ETV Bharat / bharat

ਟੈਰਕਟਰ ਰੈਲੀ ਹਿੰਸਾ: ਪੁਲਿਸ ਦੇ ਅੜਿੱਕੇ ਆਏ 4 ਹੋਰ ਮੁਲਜ਼ਮ

author img

By

Published : Feb 10, 2021, 8:42 AM IST

ਉੱਤਰੀ ਜ਼ਿਲ੍ਹਾ ਪੁਲਿਸ ਨੇ ਦਿੱਲੀ ਵਿੱਚ 26 ਜਨਵਰੀ ਮੌਕੇ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ 'ਤੇ ਬੁਰਾੜੀ ਫਲਾਈਓਵਰ ਦੇ ਨੇੜੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਦੋਸ਼ ਹਨ।

Tractor rally violence, delhi Police team
ਟ੍ਰੈਕਟਰ ਰੈਲੀ ਹਿੰਸਾ

ਨਵੀਂ ਦਿੱਲੀ: ਟਰੈਕਟਰ ਮਾਰਚ ਦੌਰਾਨ ਬੁਰਾੜੀ ਹਿੰਸਾ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆ ਹੁਣ ਤੱਕ ਕੁੱਲ 8 ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਉੱਤੇ ਬੁਰਾੜੀ ਫਲਾਈਓਵਰ ਨੇੜੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਦੋਸ਼ ਹਨ। ਉੱਤਰੀ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ 26 ਜਨਵਰੀ ਨੂੰ ਹਿੰਸਾ ਵਿੱਚ ਸ਼ਾਮਲ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਇਹ ਸਾਰੇ ਨੌਜਵਾਨ ਰੋਹਿਨੀ ਅਤੇ ਤਿਮਰਪੁਰ ਦੇ ਰਹਿਣ ਵਾਲੇ ਹਨ।

ਸਰਕਾਰੀ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਦੋਸ਼

ਜਾਣਕਾਰੀ ਅਨੁਸਾਰ, 26 ਜਨਵਰੀ ਨੂੰ ਸਿੰਘੂ ਬਾਰਡਰ ਤੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਟਰੈਕਟਰ ਪਰੇਡ ਦੀ ਸ਼ੁਰੂਆਤ ਹੋਈ ਸੀ। ਫਿਰ ਭੀੜ ਨੇ ਹਿੰਸਾ ਕਰਦੇ ਹੋਏ ਮੁਕਰਬਾ ਚੌਕ ਵਿਖੇ ਬੈਰੀਕੇਡਿੰਗ ਤੋੜੇ ਅਤੇ ਅੱਗੇ ਵੱਧਣ ਲੱਗੀ। ਸਥਾਨਕ ਪੁਲਿਸ ਅਤੇ ਅਰਧ ਸੈਨਿਕ ਬਲ ਬੁਰਾੜੀ ਫਲਾਈਓਵਰ ਦੇ ਨੇੜੇ ਹਿੰਸਕ ਭੀੜ ਨੂੰ ਰੋਕਣ ਲਈ ਜੁਟੇ ਹੋਏ ਸਨ, ਪਰ ਭੀੜ ਨੇ ਅਸਿਸਟੈਂਟ ਕਮਾਂਡਰ ਸਮੇਤ 30 ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਜਿਸ ਨਾਲ ਉਹ ਜ਼ਖਮੀ ਹੋ ਗਏ।

ਲਾਲ ਕਿਲ੍ਹੇ ਵੱਲ ਵੱਧਦੇ ਹੋਏ ਸਰਕਾਰੀ ਅਤੇ ਨਿਜੀ ਜਨਤਕ ਜਾਇਦਾਦ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਸਬੰਧ ਵਿਚ ਬੁਰਾੜੀ ਥਾਣੇ ਵਿਚ ਦੰਗੇ ਕਰਨ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਕਰਮਚਾਰੀਆਂ 'ਤੇ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ।

SIT ਵਲੋਂ ਕਾਰਵਾਈ

ਡੀਸੀਪੀ ਐਂਟੋ ਅਲਫੋਂਸ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਏਸੀਪੀ ਦੀ ਅਗਵਾਈ ਹੇਠ ਸੱਤ ਮੈਂਬਰੀ ਐਸਆਈਟੀ ਦਾ ਗਠਨ ਕੀਤਾ। ਸੱਤ ਮੈਂਬਰੀ ਟੀਮ ਨੇ ਵੀਡੀਓ ਜ਼ਰੀਏ ਸੁਰਜੀਤ, ਸਤਵੀਰ, ਸੰਦੀਪ, ਰਵੀ ਅਤੇ ਦੇਵੇਂਦਰ ਨੂੰ ਗ੍ਰਿਫਤਾਰ ਕੀਤਾ। ਇਸ ਵਿੱਚ ਸੰਦੀਪ ਅਤੇ ਦਵੇਂਦਰ ਰੋਹਿਨੀ ਸੈਕਟਰ 7, ਖੇਤਰ ਦੇ ਵਸਨੀਕ ਹਨ। ਹੋਰ 3 ਨਹਿਰੂ ਵਿਹਾਰ ਖੇਤਰ ਵਿੱਚ ਰਹਿੰਦੇ ਹਨ। ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ ਕੁੱਲ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਹਰਮੀਤ, ਹਰਜੀਤ ਅਤੇ ਧਰਮਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸੰਸਦ 'ਚ ਲਿਆਉਣਗੇ ਪ੍ਰਾਈਵੇਟ ਮੈਂਬਰ ਬਿੱਲ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰਨਗੇ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.