ਹੈਦਰਾਬਾਦ: ਆਈ.ਟੀ ਸੈਕਟਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਤਾਜ਼ਾ ਪ੍ਰਚਾਰ ਵਿਚ ਕੋਈ ਤੱਥ ਨਹੀਂ ਹੈ ਕਿ ਕੋਵਿਡ -19 ਮਹਾਂਮਾਰੀ ਦੇ ਕਾਰਣ ਆਈ.ਟੀ. ਸੈਕਟਰ ਦੀਆਂ ਨੌਕਰੀਆਂ ਵਿਚ ਭਾਰੀ ਮੰਦੀ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਜੇ ਆਈ. ਟੀ. ਸੈਕਟਰ ਦੇ ਕਰਮਚਾਰੀ ਆਪਣੇ ਆਪ ਨੂੰ ਨਵੀਨਤਮ ਤਕਨਾਲੋਜੀਆਂ ਨਾਲ ਅਪਡੇਟ ਕਰਦੇ ਰਹਿਣ, ਫੇਰ ਉਹਨਾਂ ਨੂੰ ਆਪਣੀ ਨੌਕਰੀ ਗਵਾਉਣ ਦਾ ਡਰ ਰੱਖਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਉਹ ਹੋਰ ਵੀ ਚਿਤਾਵਨੀ ਦੇ ਰਹੇ ਹਨ ਕਿ ਉਹ ਜਿਹੜੇ ਖੇਤਰ ਵਿੱਚ ਦਾਖ਼ਿਲ ਹੋਏ ਹਨ ਅਤੇ ਸੋਚਦੇ ਹਨ ਕਿ ਉਹ ਜ਼ਿੰਦਗੀ ਲਈ ਸੈਟਲ ਹੋ ਗਏ ਹਨ ਅਤੇ ਆਪਣੇ ਆਪ ਨੂੰ ਕਿਸੇ ਨਵੀਂ ਟੈਕਨਾਲੋਜੀ ਤੇ ਅਪਡੇਟ ਕਰਨ 'ਤੇ ਧਿਆਨ ਨਹੀਂ ਦੇ ਰਹੇ ਹਨ, ਉਹ ਨਿਸ਼ਚਤ ਹੀ ਮੁਸੀਬਤ ਵਿਚ ਹਨ। ਖ਼ਾਸ ਤੌਰ ਤੇ, ਉਹ ਕਰਮਚਾਰੀ ਜਿਨ੍ਹਾਂ ਨੂੰ ਉਨ੍ਹਾਂ ਦੇ ਕੈਂਪਸ ਇੰਟਰਵਿਊ ਵਿਚ ਚੋਣ ਇਕ ਮੁਨਾਫ਼ੇ ਵਾਲੇ ਪੈਕੇਜ ਨਾਲ ਹੋਈ ਪਰ ਆਪਣੇ ਆਪ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਰੱਖ ਕੇ ਅਪਡੇਟ ਨਹੀਂ ਰੱਖ ਪਾਏ, ਨਿਸ਼ਚਿਤ ਹੀ ਆਪਣੇ ਆਪ ਨੂੰ ਮੁਸੀਬਤ ਵਿਚ ਪਾ ਰਹੇ ਹੋਣਗੇ।
ਅੱਜਕੱਲ੍ਹ ਦੇ ਸਮੇਂ ਵਿਚ ਜਦੋਂ ਨਕਲੀ ਬੁੱਧੀ (ਏ. ਆਈ.) ਦੇ ਇਸਤਿਮਾਲ ਤੇ ਕੋਈ ਬੰਦਿਸ਼ ਨਹੀਂ ਹੈ, ਆਪਣੇ ਆਪ ਨੂੰ ਅਪਡੇਟ ਕਰਨ ਦੀ ਨਾਕਾਮੀ ਆਈ.ਟੀ. ਦੀਆਂ ਨੌਕਰੀਆਂ ਨੂੰ ਪ੍ਰਭਾਵਿਤ ਕਰੇਗੀ। ਨਕਲੀ ਬੁੱਧੀ (ਏ.ਆਈ.), ਆਟੋਮੇਸ਼ਨ, ਮਸ਼ੀਨ ਲਰਨਿੰਗ, 5 ਜੀ - ਇਹ ਕੁਝ ਅਜਿਹੀਆਂ ਨਵੀਨਤਮ ਤਕਨਾਲੋਜੀਆਂ ਹਨ ਜਿਹਨਾਂ ਦੀ ਆਉਣ ਵਾਲੇ ਸਮੇਂ ਵਿਚ ਮੰਗ ਬਹੁਤ ਵਧਣ ਜਾ ਰਹੀ ਹੈ। ਜੇ ਪੁਰਾਣੀ ਟੀਮ ਇਨ੍ਹਾਂ ਟੈਕਨਾਲੋਜੀਆਂ ਵਿਚ ਕੰਮ ਕਰਨ ਵਿੱਚ ਅਸਮਰਥ ਰਹੀ ਤਾਂ ਆਈ. ਟੀ. ਮਾਲਕ ਇਹ ਦੱਸਦੇ ਨੇ ਕਿ ਉਹ ਅਜਿਹੇ ਲੋਕਾਂ ਨੂੰ ਨੌਕਰੀ ਤੋਂ ਬਾਹਰ ਕਰਨ ਲਈ ਅਤੇ ਨਵੀਂ ਪ੍ਰਤਿਭਾ ਨੂੰ ਅਜ਼ਮਾਉਣ ਲਈ ਮਜਬੂਰ ਹੋ ਜਾਣਗੇ। ਸਥਾਨਕ ਆਈ. ਟੀ. ਸਰੋਤ ਵੀ ਇਸੇ ਗੱਲ ਨੂੰ ਨੌਕਰੀਆਂ ਦੇ ਘਟਣ ਦਾ ਕਾਰਣ ਦੀ ਤਰ੍ਹਾਂ ਦੱਸਦੇ ਨੇ।
ਜਾਗੋ ਤੇ ਇਸ ਸੰਕਟ ਲਈ ਆਪਣੇ ਆਪ ਨੂੰ ਤਿਆਰ ਕਰੋ
ਹਰ ਸੰਗਠਨ ਮਾਰਚ ਦੇ ਮਹੀਨੇ ਤੋਂ ਲੈ ਕੇ ਅਗਲੇ ਸਾਲ ਦੇ ਮਈ ਤੱਕ, ਆਪਣੇ ਕਰਮਚਾਰੀਆਂ ਦੀ ਪੂਰੇ ਸਾਲ ਨਾਲ ਸੰਬੰਧਿਤ ਕਾਰਜਕੁਸ਼ਲਤਾ ਨੂੰ ਮਾਪਦਾ ਹੈ। ਉਹ ਨਤੀਜਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਦੀ ਪ੍ਰਤਿਭਾ ਨਾਲ ਸੰਬੰਧਿਤ ਰੇਟਿੰਗ ਨੂੰ ਨਿਰਧਾਰਤ ਕਰਦੇ ਹਨ ਅਤੇ ਇਸਦੇ ਅਨੁਸਾਰ ਉਨ੍ਹਾਂ ਦੀ ਪ੍ਰਸ਼ੰਸਾ ਹੁੰਦੀ ਹੈ ਜਾਂ ਨੌਕਰੀ ਤੋਂ ਬਰਖਾਸਤਗੀ ਦਾ ਫ਼ੈਸਲਾ ਲਿਆ ਜਾਂਦਾ ਹੈ । ਪਿਛਲੇ ਸਮਿਆਂ ਵਿਚ ਮਹਾਂਮਾਰੀ - ਕੋਵਿਡ- 19 ਦੇ ਫੈਲਣ ਕਾਰਨ, ਹਰ ਦੂਜੀ ਸੰਸਥਾ ਹੁਣ ਵਿੱਤੀ ਘਾਟੇ ਨਾਲ ਭਾਰੂ ਹੈ। ਭਾਰਤ ਵਰਗੇ ਦੇਸ਼ਾਂ ਵਿਚ ਖ਼ਾਸਕਰ , ਅਮਰੀਕਾ ਵਰਗੇ ਦੂਜੇ ਦੇਸ਼ਾਂ ਤੋਂ ਪ੍ਰੋਜੈਕਟ ਮਿਲਣ ਦੀ ਘਾਟ ਕਾਰਣ , ਇੱਥੇ ਬਹੁਤ ਵੱਡੇ ਵਿੱਤੀ ਅਤੇ ਕਾਰਜਸ਼ੀਲ ਜੋਖ਼ਮ ਹਨ। ਇਸ ਦਾ ਮੁਕਾਬਲਾ ਕਰਨ ਲਈ, ਜਿੱਥੇ ਕਿ ਕੁਝ ਕੰਪਨੀਆਂ ਸਿਰਫ਼ ਪਰਿਵਰਤਨਸ਼ੀਲ ਤਨਖ਼ਾਹ ਨੂੰ ਘਟਾ ਰਹੀਆਂ ਹਨ, ਕੁਝ ਹੋਰ ਗੈਰ-ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹਨ। ਉਹ ਨਵੀਂ ਭਰਤੀ ਕਰਨ ਦੀ ਮਸ਼ਕ ਨੂੰ ਹੌਲੀ ਕਰਨ ਦੀ ਪ੍ਰਕਿਰਿਆ ਨੂੰ ਵਿਚ ਵੀ ਲੱਗੇ ਹੋਏ ਹਨ, ਖ਼ਾਸਕਰ ਕੈਂਪਸ ਵਿਚ ਅਤੇ ਹੋਰ ਭਰਤੀਆਂ ਨੂੰ ਘਟਾ ਕੇ!
ਕੁਆਰੰਟੀਨ ਦੀ ਸਹੀ ਵਰਤੋਂ ਕਰੋ
ਮਾਹਿਰ ਕਹਿੰਦੇ ਹਨ ਕਿ ਇਹ ਕੁਆਰੰਟੀਨ ਆਈ. ਟੀ. ਵਿਚ ਨਵੀਆਂ ਤਕਨੀਕਾਂ ਸਿੱਖਣ ਲਈ ਇਕ ਚੰਗਾ ਸਮਾਂ ਹੈ। ਦਫਤਰਾਂ ਵਿਚ ਕੰਮ ਕਰਦੇ ਹੋਏ ਨਵੀਨ ਤਕਨੀਕਾਂ ਉੱਤੇ ਚਿੰਤਨ ਕਰਨ ਦਾ ਨਾ ਤਾਂ ਕੋਈ ਸਮਾਂ ਮਿਲਿਆ ਅਤੇ ਨਾ ਹੀ ਮੌਕਾ। ਤੁਹਾਨੂੰ ਘਰੋਂ ਹੀ ਕੰਮ ਕਰਦਿਆਂ, ਇਸ ਨੂੰ ਨਵੀਂ ਪ੍ਰੋਗਰਾਮਿੰਗ ਭਾਸ਼ਾਵਾਂ ਸਿੱਖਣ ਦਾ ਮੌਕਾ ਸਮਝਣਾ ਚਾਹੀਦਾ ਹੈ। ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਨੌਕਰੀਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਆਪਣੇ ਹੁਨਰ ਨੂੰ ਸੁਧਾਰਨ ਅਤੇ ਅਪਡੇਟ ਕਰਨ ਦੀ ਨਿਰੰਤਰ ਕੋਸ਼ਿਸ਼ ਉੱਤੇ ਨਿਰਭਰ ਕਰਦੀ ਹੈ।
ਹੇਠਾਂ ਲਿਖੇ ਕੁਝ ਆਂਕੜੇ ਵਿਚਾਰ ਕਰਨ ਯੋਗ ਹਨ:
- ਸ਼ਹਿਰ ਵਿਚ ਆਈ. ਟੀ. ਕਰਮਚਾਰੀਆਂ ਦੀ ਗਿਣਤੀ : 5,46,000
- ਹੈਦਰਾਬਾਦ ਦਾ ਆਈ. ਟੀ. ਉਦਯੋਗ ਬੰਗਲੌਰ ਅਤੇ ਚੇਨਈ ਤੋਂ ਬਾਅਦ ਤੀਜੇ ਸਥਾਨ 'ਤੇ ਹੈ
- ਹੈਦਰਾਬਾਦ ਕੋਲ ਆਈ. ਟੀ. ਦੇ ਵਿਕਾਸ ਲਈ ਵਧੇਰੇ ਮੌਕੇ ਹਨ
ਕੋਵਿਡ - 19 ਦੇ ਪ੍ਰਭਾਵ
- ਮੰਦੀ / ਨੌਕਰੀ ਦੀ ਘਾਟ ਦਾ ਪ੍ਰਤੀਸ਼ਤ : ਲਗਭਗ 5 ਪ੍ਰਤੀਸ਼ਤ
- ਪੂਰੀ ਤਰ੍ਹਾਂ ਟਿਕਾਊ ਖੇਤਰ : ਚਿਕਿਤਸਕੀ ਸਿਹਤ ਅਤੇ ਬੈਂਕਿੰਗ
- ਅਸਥਿਰ ਖੇਤਰ : ਪਰਾਹੁਣਚਾਰੀ, ਹੋਟਲ, ਯਾਤਰਾ ਅਤੇ ਸੈਰ ਸਪਾਟਾ
"ਕਾਰਜ ਪ੍ਰਦਰਸ਼ਨ ਨੂੰ ਸੁਧਾਰਨ ਅਤੇ ਅਪਡੇਟ ਕਰਨ ਦੀ ਜ਼ਰੂਰਤ ਹੈ।"
ਸੰਦੀਪ
ਵਿਸ਼ਵ ਪ੍ਰਧਾਨ, ਤੇਲੰਗਾਨਾ ਇਨਫਰਮੇਸ਼ਨ ਟੈਕਨੋਲੋਜੀ ਐਸੋਸੀਏਸ਼ਨ
ਤਕਨੀਕ ਰੋਜ਼ਾਨਾ ਤੌਰ ‘ਤੇ ਬਦਲ ਰਹੀ ਹੈ। ਸਾਨੂੰ ਆਪਣੇ ਪ੍ਰਦਰਸ਼ਨ ਬਿਹਤਰ ਬਣਾਉਣ ਲਈ ਲਗਾਤਾਰ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਨੌਕਰੀ ਲੱਭ ਰਹੇ ਨੇ, ਉਹਨਾਂ ਤੋਂ ਉਲਟ, ਨੌਜਵਾਨਾਂ ਅਤੇ ਕਰਮਚਾਰੀਆਂ ਨੂੰ ਅਗਲੀ ਪੀੜ੍ਹੀ ਲਈ ਨੌਕਰੀਆਂ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸਦੇ ਬਾਵਜੂਦ ਵੀ, ਜੇ ਕਰਮਚਾਰੀ ਨੂੰ ਉਸਦੀ ਸੰਸਥਾ ਦੁਆਰਾ ਕਿਸੇ ਵੀ ਗੈਰ ਵਾਜਬ ਕਾਰਨ ਲਈ ਬਰਖ਼ਾਸਤ ਕੀਤਾ ਜਾਂਦਾ ਹੈ, ਲੇਬਰ ਕਾਨੂੰਨਾਂ ਅਧੀਨ ਇਸਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਰਾਜ ਦੇ ਲੇਬਰ ਕਮਿਸ਼ਨਰ ਦੇ ਧਿਆਨ ਵਿੱਚ ਲਿਆਈ ਜਾ ਸਕਦੀ ਹੈ।