ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪਿਛਲੇ 24 ਘੰਟਿਆਂ ਦੌਰਾਨ 30 ਮਰੀਜ਼ਾਂ ਦੀ ਮੌਤ ਹੋ ਗਈ। ਰਾਜਸਥਾਨ ਵਿੱਚ 3, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ 5-5 ਅਤੇ ਦਿੱਲੀ ਵਿੱਚ 4 ਪੀੜਤਾਂ ਦੀ ਮੌਤ ਹੋ ਗਈ। ਬਿਹਾਰ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿੱਚ 1-1 ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ 33 ਪੀੜਤ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 8 ਮੌਤਾਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਈਆਂ।
ਸ਼ੁੱਕਰਵਾਰ ਨੂੰ ਹੋਈਆਂ ਮੌਤਾਂ:
ਮਹਾਰਾਸ਼ਟਰ: ਸ਼ੁੱਕਰਵਾਰ ਨੂੰ ਰਾਜ ਵਿੱਚ 7 ਪੀੜਤ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 5 ਮੁੰਬਈ ਅਤੇ 2 ਪੁਣੇ ਦੇ ਹਨ। ਮੁੰਬਈ ਵਿਚ ਸ਼ੁਕਰਵਾਰ ਨੂੰ ਮਰਨ ਵਾਲਿਆਂ ਵਿਚ ਚਾਰ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ। ਉਨ੍ਹਾਂ ਸਾਰਿਆਂ ਦੀ ਉਮਰ 40 ਤੋਂ 61 ਸਾਲ ਦੇ ਵਿਚਕਾਰ ਸੀ। ਮਰਨ ਵਾਲਿਆਂ ਵਿਚੋਂ ਇਕ ਨੂੰ ਸ਼ੂਗਰ ਸੀ ਅਤੇ ਦੋ ਨੂੰ ਹਾਈਪਰਟੈਨਸ਼ਨ ਸੀ। ਬਾਕੀ ਦੋਵਾਂ ਬਾਰੇ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 201 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇੱਥੇ ਮੁੰਬਈ ਦੇ 121 ਅਤੇ ਪੁਣੇ ਦੇ 49 ਮਰੀਜ਼ ਸਨ।
ਰਾਜਸਥਾਨ: ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 3 ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮੌਤ ਹੋ ਗਈ। ਇਸ ਦੇ ਚੱਲਦਿਆ, ਰਾਜ ਵਿਚ ਹੁਣ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ।
ਜੰਮੂ ਕਸ਼ਮੀਰ: ਸ੍ਰੀਨਗਰ ਦੇ ਜੇਵੀਸੀ ਹਸਪਤਾਲ ਵਿਚ ਸ਼ੁੱਕਰਵਾਰ ਨੂੰ 70 ਸਾਲਾ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਨਾਲ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।
ਮੱਧ ਪ੍ਰਦੇਸ਼: ਰਾਜ ਦੇ ਸਿਹਤ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਇੱਥੇ 5 ਮੌਤਾਂ ਹੋਈਆਂ। ਰਾਜ ਵਿੱਚ ਹੁਣ ਤੱਕ ਕੋਵਿਡ -19 ਕਾਰਨ 69 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਬਿਹਾਰ: ਪਟਨਾ ਏਮਜ਼ ਵਿੱਚ ਵੈਸ਼ਾਲੀ ਦੇ 35 ਸਾਲਾ ਨੌਜਵਾਨ ਨੇ ਦਮ ਤੋੜ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ। 15 ਅਪ੍ਰੈਲ ਨੂੰ, ਨੌਜਵਾਨ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਮਰੀਜ਼ ਦਾ ਕੋਈ ਯਾਤਰਾ ਦਾ ਇਤਿਹਾਸ ਨਹੀਂ ਮਿਲਿਆ। ਉਸ ਨੂੰ ਦਿਮਾਗੀ ਰਸੌਲੀ ਵੀ ਸੀ।
ਗੁਜਰਾਤ: ਰਾਜ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ 5 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ।
ਉੱਤਰ ਪ੍ਰਦੇਸ਼: ਰਾਜ ਵਿੱਚ ਸ਼ੁੱਕਰਵਾਰ ਨੂੰ ਇੱਕ ਮੌਤ ਹੋਈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 14 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ, 14 ਹਜ਼ਾਰ 404 ਮਾਮਲੇ ਹਨ, ਜਿਨ੍ਹਾਂ ਚੋਂ ਸ਼ੁੱਕਰਵਾਰ ਨੂੰ, 1 ਦਿਨ ਵਿੱਚ 304 ਮਰੀਜ਼ ਠੀਕ ਹੋਏ। ਉਸ ਤੋਂ ਇੱਕ ਦਿਨ ਪਹਿਲਾ 259 ਮਰੀਜ਼ ਸਿਹਤਯਾਬ ਹੋਏ ਸਨ, ਇਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮੀਡੀਆ ਬੁਲੇਟਿਨ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 211 ਹੋਈ, 15 ਮੌਤਾਂ