ਸੁਕਮਾ: ਨਕਸਲੀਆਂ ਖਿਲਾਫ਼ ਸਾਡੇ ਫ਼ੌਜੀ ਸੰਘਣੇ ਜੰਗਲਾਂ ਵਿੱਚ ਹਰ ਮੁਸ਼ਕਲ ਵੇਲ੍ਹੇ ਵੀ ਤਾਇਨਾਤ ਰਹਿੰਦੇ ਹਨ। ਬਸਤਰ ਦੇ ਸੁਕਮਾ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਫੌਜੀਆਂ ਅਤੇ ਸੁਰੱਖਿਆ ਬਲਾਂ ਵੱਲੋਂ ਆਪਰੇਸ਼ਨ ਮਾਨਸੂਨ ਚਲਾਇਆ ਜਾ ਰਿਹਾ ਹੈ।
ਇਸ ਦੌਰਾਨ ਡੀਆਰਜੀ ਦੇ ਇਹ ਜਵਾਨ ਤੇਜ਼ੀ ਨਾਲ ਵਹਿੰਦੇ ਪਾਣੀ ਵਿੱਚ ਫੱਸ ਗਏ। ਬਸਤਰ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਲਬਾਲਬ ਭਰੇ ਹੋਏ ਹਨ। ਜਿਸ ਕਾਰਨ ਫੌਜੀਆਂ ਵਲੋਂ ਆਪਰੇਸ਼ਨ ਮਾਨਸੂਨ ਚਲਾਇਆ ਜਾ ਰਿਹਾ ਹੈ। ਆਪਰੇਸ਼ਨ ਮਾਨਸੂਨ ਦੌਰਾਨ ਫੌਜੀ ਨਕਸਲੀਆਂ ਨਾਲ ਲੋਹਾ ਲੈਣ ਦੇ ਨਾਲ-ਨਾਲ ਹੜ੍ਹ ਵਰਗੇ ਹਾਲਾਤਾਂ ਨਾਲ ਵੀ ਦੋ-ਚਾਰ ਹੋ ਰਹੇ ਹਨ।
ਪਾਣੀ ਦੇ ਭਾਰੀ ਵਹਾਅ 'ਚ ਫਸੇ ਫੌਜੀਆਂ ਨੂੰ ਬਾਕੀ ਸਾਥੀਆਂ ਨੇ ਰੱਸੀ ਦੇ ਸਹਾਰੇ ਰੈਸਕਿਊ ਕੀਤਾ। ਇਨ੍ਹਾਂ ਜਵਾਨਾਂ ਨੇ ਦੋਹਾਂ ਕਿਨਾਰਿਆਂ ਉੱਤੇ ਰੱਸੀ ਬੰਨ੍ਹਕੇ ਆਪਣੇ ਸਾਥੀਆਂ ਨੂੰ ਪਾਣੀ ਤੋਂ ਬਾਹਰ ਕੱਢਿਆ। ਪਰ, ਇਸ ਵੇਲ੍ਹੇ ਵੀ ਉਨ੍ਹਾਂ ਦੇ ਚਿਹਰੇ ਉੱਤੇ ਕੋਈ ਘਬਰਾਹਟ ਜਾਂ ਡਰ ਨਹੀਂ ਸੀ, ਸਗੋਂ ਉਹ ਇਸ ਦੌਰਾਨ ਵੀ ਉਹ ਚੀਅਰ ਕਰਦੇ ਦਿਖਾਈ ਦਿੱਤੇ।