ETV Bharat / bharat

ਮੱਧ ਪ੍ਰਦੇਸ਼: ਦਲਿਤ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਕਲੈਕਟਰ ਤੇ ਐਸਪੀ ਮੁਅੱਤਲ - ਦਲਿਤ ਜੋੜੇ ਦੀ ਕੁੱਟਮਾਰ ਦੇ ਮਾਮਲਾ

ਮੱਧ ਪ੍ਰਦੇਸ਼ ਦੇ ਗੁਨਾ ਵਿਖੇ ਇਕ ਕਿਸਾਨ ਜੋੜੇ ਨੂੰ ਜ਼ਮੀਨ ਦੇ ਮਾਮਲੇ 'ਚ ਪੁਲਿਸ ਨੇ ਕੁੱਟਿਆ, ਜਿਸ ਤੋਂ ਬਾਅਦ ਕਿਸਾਨ ਜੋੜੇ ਨੇ ਕੀਟਨਾਸ਼ਕ ਦਾ ਸੇਵਨ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਮੁੱਖ ਮੰਤਰੀ ਨੇ ਗੁਨਾ ਦੇ ਜ਼ਿਲ੍ਹਾ ਕੁਲੈਕਟਰ ਅਤੇ 1 ਪੁਲਿਸ ਸੁਪਰਡੈਂਟ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

couple consumes pesticide while resisting eviction from land in madhya pradesh
ਮੱਧ ਪ੍ਰਦੇਸ਼: ਦਲਿਤ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਕੁਲੈਕਟਰ, ਐਸ.ਪੀ. ਨੂੰ ਕੀਤਾ ਮੁਅੱਤਲ
author img

By

Published : Jul 16, 2020, 6:18 PM IST

ਗੁਨਾ (ਮੱਧ ਪ੍ਰਦੇਸ਼): ਜ਼ਿਲ੍ਹੇ ਵਿੱਚ ਕਿਰਾਏ 'ਤੇ ਜ਼ਮੀਨ ਦੀ ਖੇਤੀ ਕਰ ਰਹੇ ਕਿਸਾਨ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨੇ ਹੁਣ ਰਾਜਨੀਤਿਕ ਰੰਗ ਲੈ ਲਿਆ ਹੈ। ਕੁੱਝ ਦਿਨ ਪਹਿਲਾਂ, ਗੁਨਾ ਜ਼ਿਲ੍ਹੇ ਦੇ ਕੈਂਟ ਥਾਣਾ ਖੇਤਰ ਵਿੱਚ ਇੱਕ ਕਾਲਜ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਗਈ ਪੁਲਿਸ ਟੀਮ ਨੇ ਦਲਿਤ ਕਿਸਾਨ ਪਰਿਵਾਰ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਕਿਸਾਨ ਜੋੜੇ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੁੱਟਮਾਰ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਵਿੱਚ, ਕੁੱਝ ਪੁਲਿਸ ਮੁਲਾਜ਼ਮ ਇੱਕ ਦਲਿਤ ਆਦਮੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ।

ਮੱਧ ਪ੍ਰਦੇਸ਼: ਦਲਿਤ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਕੁਲੈਕਟਰ, ਐਸ.ਪੀ. ਨੂੰ ਕੀਤਾ ਮੁਅੱਤਲ

ਇਸ ਘਟਨਾ ਦੀ ਨਿੰਦਾ ਕਰਦੇ ਸੀ.ਐਮ. ਸ਼ਿਵਰਾਜ ਸਿੰਘ ਚੌਹਾਨ ਨੇ ਗੁਨਾ ਦੇ ਕਲੈਕਟਰ ਅਤੇ ਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ, ਬਹੁਤ ਸਾਰੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ, ਜਿਸ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ।

couple consumes pesticide while resisting eviction from land in madhya pradesh
ਮੱਧ ਪ੍ਰਦੇਸ਼: ਦਲਿਤ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਕੁਲੈਕਟਰ, ਐਸ.ਪੀ. ਨੂੰ ਕੀਤਾ ਮੁਅੱਤਲ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਬੁੱਧਵਾਰ ਦੇਰ ਰਾਤ ਨੂੰ ਜ਼ਿਲ੍ਹਾ ਮੈਜਿਸਟਰੇਟ ਐਸ. ਵਿਸ਼ਵਨਾਥਨ ਅਤੇ ਪੁਲਿਸ ਸੁਪਰਡੈਂਟ ਤਰੁਣ ਨਾਇਕ ਨੂੰ ਮੁੱਅਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਇਸ ਘਟਨਾ ਨੂੰ ਲੈ ਕੇ ਸ਼ਿਵਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਮਲ ਨਾਥ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਸ਼ਿਵਰਾਜ ਸਰਕਾਰ ਸੂਬੇ ਨੂੰ ਕਿਥੇ ਲੈ ਜਾ ਰਹੀ ਹੈ? ਇਹ ਕੀ ਹੈ ਜੰਗਲ ਰਾਜ? ਗੁਨਾ ਦੇ ਕੈਂਟ ਥਾਣਾ ਖੇਤਰ ਦੇ ਪੁਲਿਸ ਵਾਲਿਆਂ ਨੇ ਬਰਬਰਿਕ ਲਾਠੀਚਾਰਜ ਕੀਤਾ ਹੈ।" ਨਾਥ ਨੇ ਘਟਨਾ ਦੀ ਵੀਡੀਓ ਵੀ ਸਾਝੀ ਕੀਤੀ ਹੈ।

  • ये शिवराज सरकार प्रदेश को कहाँ ले जा रही है ?
    ये कैसा जंगल राज है ?
    गुना में कैंट थाना क्षेत्र में एक दलित किसान दंपत्ति पर बड़ी संख्या में पुलिसकर्मियों द्वारा इस तरह बर्बरता पूर्ण लाठीचार्ज।
    1/3 pic.twitter.com/lRgOFaWHPp

    — Office Of Kamal Nath (@OfficeOfKNath) July 15, 2020 " class="align-text-top noRightClick twitterSection" data=" ">

ਉਨ੍ਹਾਂ ਨੇ ਅੱਗੇ ਕਿਹਾ, “ਭਾਵੇਂ ਜ਼ਮੀਨ ਬਾਰੇ ਕੋਈ ਵਿਵਾਦ ਹੈ, ਤਾਂ ਇਸ ਦਾ ਕਾਨੂੰਨੀ ਤੌਰ ‘ਤੇ ਹੱਲ ਹੋ ਸਕਦਾ ਸੀ, ਪਰ ਇਸ ਤਰੀਕੇ ਨਾਲ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਹੋਏ, ਕਿਸਾਨ, ਉਸਦੀ ਪਤਨੀ, ਪਰਿਵਾਰ ਅਤੇ ਮਾਸੂਮ ਬੱਚਿਆਂ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ, ਇਹ ਕਿੱਥੇ ਦਾ ਇਨਸਾਫ ਹੈ? ਇਹ ਇਸ ਲਈ ਕਿਉਂਕਿ ਉਹ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹਨ, ਅਤੇ ਇੱਕ ਗਰੀਬ ਕਿਸਾਨ ਹਨ?"

ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।

ਭਾਜਪਾ ਦੇ ਰਾਜ ਸਭਾ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲਬਾਤ ਕਰਦਿਆਂ ਸੰਵੇਦਨਸ਼ੀਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਦੌਰਾਨ ਕਲੈਕਟਰ ਵਿਸ਼ਵਨਾਥਨ ਨੇ ਦੱਸਿਆ ਕਿ ਇਹ ਜ਼ਮੀਨ ਕਾਲਜ ਦੀ ਇਮਾਰਤ ਲਈ ਰਾਖਵੀਂ ਸੀ ਅਤੇ ਸਥਾਨਕ ਲੈਂਡ ਮਾਫੀਆ ਨੇ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੇ ਰਾਜਕੁਮਾਰ ਅਹੀਰਵਰ ਨੂੰ ਹਿੱਸੇ ਦੇ ਅਧਾਰ ’ਤੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਾਰਦੀ ਨੇ ਅਹੀਰਵਾਰ ਪਰਿਵਾਰ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਲਈ ਵਰਤਿਆ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਦਲਿਤ ਜੋੜੇ ਦੀ ਹਾਲਤ ਸਥਿਰ ਹੈ ਅਤੇ ਉਹ ਹਸਪਤਾਲ ਵਿੱਚ ਜਾਰੇ ਇਲਾਜ ਹਨ।

ਇਸ ਦੌਰਾਨ ਸਾਬਕਾ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਇੱਕ ਦਲਿਤ ਪਰਿਵਾਰ ਨੂੰ ਕੁਚਲਣ 'ਤੇ ਭਾਜਪਾ ਸਰਕਾਰ' ਤੇ ਵਰ੍ਹਦਿਆਂ ਕਿਹਾ ਕਿ ਸਾਡੀ ਲੜਾਈ ਬੇਇਨਸਾਫੀ ਵਿਰੁੱਧ ਹੈ।

“ਸਾਡੀ ਲੜਾਈ ਇਸ ਵਿਚਾਰਧਾਰਾ ਅਤੇ ਬੇਇਨਸਾਫੀ ਵਿਰੁੱਧ ਹੈ,” ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਪੁਲਿਸ ਨੇ ਦਲਿਤ ਪਰਿਵਾਰ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸਾਝੀ ਕੀਤੀ ਹੈ।

  • हमारी लड़ाई इसी सोच और अन्याय के ख़िलाफ़ है। pic.twitter.com/egGjgY5Awm

    — Rahul Gandhi (@RahulGandhi) July 16, 2020 " class="align-text-top noRightClick twitterSection" data=" ">

ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.