ਨਵੀਂ ਦਿੱਲੀ: ਹੋਲੀ ਵਾਲੇ ਦਿਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ 'ਚ ਪੂਰੀ ਤਰ੍ਹਾਂ ਚੌਕਸੀ ਵਰਤੀ ਗਈ ਸੀ। ਇਸ ਦੌਰਾਨ ਉਨ੍ਹਾਂ ਹੁੜਦੰਗ ਮਚਾਉਣ ਵਾਲੇ ਲੋਕਾਂ ਦੇ ਚਲਾਨ ਕਟੇ। ਮੰਗਲਵਾਰ ਨੂੰ ਦਿੱਲੀ ਪੁਲਿਸ ਨੇ 2 ਹਜ਼ਾਰ ਤੋਂ ਵੱਧ ਦੇ ਚਲਾਨ ਕਟੇ।
ਇਸ ਵਿੱਚ 1192 ਚਲਾਨ ਸਿਰਫ਼ ਬਿਨਾ ਹੈਲਮੇਟ ਦੇ ਨਿਕਲੇ ਲੋਕਾਂ ਦੇ ਕੱਟੇ ਗਏ ਸਨ। ਇਸ ਦੇ ਨਾਲ ਹੀ, ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 647 ਲੋਕਾਂ ਦੇ ਚਲਾਨ ਕੱਟੇ ਗਏ, ਜਦੋਂ ਕਿ 181 ਲੋਕਾਂ ਦੇ ਚਲਾਨ ਦੋ ਪਹੀਆ ਵਾਹਨਾਂ 'ਤੇ ਟ੍ਰਿਪਲਿੰਗ ਕਰਨ ਲਈ ਕਟੇ ਗਏ ਹਨ। ਉਥੇ ਹੀ 156 ਵਿਅਕਤੀਆਂ ਦੇ ਚਲਾਨ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਲਈ ਕੱਟੇ ਗਏ ਸਨ।
ਹੋਲੀ ਦਾ ਤਿਉਹਾਰ ਸ਼ਾਂਤੀਪੂਰਨ ਤੇ ਸੁਰਖਿਅਤ ਢੰਗ ਨਾਲ ਮਨਾਇਆ ਜਾਵੇ, ਇਹ ਸੁਨਿਸ਼ਚਿਤ ਕਰਨ ਲਈ 170 ਤੋਂ ਵੱਧ ਟ੍ਰੈਫਿਕ ਪਿਕੇਟ ਬਣਾਈਆਂ ਗਈਆਂ ਤੇ ਜ਼ਿਲ੍ਹਾ ਪੁਲਿਸ ਮੁਲਾਜ਼ਮਾ ਦੀ ਤਾਇਨਾਤੀ ਕੀਤੀ ਗਈ। ਸਿਰਫ਼ ਦਿੱਲੀ ਟ੍ਰੈਫ਼ਿਕ ਪੁਲਿਸ ਵੱਲੋਂ ਲਗਭਗ 1,600 ਜਵਾਨ ਤਾਇਨਾਤ ਕੀਤੇ ਗਏ ਸਨ।