੀਤੀ ਹੈ।
ਈਡੀ ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਵਿਦੇਸ਼ੀ ਮੁਦਰਾ ਬਦਲਾਅ ਐਕਟ (ਐੱਫ਼ਈਐੱਮਏ) ਦੀਆਂ ਤਜ਼ਵੀਜਾਂ ਅਧੀਨ ਕੀਤੀ ਜਾ ਰਹੀ ਹੈ ਅਤੇ ਇਸ ਦਾ ਮਕਸਦ ਏਅਰਲਾਈਨ ਦੁਆਰਾ ਕੀਤੀਆਂ ਗਈਆਂ ਬੇਨਿਯਮਿਆਂ ਲਈ ਵਾਧੂ ਸਬੂਤ ਮੁਹੱਈਆ ਕਰਵਾਉਣਾ ਹੈ। ਇਸ ਵਿੱਚ ਫ਼ੰਡਾਂ ਦਾ ਆਦਾਨ-ਪ੍ਰਦਾਨ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ 23 ਅਗਸਤ ਨੂੰ ਈਡੀ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਘਰ ਦੀ ਤਾਲਾਸ਼ੀ ਲਈ ਸੀ, ਜਿਸ ਵਿੱਚ ਉਨ੍ਹਾਂ ਦੀਆਂ 19 ਕੰਪਨੀਆਂ ਦਾ ਵੇਰਵਾ ਮਿਲਿਆ ਸੀ, ਜਿੰਨ੍ਹਾਂ ਵਿੱਚੋਂ 5 ਵਿਦੇਸ਼ਾਂ ਵਿੱਚ ਹਨ। ਇਸ ਤੋਂ ਪਤਾ ਚਲਦਾ ਹੈ ਕਿ ਗ਼ੈਰ-ਕਾਨੂੰਨੀ ਲੈਣ ਦੇਣ ਰਾਹੀਂ ਧਨ ਨੂੰ ਵਿਦੇਸ਼ ਵਿੱਚ ਭੇਜ ਕੇ ਘੁਟਾਲਾ ਕੀਤਾ ਗਿਆ।
ਈਡੀ ਨੇ ਦਿੱਲੀ ਅਤੇ ਮੁੰਬਈ ਵਿੱਚ 12 ਸਥਾਨਾਂ ਦੀ ਤਲਾਸ਼ੀ ਲਈ ਸੀ, ਜਿਸ ਵਿੱਚ ਜੈੱਟ ਅਧਿਕਾਰੀਆਂ ਦੀਆਂ ਜ਼ਮੀਨਾਂ ਵੀ ਸ਼ਾਮਲ ਸਨ।