ਬੰਗਲੁਰੂ: ਕੋਰੋਨਾ ਦੇ ਪ੍ਰਕੋਪ ਤੋਂ ਬੱਚਣ ਦੇ ਲਈ ਰੋਜ਼ਾਨਾ ਦੇ ਸਮਾਨ ਨੂੰ ਸੈਨੇਟਾਈਜ਼ ਕਰਨ ਦੇ ਲਈ ਬੰਗਲੁਰੂ ਦੀ ਬਾਇਓਫੀ ਕੰਪਨੀ ਨੇ ਸੈਨੇਟਾਈਜ਼ੇਸ਼ਨ ਬੌਕਸ ਯਾਨੀ ਕਿ ਵਾਇਰਸ ਨੂੰ ਖ਼ਤਮ ਕਰਨ ਵਾਲਾ ਇੱਕ ਬੌਕਸ ਬਣਾਇਆ ਹੈ ਜਿਸ ਵਿੱਚ ਸਮਾਨ ਨੂੰ ਸੈਨੇਟਾਈਜ਼ ਹੋ ਸਕਦਾ ਹੈ। ਇਸ ਦੀ ਜਾਣਕਾਰੀ ਬਾਇਓਫੀ ਕੰਪਨੀ ਦੇ ਐਮਡੀ ਰਵੀ ਕੁਮਾਰ ਨੇ ਦਿੱਤੀ।
ਐਮਡੀ ਰਵੀ ਕੁਮਾਰ ਨੇ ਦੱਸਿਆ ਕਿ ਇਹ ਬੌਕਸ ਸਬਜ਼ੀਆਂ, ਫਲਾਂ, ਹੋਰ ਜ਼ਰੂਰੀ ਸਮਾਨ ਤੋਂ ਲੈ ਕੇ ਮੌਬਾਈਲ ਤੇ ਭਾਂਡਿਆਂ ਨੂੰ ਵੀ ਸੈਨੇਟਾਈਜ਼ ਕਰ ਸਕਦਾ ਹੈ। ਇਹ ਬੌਕਸ 72 ਤਰ੍ਹਾਂ ਦੇ ਵਾਇਰਸਾਂ ਨੂੰ 99.99 ਫੀਸਦ ਖ਼ਤਮ ਕਰ ਸਕਦਾ ਹੈ।
ਸੈਨੇਟਾਈਜ਼ੇਸ਼ਨ ਬੌਕਸ ਯੂਵੀ ਕਿਰਨਾਂ ਦੀ ਵਰਤੋਂ ਕਰਦਾ ਹੈ। ਇਸ ਵਿੱਚ ਟਾਈਮਰ ਸੈਟ ਕੀਤਾ ਜਾਂਦਾ ਹੈ ਜਿਵੇਂ ਹੀ ਟਾਈਮ ਸੈਟ ਖ਼ਤਮ ਹੁੰਦਾ ਹੈ ਤੇ ਦਰਵਾਜਾ ਖੁੱਲਦਾ ਹੈ ਤਾਂ ਯੂਵੀ ਕਿਰਨਾ ਦਾ ਡਿਸਚਾਰਜ ਕੱਟ ਜਾਂਦਾ ਹੈ। ਬੌਕਸ 3 ਵੱਖਰੇ-ਵੱਖਰੇ ਆਕਾਰਾਂ ਵਿੱਚ ਮੌਜੂਦ ਹੈ ਜਿਸ ਦੀ ਵਰਤੋਂ ਘਰ, ਸੈਲੂਨ, ਹਸਪਤਾਲਾਂ ਵਿੱਚ ਕੀਤਾ ਜਾ ਸਕਦਾ ਹੈ।
ਹਾਲ ਹੀ ਕੰਪਨੀ ਨੇ ਬੌਕਸ ਦੀ ਕੀਮਤ 13 ਹਜ਼ਾਰ ਰੁਪਏ ਨਿਰਾਧਿਤ ਕੀਤੀ ਹੈ। ਬਾਇਓਫੀ ਕੰਪਨੀ ਦੀ ਈ ਕਮਰਸ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ। ਜਿਵੇਂ ਹੀ ਇਸ ਦੀ ਵਿਕਰੀ ਵਧੇਗੀ ਉਵੇਂ ਦੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਉਦੋਂ ਕੀਮਤ ਵਿੱਚ 2 ਤੋਂ 3 ਹਜ਼ਾਰ ਤੱਕ ਦੀ ਕਟੌਤੀ ਕੀਤੀ ਜਾਵੇਗੀ।
ਬਾਇਓਫੀ ਕੰਪਨੀ ਦੇ ਸੈਨੇਟਾਈਜ਼ੇਸ਼ਨ ਬੌਕਸ ਦਾ ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਡਾ. ਸੀ. ਅਸ਼ਵਤ ਨਾਰਾਇਣ ਨੇ ਸਰਮਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੌਕਸ ਕੋਵਿਡ-19 ਦੇ ਵਿਰੁੱਧ ਲੜਾਈ ਲੜਨ ਵਿੱਚ ਮੱਹਤਵਪੂਰਨ ਭੂਮਿਕਾ ਅਦਾ ਕਰੇਗਾ।
ਇਹ ਵੀ ਪੜ੍ਹੋ: ਜਲੰਧਰ: ਦਹਿਸ਼ਤਗਰਦੀ ਫੈਲਾਉਣ ਵਾਲੇ 3 ਨੌਜਵਾਨ ਗ੍ਰਿਫਤਾਰ, ਇੱਕ ਫਰਾਰ