ਨਵੀਂ ਦਿੱਲੀ: ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸ਼ਰਜੀਲ ਦਾ ਪੰਜ ਦਿਨਾਂ ਰਿਮਾਂਡ ਅੱਜ ਖ਼ਤਮ ਹੋ ਗਈ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਨੂੰ ਸੋਮਵਾਰ ਸ਼ਾਮ ਸਾਕੇਤ ਸਥਿਤ ਚੀਫ ਮੈਟਰੋਪੋਲੀਟਨ ਮੈਜਿਸਟਰੇਟ (ਸੀ.ਐੱਮ.ਐੱਮ.) ਦੇ ਘਰ ਪੇਸ਼ ਕਰੇਗੀ। ਸੂਤਰ ਦੱਸਦੇ ਹਨ ਕਿ ਕ੍ਰਾਈਮ ਬ੍ਰਾਂਚ ਆਪਣੇ ਰਿਮਾਂਡ ਦੀ ਮਿਆਦ ਵਿੱਚ 4 ਤੋਂ 5 ਦਿਨ ਵਧਾਉਣ ਦੀ ਮੰਗ ਕਰ ਸਕਦੀ ਹੈ।
ਦਿੱਲੀ ਕ੍ਰਾਈਮ ਬ੍ਰਾਂਚ ਨੇ ਸ਼ਰਜੀਲ ਨੂੰ 28 ਜਨਵਰੀ ਨੂੰ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫਤਾਰ ਕੀਤਾ ਸੀ। ਉਸ ਨੂੰ 29 ਜਨਵਰੀ ਨੂੰ ਸਾਕੇਤ ਵਿੱਚ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਦੇ ਘਰ ਪੇਸ਼ ਕੀਤਾ ਗਿਆ। ਜਿੱਥੋਂ ਉਸਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ। ਇਹ 5 ਦਿਨਾਂ ਦੇ ਰਿਮਾਂਡ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਰਿਮਾਂਡ ਦੌਰਾਨ, ਪੁਲਿਸ ਟੀਮ ਉਸ ਨੂੰ ਜਾਂਚ ਲਈ ਬਿਹਾਰ ਵਿੱਚ ਉਸਦੇ ਘਰ ਵੀ ਲੈ ਗਈ।
ਸੁਰੱਖਿਆ ਕਾਰਨਾਂ ਕਰਕੇ ਘਰ ਵਿੱਚ ਹੋਵੇਗੀ ਪੇਸ਼ੀ
ਪੁਲਿਸ ਸੂਤਰਾਂ ਮੁਤਾਬਕ, ਅੱਜ ਵੀ ਸੁਰੱਖਿਆ ਕਾਰਨਾਂ ਕਰਕੇ, ਸ਼ਰਜੀਲ ਨੂੰ ਸੀ.ਐੱਮ.ਐੱਮ ਕੋਰਟ ਵਿੱਚ ਨਹੀਂ, ਬਲਕਿ ਉਸਦੇ ਘਰ ਵਿੱਚ ਪੇਸ਼ ਕੀਤਾ ਜਾਵੇਗਾ। ਇਥੇ ਇਹ ਵਰਣਨਯੋਗ ਹੈ ਕਿ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਨ੍ਹਈਆ ਕੁਮਾਰ ਉੱਤੇ ਮੁਕੱਦਮਾ ਚੱਲਣ ਦੌਰਾਨ ਹਮਲਾ ਕੀਤਾ ਗਿਆ ਸੀ। ਇਸ ਕਾਰਨ ਪੁਲਿਸ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ।