ETV Bharat / bharat

ਸਰਹੱਦੀ ਵਿਵਾਦ ਦੇ ਨਾਲ ਭਾਰਤ 'ਤੇ ਸਾਈਬਰ ਅਟੈਕ ਕਰ ਰਿਹਾ ਚੀਨ, ਮਾਹਿਰਾਂ ਤੋਂ ਜਾਣੋ ਕਿੰਨੀ ਮਜ਼ਬੂਤ ਹੈ ਭਾਰਤੀ ਸਾਈਬਰ ਸੁਰੱਖਿਆ - ਭਾਰਤੀ ਸਾਈਬਰ ਸੁਰੱਖਿਆ

ਪਿਛਲੇ 4 ਤੋਂ 5 ਦਿਨਾਂ ਵਿਚਾਲੇ ਭਾਰਤ 'ਤੇ ਸਾਈਬਰ ਅਟੈਕ ਦੀ ਗਿਣਤੀ 'ਚ 200 ਫੀਸਦੀ ਵਾਧਾ ਹੋਇਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸਾਈਬਰ ਅਟੈਕ ਚੀਨ ਦੇ ਚੇਂਗਦੂ ਖ਼ੇਤਰ ਤੋਂ ਹੋਏ ਹਨ। ਕੀ ਭਾਰਤ ਸਾਈਬਰ ਸਪੇਸ ਵਿੱਚ ਵੀ ਆਪਣੇ ਦੁਸ਼ਮਨ ਦੇਸ਼ ਨੂੰ ਮੂੰਹਤੋੜ ਜਵਾਬ ਦੇਣ ਲਈ ਤਿਆ ਹੈ ? ਇਸ ਖ਼ਾਸ ਰਿਪੋਰਟ 'ਚ ਪੜ੍ਹੋ ...

ਭਾਰਤ 'ਤੇ ਸਾਈਬਰ ਅਟੈਕ ਕਰ ਰਿਹਾ ਚੀਨ
ਭਾਰਤ 'ਤੇ ਸਾਈਬਰ ਅਟੈਕ ਕਰ ਰਿਹਾ ਚੀਨ
author img

By

Published : Jun 26, 2020, 8:41 AM IST

ਚੰਡੀਗੜ੍ਹ : ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਦੌਰਾਨ, ਹੁਣ ਚੀਨ ਨੇ ਇੱਕ ਹੋਰ ਚਾਲ ਚਲਦਿਆਂ, ਭਾਰਤੀ ਸਾਈਬਰ ਸਪੇਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਦੇਸ਼ ਅੰਦਰ ਸਾਈਬਰ ਹਮਲਿਆਂ ਦੀ ਗਿਣਤੀ 'ਚ 200 ਫੀਸਦੀ ਵਾਧਾ ਹੋਇਆ ਹੈ। ਜ਼ਿਆਦਾਤਰ ਸਾਈਬਰ ਹਮਲਿਆਂ ਪਿਛੇ ਚੀਨ ਦਾ ਹੱਥ ਮੰਨਿਆ ਜਾ ਰਿਹਾ ਹੈ। ਪਿਛਲੇ ਚਾਰ ਤੋਂ ਪੰਜ ਵਿਚਾਲੇ ਭਾਰਤ 'ਚ ਤਕਰੀਬਨ 40 ਹਜ਼ਾਰ ਤੋਂ ਵੱਧ ਸਾਈਬਰ ਹਮਲੇ ਹੋਏ ਹਨ। ਇਸ ਸਾਰੇ ਹਮਲੇ ਚੀਨ ਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਨ।

ਮਹਾਰਾਸ਼ਟਰ ਸੂਬੇ ਦੇ ਸਾਈਬਰ ਸੈੱਲ ਨੇ ਜੋ ਜਾਣਕਾਰੀ ਇਕੱਠੀ ਕੀਤੀ ਹੈ, ਉਸ ਦੇ ਮੁਤਬਾਕ ਇਨ੍ਹਾਂ 'ਚੋਂ ਸਭ ਤੋਂ ਵੱਧ ਸਾਈਬਰ ਹਮਲੇ ਚੀਨ ਦੇ ਚੇਂਗਦੂ ਖ਼ੇਤਰ ਤੋਂ ਹੋਏ ਹਨ। ਅਜਿਹੀ ਸਥਿਤੀ 'ਚ ਭਾਰਤ ਲਈ ਆਪਣੇ ਅੰਕੜਿਆਂ ਨੂੰ ਨਾ ਸਿਰਫ ਸੁਰੱਖਿਅਤ ਰੱਖਣਾ ਬਲਕਿ ਸਾਈਬਰ ਸਪੇਸ ਵਿੱਚ ਆਪਣੇ ਦੁਸ਼ਮਣ ਦੇਸ਼ ਨੂੰ ਜਵਾਬ ਦੇਣਾ ਵੀ ਬਹੁਤ ਮਹੱਤਵਪੂਰਣ ਹੋ ਜਾਂਦਾ ਹੈ।

ਅਜਿਹੀ ਸਥਿਤੀ 'ਚ ਇਹ ਜਾਣਨਾ ਬੇਹਦ ਮਹੱਤਵਪੂਰਣ ਹੈ ਕਿ ਸਾਈਬਰ ਅਟੈਕ ਕੀ ਹੈ? ਜੇ ਕੋਈ ਦੇਸ਼ ਭਾਰਤ 'ਤੇ ਸਾਈਬਰ ਹਮਲਾ ਕਰਦਾ ਹੈ, ਤਾਂ ਕੀ ਅਸੀਂ ਉਸ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਾਂ? ਹੋਰ ਦੇਸ਼ਾਂ ਦੇ ਮੁਕਾਬਲੇ ਇਸ ਖੇਤਰ ਵਿੱਚ ਭਾਰਤ ਕਿੰਨਾ ਪਿੱਛੇ ਹੈ? ਇਸ ਬਾਰੇ ਹੋਰ ਜਾਣਨ ਲਈ, ਈਟੀਵੀ ਭਾਰਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ਦੇ ਸਾਈਬਰ ਸੁਰੱਖਿਆ ਵਿਭਾਗ ਦੀ ਚੇਅਰਪਰਸਨ ਐਕਸਪਰਟ ਡਾ. ਦਿਵਿਆ ਬਾਂਸਲ ਨਾਲ ਖ਼ਾਸ ਗੱਲਬਾਤ ਕੀਤੀ।

ਸਾਈਬਰ ਕ੍ਰਾਇਮ ਕੀ ਹੁੰਦਾ ਹੈ ?

ਜਿਵੇਂ ਕਿ 'ਸਾਈਬਰ ਕ੍ਰਾਈਮ' ਸ਼ਬਦ ਤੋਂ ਹੀ ਸਮਝਿਆ ਜਾ ਸਕਦਾ ਹੈ, ਇਹ ਇੱਕ ਅਪਰਾਧ ਹੈ ਜੋ ਇੰਟਰਨੈਟ, ਇਲੈਕਟ੍ਰਾਨਿਕ ਉਪਕਰਣਾਂ ਜਾਂ ਨੈਟਵਰਕ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ ਉਸ ਨੂੰ ਸਾਈਬਰ ਕ੍ਰਾਈਮ ਕਹਿੰਦੇ ਹਨ। ਅੱਜ ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਸਾਈਬਰ ਨਾਲ ਨਹੀਂ ਜੁੜਿਆ ਹੋਵੇਗਾ। ਮੌਜੂਦਾ ਸਮੇਂ 'ਚ ਅਸੀਂ ਸਾਰੇ ਵੱਡੀ ਤਦਾਦ 'ਚ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਦੇ ਹਾਂ। ਮੋਬਾਈਲ ਅਤੇ ਇੰਟਰਨੈਟ ਦੀ ਵਰਤੋਂ ਸਾਡੇ ਲਈ ਆਮ ਹੋ ਗਈ ਹੈ। ਉਹ ਲੋਕ ਜੋ ਇਹ ਸਭ ਵਰਤਦੇ ਹਨ ਉਹ ਸਾਈਬਰ ਕ੍ਰਾਈਮ ਦੀ ਕੈਟਾਗਿਰੀ 'ਚ ਆਉਂਦੇ ਹਨ, ਕਿਉਂਕਿ ਇਨ੍ਹਾਂ ਲੋਕਾਂ ਦੀ ਸਾਰੀ ਜਾਣਕਾਰੀ ਵਿਦੇਸ਼ੀ ਕੰਪਨੀਆਂ ਤੱਕ ਪਹੁੰਚ ਰਹੀ ਹੈ। ਵਿਦੇਸ਼ੀ ਕੰਪਨੀਆਂ ਲੋਕਾਂ ਦਾ ਡਾਟਾ ਵੇਚ ਕੇ ਪੈਸਾ ਕਮਾ ਰਹੀਆਂ ਹਨ।

ਸਾਈਬਰ ਅਟੈਕ ਨਾਲ ਦੇਸ਼ ਦੀ ਸੁਰੱਖਿਆ 'ਤੇ ਕਿਵੇਂ ਅਤੇ ਕੀ ਅਸਰ ਹੋਵੇਗਾ ?

ਅੱਜ ਸਾਰੇ ਦੇਸ਼ ਸਾਈਬਰ ਅਟੈਕ ਜਾਂ ਸਾਈਬਰ ਕ੍ਰਾਈਮ ਦੇ ਨਿਸ਼ਾਨੇ ਹੇਠ ਹਨ। ਸਾਂਝੇ ਯੁੱਧ ਲੜਨ ਲਈ ਹਰ ਦੇਸ਼ ਦੀਆਂ ਤਿੰਨ ਫ਼ੌਜਾਂ ਹੁੰਦੀਆਂ ਹਨ ਜਿਵੇਂ ਕਿ ਆਰਮੀ, ਏਅਰਫੋਰਸ ਅਤੇ ਨੇਵੀ ਪਰ ਇਨ੍ਹਾਂ ਤਿੰਨਾਂ ਫੌਜਾਂ ਦੀ ਕੀਮਤ ਬਹੁਤ ਹੈ। ਜਿਸ ਦਾ ਕਿਸੇ ਵੀ ਦੇਸ਼ ਦੀ ਆਰਥਿਕਤਾ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਪਰ ਸਾਈਬਰ ਅਟੈਕ ਇੱਕ ਅਜਿਹੀ ਲੜਾਈ ਹੈ, ਜਿਸ ਨਾਲ ਕਿਸੇ ਵੀ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨੂੰ ਦੂਸਰੀ ਲੜਾਈ ਵਾਂਗ ਲੜਨ ਲਈ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੁੰਦੀ। ਇਸ ਦੇ ਜ਼ਰੀਏ, ਦੂਜੇ ਦੇਸ਼ ਦੀ ਮਹੱਤਵਪੂਰਣ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਕੇ ਉਸ ਦੇਸ਼ ਦੇ ਵਿਰੁੱਧ ਵਰਤੀ ਜਾ ਸਕਦੀ ਹੈ।

ਸਾਈਬਰ ਸੁਰੱਖਿਆ ਦੇ ਮਾਮਲੇ 'ਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿੱਥੇ ਖੜ੍ਹਾ ਹੈ ਭਾਰਤ ?

ਭਾਰਤ ਇਸ ਖ਼ੇਤਰ 'ਚ ਹੋਰਨਾਂ ਉੱਨਤ ਦੇਸ਼ਾਂ ਤੋਂ ਥੋੜ੍ਹਾ ਪਿੱਛੇ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਲੈਕਟ੍ਰਾਨਿਕ ਉਪਕਰਣ, ਇੰਟਰਨੈਟ ਸਰਵਰ, ਮੋਬਾਈਲ, ਐਪਸ, ਸਾਫਟਵੇਅਰ, ਓਪਰੇਟਿੰਗ ਪ੍ਰਣਾਲੀਆਂ ਸਭ ਕੁਝ ਦੂਜੇ ਦੇਸ਼ਾਂ ਵੱਲੋਂ ਬਣਾਏ ਜਾਂਦੇ ਹਨ। ਅਸੀਂ ਕਈ ਸਾਲਾਂ ਤੋਂ ਉਨ੍ਹਾਂ ਵੱਲੋਂ ਤਿਆਰ ਕੀਤੇ ਉਪਕਰਣਾਂ ਤੇ ਸਾਧਨਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਦੀ ਵਰਤੋਂ ਨਾਲ ਸਾਡੀ ਸਾਰੀ ਜਾਣਕਾਰੀ ਦੂਜੇ ਦੇਸ਼ਾਂ ਵਿੱਚ ਜਾ ਰਹੀ ਹੈ ਅਤੇ ਉਹ ਇਸ ਨੂੰ ਅਸਾਨੀ ਨਾਲ ਕੰਟਰੋਲ ਕਰ ਸਕਦੇ ਹਨ।

ਅੱਜ ਹਰ ਕੋਈ ਗੂਗਲ, ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਦੀ ਵਰਤੋਂ ਕਰਦਾ ਹੈ। ਇਹ ਸਾਫਟਵੇਅਰ ਸਾਡੀ ਸਾਰੀ ਜਾਣਕਾਰੀ ਰੱਖਦੇ ਹਨ। ਵਿਚਾਰ ਕਰੋ ਕਿ ਇਹ ਸਾਰੇ ਐਪਸ ਦੂਜੇ ਦੇਸ਼ਾਂ ਦੇ ਹਨ। ਅਜਿਹੀ ਸਥਿਤੀ ਵਿੱਚ, ਜਦੋਂ ਅਸੀਂ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹਾਂ ਤਾਂ ਆਪਣੀ ਸਾਰੀ ਜਾਣਕਾਰੀ ਨਾ ਚਾਹੁੰਦੇ ਹੋਏ ਵੀ ਸਾਂਝਾ ਕਰਦੇ ਹਾਂ। ਜੇਕਰ ਸਾਈਬਰ ਕੰਪਨੀਆਂ ਚਾਹੁਣ ਤਾਂ ਉਹ ਸਾਡਾ ਡੇਟਾ ਵੀ ਵੇਚ ਸਕਦੀਆਂ ਹਨ ਤੇ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ। ਇਨ੍ਹਾਂ ਕੰਪਨੀਆਂ ਦੀ ਨੀਤੀ ਦੇ ਮੁਤਾਬਕ, ਅਸੀਂ ਉਨ੍ਹਾਂ ਨੂੰ ਆਪਣੇ ਆਪ ਅਜਿਹਾ ਕਰਨ ਦੀ ਇਜਾਜ਼ਤ ਦਿੰਦੇ ਹਾਂ।

ਇੱਕ ਦੇਸ਼ ਦੂਜੇ ਦੇਸ਼ ਦੀ ਜਾਣਕਾਰੀ ਕਿਉਂ ਇਕੱਠੀ ਕਰਦਾ ਹੈ? ਇਸ ਦੀ ਹੈਕਿੰਗ ਕਿਉਂ ਕੀਤੀ ਜਾਂਦੀ ਹੈ?

ਹਰ ਦੇਸ਼ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਾਬਤ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਗੁਪਤ ਜਾਣਕਾਰੀ ਹਾਸਲ ਕਰਨ ਲਈ ਹੈਕਿੰਗ ਵੀ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, 26 ਮਾਰਚ 2020 ਨੂੰ, ਇੱਕ ਰੂਸੀ ਹੈਕਰ ਨੇ ਭਾਰਤ ਦੇ ਆਮਦਨ ਕਰ ਵਿਭਾਗ ਦਾ 800 ਜੀਬੀ ਡਾਟਾ ਹੈਕ ਕਰ ਦਿੱਤਾ, ਜਿਸ ਨੂੰ ਹੈਕਰ ਨੇ ਵੇਚਣ ਦੀ ਕੋਸ਼ਿਸ਼ ਵੀ ਕੀਤੀ। ਇਸ ਤਰ੍ਹਾਂ ਕਰਨ ਨਾਲ, ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਤੁਹਾਡੀ ਗੁਪਤ ਜਾਣਕਾਰੀ ਨੂੰ ਤੋੜ ਸਕਦੇ ਹਾਂ। ਇਸ ਤੋਂ ਇਲਾਵਾ, ਹੈਕਿੰਗ ਇਸ ਲਈ ਕੀਤੀ ਜਾਂਦੀ ਹੈ, ਕਿਉਂਕਿ ਦੇਸ਼ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਡੇ ਕੋਲ ਤੁਹਾਡੇ ਕੋਲ ਚੰਗੀ ਟੈਕਨਾਲੌਜੀ ਹੈ। ਤੁਸੀਂ ਸਾਡੇ ਨਾਲ ਕੰਮ ਕਰੋ ਤੁਸੀਂ ਇਸ ਨੂੰ ਕੰਮ ਕਰਨ ਲਈ ਇੱਕ ਖੁੱਲਾ ਸੱਦਾ ਮੰਨ ਸਕਦੇ ਹੋ।

ਸਾਈਬਰ ਹਮਲੇ ਤੋਂ ਕਿਵੇਂ ਬਚੇਗਾ ਦੇਸ਼?

ਦੂਜੇ ਦੇਸ਼ਾਂ ਨੇ 30 ਸਾਲ ਪਹਿਲਾਂ ਹੀ ਸਾਈਬਰ ਦੀ ਤਾਕਤ ਨੂੰ ਪਛਾਣ ਲਿਆ ਸੀ। ਉਨ੍ਹਾਂ ਨੇ ਉਸ ਸਮੇਂ ਤੋਂ ਹੀ ਇਸ ਦੇ ਵਿਕਾਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਭਾਰਤ ਇਸ ਗੱਲ ਨੂੰ ਨਹੀਂ ਪਛਾਣ ਸਕਿਆ। ਇਸ ਕਾਰਨ ਸਾਡਾ ਦੇਸ਼ ਅੱਜ ਹੋਰਨਾ ਦੇਸ਼ਾਂ 'ਤੇ ਜ਼ਿਆਦਾ ਨਿਰਭਰ ਹੈ। ਸਾਡੇ ਕੋਲ ਆਪਣਾ ਡਾਟਾ ਸੁਰੱਖਿਤ ਰੱਖਣ ਲਈ ਕੋਈ ਕਾਨੂੰਨ ਨਹੀਂ ਹੈ। ਅਗਰ ਸਾਨੂੰ ਸਾਈਬਰ ਅਟੈਕ ਤੋਂ ਆਪਣਾ ਬਚਾਅ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਡਾਟਾ ਪ੍ਰਾਈਵੇਸੀ ਕਾਨੂੰਨ ਮਜ਼ਬੂਤ ਕਰਨਾ ਪਵੇਗਾ, ਕਿਉਂਕਿ ਇਨਫਾਰਮੇਸ਼ਨ ਟੈਕਨਾਲੌਜੀ ਸੈਕਟਰ 'ਚ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਉਸ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਹੈ ਜਿਸ ਦੇਸ਼ ਵਿੱਚ ਡਾਟਾ ਪ੍ਰੋਸੈਸ ਕੀਤਾ ਜਾਂਦਾ ਹੈ।

ਉਦਾਹਰਣ ਵਜੋਂ, ਗੂਗਲ ਇੱਕ ਅਮਰੀਕੀ ਕੰਪਨੀ ਹੈ ਪਰ ਜੇਕਰ ਬੰਗਲਾਦੇਸ਼ ਵਿੱਚ ਇਸ ਦੇ ਡਾਟਾ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਡਾਟਾ ਉੱਤੇ ਬੰਗਲਾਦੇਸ਼ ਦਾ ਕਾਨੂੰਨ ਲਾਗੂ ਹੋਵੇਗਾ। ਸਾਡੇ ਦੇਸ਼ 'ਚ ਕੋਈ ਮਜਬੂਤ ਡਾਟਾ ਪ੍ਰਾਈਵੇਸੀ ਕਾਨੂੰਨ ਨਹੀਂ ਹੈ, ਜਿਸ ਕਾਰਨ ਅਸੀਂ ਆਪਣੇ ਡਾਟਾ ਨੂੰ ਦੂਜੇ ਦੇਸ਼ 'ਚ ਜਾਣ ਤੋਂ ਨਹੀਂ ਬਚਾ ਸਕਦੇ। ਇਸ ਤੋਂ ਇਲਾਵਾ ਜਦ ਤੱਕ ਸਾਡਾ ਦੇਸ਼ ਸੂਚਨਾ ਟੈਕਨਾਲੌਜੀ ਦੇ ਖੇਤਰ ਵਿਚ ਸਵੈ-ਨਿਰਭਰ ਨਹੀਂ ਹੋਵੇਗਾ, ਉਦੋਂ ਤੱਕ ਸਾਈਬਰ ਸੁਰੱਖਿਆ ਦੇ ਮਾਮਲੇ 'ਚ ਵੀ ਦੇਸ਼ ਮਜ਼ਬੂਤ ਨਹੀਂ ਬਣ ਸਕੇਗਾ। ਸਾਨੂੰ ਆਪਣੇ ਦੇਸ਼ 'ਚ ਮੋਬਾਈਲ ਐਪਸ, ਸਾੱਫਟਵੇਅਰ, ਹਾਰਡਵੇਅਰ ਆਦਿ ਤਿਆਰ ਕਰਨੇ ਪੈਣਗੇ ਤਾਂ ਜੋ ਦੂਜੇ ਦੇਸ਼ਾਂ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਅਸੀਂ ਆਪਣੇ ਡਾਟਾ ਨੂੰ ਸੁਰੱਖਿਅਤ ਰੱਖ ਸਕੀਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.