ETV Bharat / bharat

'ਬੈਡ ਬੁਆਏ ਬਿਲੇਨੀਅਰਜ਼' ਦੀ ਪ੍ਰੀ-ਸਕ੍ਰੀਨਿੰਗ ਦੇਖਣਾ ਚਾਹੁੰਦਾ ਸੀ ਚੋਕਸੀ, ਨਹੀਂ ਮਿਲੀ ਇਜਾਜ਼ਤ

ਮੇਹੁਲ ਚੋਕਸੀ ਨੇ ਨੈਟਫਲਿਕਸ ਦੀ ਆਉਣ ਵਾਲੀ ਵੈਬ ਸੀਰੀਜ਼, 'ਬੈਡ ਬੁਆਏ ਬਿਲੇਨੀਅਰਜ਼' ਦੇ ਖ਼ਿਲਾਫ਼ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅੱਜ ਦਿੱਲੀ ਹਾਈ ਕੋਰਟ ਨੇ ਉਸ ਵੱਲੋਂ ਦਾਇਰ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ।

ਤਸਵੀਰ
ਤਸਵੀਰ
author img

By

Published : Aug 28, 2020, 8:35 PM IST

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਦੀ ਨੈਟਫਲਿਕਸ ਦੀ ਡਾਕੂਮੈਂਟਰੀ 'ਬੈਡ ਬੁਆਏ ਬਿਲੇਨੀਅਰਜ਼' ਪ੍ਰੀ ਸਕ੍ਰੀਨਿੰਗ ਦੇ ਵਿਰੋਧ ਵਾਲੀ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਵੈਬ ਸੀਰੀਜ਼ ਦੇ 2 ਸਤੰਬਰ ਨੂੰ ਭਾਰਤ ਵਿੱਚ ਰਿਲੀਜ਼ ਹੋਣ ਦਾ ਸਮਾਗਮ ਹੈ। ਚੋਕਸੀ ਨੇ ਰਿਲੀਜ਼ ਤੋਂ ਪਹਿਲਾਂ ਇਸ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ।

ਹਾਈ ਕੋਰਟ ਨੇ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਨੈਟਫਲਿਕਸ ਦੇ ਵਕੀਲ ਨੂੰ ਜ਼ੁਬਾਨੀ ਕਿਹਾ ਸੀ ਕਿ ਉਹ ਚੋਕਸੀ ਨੂੰ ਇਸ ਦੀ ਪ੍ਰੀ-ਸਕ੍ਰੀਨਿੰਗ (ਰਿਲੀਜ਼ ਤੋਂ ਪਹਿਲਾਂ ਦੇਖਣ ਦੇ ਲਈ) ਉਪਲਬਧ ਕਰਾਉਣ ਉੱਤੇ ਵਿਚਾਰ ਕਰਨ ਦੇ ਵਿਵਾਦ ਉੱਤੇ ਰੋਕ ਲਗਾਉਣ।

ਗੀਤਾਂਜਲੀ ਜੇਮਸ ਦੇ ਮਾਲਕ ਚੋਕਸੀ ਤੇ ਉਸਦੇ ਭਤੀਜੇ ਨੀਰਵ ਮੋਦੀ 13,500 ਕਰੋੜ ਰੁਪਏ ਤੋਂ ਵੱਧ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਦੋਸ਼ੀ ਹਨ। ਚੋਕਸੀ ਪਿਛਲੇ ਸਾਲ ਦੇਸ਼ ਛੱਡ ਕੇ ਭੱਜ ਗਿਆ ਸੀ।

ਨੈਟਫਲੀਕਸ ਉੱਤੇ ਇਸ ਦੇ ਬਾਰੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਇੱਕ ਅਜਿਹੀ ਡਾਕੂਮੈਂਟਰੀ ਹੈ ਜੋ ਭਾਰਤ ਦੇ ਸਭ ਤੋਂ ਬਦਨਾਮ ਉਦਯੋਗਪਤੀਆਂ ਦੇ ਲਾਲਚ, ਧੋਖੇ ਤੇ ਭ੍ਰਿਸ਼ਟਾਚਾਰ ਬਾਰੇ ਦੱਸਦੀ ਹੈ।

ਇਸ ਵਿੱਚ ਭਗੋੜਾ ਕਾਰੋਬਾਰੀ ਵਿਜੈ ਮਾਲਿਆ, ਨੀਰਵ ਮੋਦੀ ਦੇ ਨਾਲ ਨਾਲ ਸੁਬਰਤ ਰੋਏ ਤੇ ਬੀ ਰਾਜੂ ਰਾਮਲਿੰਗ ਰਾਜੂ ਦੇ ਵਿਵਾਦਿਤ ਮਾਮਲਿਆਂ ਉੱਤੇ ਚਾਣਨਾ ਪਾਇਆ ਗਿਆ ਹੈ।

ਅਦਾਲਤ ਨੇ ਚੋਕਸੀ ਵੱਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਵਿਜੈ ਅਗਰਵਾਲ ਨੇ ਇਸ ਵੈਬ ਸੀਰੀਜ਼ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।

ਐਡਵੋਕੇਟ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਟ੍ਰੇਲਰ ਦੇਖਿਆ ਹੈ ਤੇ ਪੂਰੀ ਦੁਨੀਆ ਵਿੱਚੋਂ ਇਸ ਬਾਰੇ ਵਿੱਚ ਉਨ੍ਹਾਂ ਨੂੰ ਫ਼ੋਨ ਆ ਰਹੇ ਹਨ ਜਿਸ ਵਿੱਚ ਇਹ ਪੁਛਿਆ ਜਾ ਰਿਹਾ ਹੈ ਕਿ ਕੀ ਇਹ ਇਸ ਦਸਤਾਵੇਜ ਦਾ ਹਿੱਸਾ ਹੈ। ਨਾਲ ਹੀ, ਇਸ ਉੱਤੇ ਟਿੱਪਣੀ ਕਰਨ ਨੂੰ ਵੀ ਕਿਹਾ ਜਾ ਰਿਹਾ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਚੋਕਸੀ ਨੇ ਇਹ ਮਹਿਸੂਸ ਕੀਤਾ ਕਿ ਟ੍ਰੇਲਰ ਵਿੱਚ ਦਿਖ ਰਿਹਾ ਇੱਕ ਵਿਅਕਤੀ ਪਵਨ ਸੀ ਲਾਲ ਨਾਮ ਦਾ ਵਿਅਕਤੀ ਹੈ ਜਿਸ ਨੇ , ਫਲਾਵਡ: 'ਦ ਰਾਇਜ ਐਂਡ ਫੋਲ ਆਫ਼ ਇੰਡੀਆਜ਼ ਡਾਇਮੰਡਲ ਮੋਗੂਲ ਨੀਰਵ ਮੋਦੀ' ਲਿਖੀ ਸੀ।

ਸੁਣਵਾਈ ਦੇ ਦੌਰਾਨ ਨੈਟਫਲੀਕਸ ਇੰਕ ਐਂਡ ਨੈਟਫਲੀਕਸ ਇੰਟਰਟੈਨਮੈਂਟ ਸਰਵਸਿਜ਼ ਇੰਡੀਆ ਐਲਐਲਪੀ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਨੇ ਕਿਹਾ ਕਿ ਇਹ ਵੈਬ ਸੀਰੀਜ਼ ਨੀਰਵ ਮੋਦੀ ਵਰਗੇ ਕਈ ਲੋਕਾਂ ਉੱਤੇ ਹੈ ਜਿਸ ਵਿੱਚ ਚੋਕਸੀ ਉੱਤੇ ਸਿਰਫ਼ 2 ਮਿੰਟ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.