ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿੱਚ ਪਹਿਲਾਂ ਹੀ ਜਾਰੀ ਸੀ, ਹੁਣ ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਵਿੱਚ ਸ਼ਾਮਲ ਹੋਣ ਵਾਲਿਆਂ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਫੈਲਣ ਦਾ ਡਰ ਬਣ ਗਿਆ ਹੈ। ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਵਿੱਚ 19 ਰਾਜਾਂ ਅਤੇ ਦੇਸ਼ ਦੇ 16 ਹੋਰ ਦੇਸ਼ਾਂ ਤੋਂ ਇਸਲਾਮੀ ਪ੍ਰਚਾਰਕ ਆਏ ਸਨ। ਇਨ੍ਹਾਂ ਵਿੱਚੋਂ 200 ਦੇ ਕਰੀਬ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ। ਇੱਥੇ ਸ਼ਾਮਲ ਹੋਏ ਲੋਕਾਂ ਵਿੱਚ ਦਿੱਲੀ ਤੋਂ ਤਾਮਿਲਨਾਡੂ ਤੱਕ ਕੋਰੋਨਾ ਦੇ ਲੱਛਣ ਵੇਖੇ ਜਾ ਰਹੇ ਹਨ।
-
#WATCH Delhi Police release a video of its warning to senior members of Markaz, Nizamuddin to vacate Markaz & follow lockdown guidelines, on 23rd March 2020. #COVID19 pic.twitter.com/2evZR6OcmB
— ANI (@ANI) March 31, 2020 " class="align-text-top noRightClick twitterSection" data="
">#WATCH Delhi Police release a video of its warning to senior members of Markaz, Nizamuddin to vacate Markaz & follow lockdown guidelines, on 23rd March 2020. #COVID19 pic.twitter.com/2evZR6OcmB
— ANI (@ANI) March 31, 2020#WATCH Delhi Police release a video of its warning to senior members of Markaz, Nizamuddin to vacate Markaz & follow lockdown guidelines, on 23rd March 2020. #COVID19 pic.twitter.com/2evZR6OcmB
— ANI (@ANI) March 31, 2020
ਨਿਜ਼ਾਮੂਦੀਨ ਦੇ ਮਰਕਜ਼ ਤੋਂ ਤੇਲੰਗਾਨਾ ਵਾਪਸ ਜਾਣ ਵਾਲੇ ਲੋਕਾਂ ਚੋਂ 6 ਦੀ ਸੋਮਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ, ਜਦਕਿ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਤੋਂ ਬਾਅਦ ਤਾਮਿਲਨਾਡੂ ਪਹੁੰਚੇ ਲੋਕਾਂ ਵਿਚੋਂ ਮੰਗਲਵਾਰ ਨੂੰ 45 ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਦਿੱਲੀ ਵਿੱਚ ਹੁਣ ਤਕ 24 ਵਿਅਕਤੀ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਨਿਜ਼ਾਮੂਦੀਨ ਦੇ ਮਰਕਜ਼ ਵਿੱਚ ਸ਼ਾਮਲ ਹੋਏ ਸਨ।
ਦਿੱਲੀ ਪੁਲਿਸ ਨੇ ਜਾਰੀ ਕੀਤਾ ਚੇਤਾਵਨੀ ਵਾਲਾ ਵੀਡੀਓ
ਇਸ ਵਿਚਾਲੇ ਦਿੱਲੀ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਕਿ ਉੱਥੋਂ ਦੇ ਲੋਕਾਂ ਨੂੰ ਪਹਿਲਾਂ ਹੀ ਮਰਕਜ਼ ਨੂੰ ਜਲਦੀ ਤੋਂ ਜਲਦੀ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਵਲੋਂ ਜਾਰੀ ਕੀਤੀ ਇਹ ਵੀਡੀਓ 23 ਮਾਰਚ ਦੀ ਹੈ। ਇਸ ਵਿੱਚ ਮਰਕਜ਼ ਦੇ ਮੈਂਬਰਾਂ ਤੋਂ ਦਿੱਲੀ ਪੁਲਿਸ ਵਲੋਂ ਪੁੱਛਿਆ ਜਾ ਰਿਹਾ ਹੈ ਕਿ ਹੁਣ ਤੱਕ ਕਿੰਨੇ ਲੋਕ ਅਤੇ ਕਿਥੋ-ਕਿਥੋਂ ਦੇ ਲੋਕ ਉਥੇ ਠਹਿਰੇ ਹੋਏ ਹਨ। ਇਸ ਦੇ ਨਾਲ ਹੀ, ਦਿੱਲੀ ਪੁਲਿਸ ਉਨ੍ਹਾਂ ਲੋਕਾਂ ਨੂੰ ਜਲਦ ਮਰਕਜ਼ ਨੂੰ ਖਾਲੀ ਨਾ ਕਰਨ ’ਤੇ ਕਾਰਵਾਈ ਕਰਨ ਦੀ ਚੇਤਾਵਨੀ ਵੀ ਦੇ ਰਹੀ ਹੈ।
ਇਹ ਵੀ ਪੜ੍ਹੋ: ਫੁੱਲ ਬਰਸਾ ਕੇ ਲੋਕਾਂ ਨੇ ਕੀਤਾ ਸਫ਼ਾਈ ਕਰਮੀਆਂ ਦਾ ਸਨਮਾਨ, ਕੈਪਟਨ ਨੇ ਵੀਡੀਓ ਕੀਤੀ ਸਾਂਝੀ