ETV Bharat / bharat

ਵਿਸ਼ੇਸ਼: ਕੋਵਿਡ-19 ਮਹਾਮਾਰੀ ਦੇ ਦੌਰਾਨ ਤਣਾਅ ਦਾ ਇਸ ਤਰ੍ਹਾਂ ਕਰੋ ਮੁਕਾਬਲਾ

ਕੋਵਿਡ-19 ਮਹਾਮਾਰੀ ਨੂੰ ਲੈ ਕੇ ਜਨ ਸਿਹਤ ਦੇ ਹਿੱਸੇ ਦੇ ਰੂਪ ਵਿੱਚ ਮਾਨਸਿਕ ਸਿਹਤ ਦੇ ਬਾਰੇ 'ਚ ਵੀ ਸੋਚਿਆ ਜਾਵੇ। ਸਰਕਾਰ ਨੂੰ ਕੋਵਿਡ-19 ਦੇ ਫ਼ੈਲਾਅ ਨੂੰ ਰੋਕਣ ਦੇ ਲਈ ਆਪਣੇ ਚੁੱਕੇ ਕਦਮਾਂ ਵਿੱਚ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਸੰਦੇਸ਼ ਦੇਣਾ ਚਾਹੀਦਾ ਹੈ। ਜਨ ਸਿਹਤ ਮੁਹਿੰਮਾਂ ਵਿੱਚ ਸਰੀਰਕ ਤੌਰ 'ਤੇ ਦੂਰੀ ਬਣਾਉਣ ਦਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਇਸ ਵਿੱਚ ਸਮਾਜਿਕ ਰੂਪ ਨਾਲ ਜੁੜੇੇ ਰਹਿਣ ਦੇ ਮਹੱਤਵ 'ਤੇ ਹੀ ਜੋਰ ਦਿੱਤਾ ਜਾਣਾ ਚਾਹੀਦਾ ਹੈ।

ਤਸਵੀਰ
ਤਸਵੀਰ
author img

By

Published : Aug 22, 2020, 6:37 AM IST

ਪਹਿਲੀ ਵਾਰ ਜਦੋਂ ਅਸੀਂ ਕੋਰੋਨਾ ਵਾਇਰਸ ਬਿਮਾਰੀ 2019 (ਕੋਵਿਡ -19) ਬਾਰੇ ਸੁਣਿਆ ਤਾਂ ਸਾਰੀ ਦੁਨੀਆ ਬਦਲ ਗਈ, ਉਦੋਂ ਤੋਂ ਅਸੀਂ ਬਹੁਤ ਲੰਬਾ ਰਸਤਾ ਤੈਅ ਕਰ ਚੁੱਕੇ ਹਾਂ। ਮਾਸਕ ਪਾਉਣਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਹੁਣ ਇੱਕ ਨਵੀਂ ਆਮ ਗੱਲ ਹੈ। ਟੀਕਿਆਂ ਦੀ ਅਣਹੋਂਦ ਵਿੱਚ ਇਸ ਮਹਾਮਾਰੀ ਦੇ ਫ਼ੈਲਣ ਨੂੰ ਘਟਾਉਣ ਦੀ ਸਭ ਤੋਂ ਮਹੱਤਵਪੂਰਣ ਰਣਨੀਤੀ ਹੈ ਸਰੀਰਕ ਦੂਰੀ ਬਣਾਈ ਰੱਖਣਾ। ਦੂਰੀ ਬਣਾਈ ਰੱਖਣਾ ਮਨੁੱਖ ਦੇ ਮੁਢਲੇ ਸੁਭਾਅ ਦੇ ਉਲਟ ਹੈ ਅਤੇ ਇਹ ਦੂਜਿਆਂ ਨਾਲ ਜੁੜਨਾ ਮਨੁੱਖੀ ਮਨ ਦੇ ਅੰਦਰਲੇ ਸਹਿਜ ਸੁਭਾਵ ਦੇ ਵਿਰੁੱਧ ਵੀ ਹੈ। ਸਾਡੀ ਸਾਡੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਬਹੁਤ ਘੱਟ ਮੁਲਾਕਾਤ, ਬਾਹਰ ਨਾ ਜਾਣਾ ਤੇ ਪਰਿਵਾਰਕ ਮੈਂਬਰਾਂ ਦੇ ਇਕੱਠੇ ਨਾ ਹੋਣ ਕਾਰਨ ਕੋਵਿਡ-19 ਮਹਾਮਾਰੀ ਸਾਡੇ ਸਾਰਿਆਂ ਲਈ ਇੱਕ ਪ੍ਰਮੁੱਖ ਤਣਾਅ ਬਣ ਗਈ ਹੈ। ਖ਼ਾਸਕਰ ਉਨ੍ਹਾਂ ਲਈ ਜੋ ਇਸ ਵਾਇਰਸ ਤੋਂ ਮੁਕਤ ਹਨ, ਉਨ੍ਹਾਂ ਲਈ ਵੀ ਜੋ ਘਰ ਵਿੱਚ ਰਹਿੰਦੇ ਹਨ, ਇਸ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ ਡਰ ਅਤੇ ਚਿੰਤਾ ਨਾਲ ਨਜਿੱਠਦੇ ਹਨ ਤੇ ਪਰਿਵਾਰ ਦੇ ਨੇੜਲੇ ਮੈਂਬਰਾਂ ਦੀ ਬਿਮਾਰੀ ਅਤੇ ਵਿੱਤੀ ਪ੍ਰੇਸ਼ਾਨੀ ਦੇ ਕਾਰਨ ਤਣਾਅ ਤੋਂ ਦੂਰ ਰਹਿਣ ਦਾ ਕੋਈ ਵਿਕਲਪ ਨਹੀਂ ਹੈ।

ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਨਾਲ ਤਾਲਮੇਲ ਨੂੰ ਜਾਰੀ ਰੱਖਣਾ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲ ਹੈ। ਪਰ ਇਹ ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਲਈ ਜੋ ਕਿ ਕੁਆਰੰਟੀਨ ਵਿੱਚ ਹਨ ਤੇ ਕਮਜ਼ੋਰ ਵਰਗਾਂ ਲਈ ਜੋ ਰੋਜ਼ਾਨਾ ਅਤੇ ਅਸੰਗਠਿਤ ਖੇਤਰ ਵਿੱਚ ਕੰਮ ਕਰ ਕੇ ਖਾ ਰਹੇ ਹਨ ਲਈ ਇਹ ਕਾਫ਼ੀ ਚੁਣੌਤੀ ਭਰਿਆ ਹੈ। ਇਹ ਨਾ ਭੁੱਲੋ ਕਿ ਸਿਹਤ ਸੇਵਾ ਵਿੱਚ ਲੱਗੇ ਕਾਮੇ ਅੱਗੇ ਹੋ ਕੇ ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ।

ਇਸ ਲਈ ਇਹ ਮਹੱਤਵਪੂਰਨ ਹੈ ਕਿ ਕੋਵਿਡ -19 ਮਹਾਂਮਾਰੀ ਦੇ ਸਬੰਧ ਵਿੱਚ ਮਾਨਸਿਕ ਸਿਹਤ ਨੂੰ ਜਨਤਕ ਸਿਹਤ ਦੇ ਹਿੱਸੇ ਵਜੋਂ ਵੀ ਸੋਚਿਆ ਜਾਣਾ ਚਾਹੀਦਾ ਹੈ। ਕੋਵਿਡ-19 ਦੇ ਫ਼ੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਸਰਕਾਰ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਜਨਤਕ ਸਿਹਤ ਮੁਹਿੰਮਾਂ ਸਰੀਰਕ ਦੂਰੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ, ਪਰ ਇਸ ਨੂੰ ਸਮਾਜਿਕ ਤੌਰ ਉੱਤੇ ਜੁੜੇ ਹੋਣ ਦੀ ਮਹੱਤਤਾ ਉੱਤੇ ਵੀ ਜ਼ੋਰ ਦੇਣਾ ਚਾਹੀਦਾ ਹੈ।

ਅਸੀਂ ਕੋਵਿਡ ਮਹਾਮਾਰੀ ਦੇ ਤਣਾਅ ਦਾ ਮੁਕਾਬਲਾ ਕਰਨ ਲਈ ਇਹ ਸਧਾਰਨ ਕਦਮ ਚੁੱਕ ਸਕਦੇ ਹਾਂ।

ਦੂਸਰਿਆਂ ਨਾਲ ਜੁੜੋ

ਆਪਣੇ ਆਪ ਨੂੰ ਵੱਖ ਕਰਕੇ ਤੇ ਸਮਾਜਿਕ ਦੂਰੀ ਬਣਾ ਕੇ, ਤੁਸੀਂ ਬੋਰ ਤੇ ਉਦਾਸੀ ਮਹਿਸੂਸ ਕਰ ਸਕਦੇ ਹੋ। ਇਸ ਲਈ, ਪਰਿਵਾਰ ਅਤੇ ਦੋਸਤਾਂ ਨਾਲ ਫ਼ੋਨ ਉੱਤੇ ਸੰਪਰਕ ਕਰੋ। ਉਨ੍ਹਾਂ ਨਾਲ ਖੁਸ਼ੀਆਂ ਵਾਲੀਆਂ ਘਟਨਾਵਾਂ ਬਾਰੇ ਚਰਚਾ ਕਰੋ ਅਤੇ ਇਸ ਵਿੱਚ ਉਨ੍ਹਾਂ ਦੀ ਮਦਦ ਮੰਗੋ। ਇਸ ਦਾ ਮੁਕਾਬਲਾ ਕਰਨ ਲਈ, ਇਕੱਲੇ ਰਹਿਣ ਦੇ ਮਾੜੇ ਤਰੀਕਿਆਂ ਤੇ ਇੰਟਰਨੈਟ ਉੱਤੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਤੋਂ ਬਚੋ।

ਰੁਟੀਨ ਦੀ ਪਾਲਣਾ ਕਰੋ

ਰੋਜ਼ ਦੇ ਰੁਟੀਨ ਦਾ ਪਾਲਣ ਕਰਨਾ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰੇਗਾ। ਸਹੀ ਸਮੇਂ ਤੇ ਖਾਓ ਅਤੇ ਸੌਵੋ, ਹਰ ਰੋਜ਼ ਕਸਰਤ ਕਰੋ, ਆਪਣੇ ਸ਼ੌਕ ਦੁਬਾਰਾ ਸ਼ੁਰੂ ਕਰੋ ਤੇ ਉਨ੍ਹਾਂ ਕੰਮਾਂ ਵਿੱਚ ਰੁੱਝ ਜਾਓ ਜਿਸ ਦਾ ਤੁਸੀਂ ਅਨੰਦ ਲੈਂਦੇ ਹੋ। ਹਮੇਸ਼ਾਂ ਬਣਦੀ ਛੁੱਟੀ ਲਓ।

ਤਣਾਅ ਦੇਣ ਵਾਲਿਆਂ ਤੋਂ ਦੂਰ ਰਹੋ

ਕੋਵਿਡ -19 ਨਾਲ ਜੁੜੀਆਂ ਖ਼ਬਰਾਂ ਨੂੰ ਲਗਾਤਾਰ ਸੁਣਨਾ ਤੁਹਾਨੂੰ ਭਟਕਾ ਸਕਦਾ ਹੈ। ਉਹ ਜਿਹੜੇ ਕੋਵਿਡ-19 ਤੋਂ ਠੀਕ ਹੋ ਰਹੇ ਹਨ, ਅਜਿਹੀਆਂ ਸਕਾਰਾਤਮਕ ਖ਼ਬਰਾਂ ਦਾ ਸੰਤੁਲਨ ਹੋਣਾ ਚਾਹੀਦਾ ਹੈ ਜੋ ਤਣਾਅ ਤੋਂ ਰਾਹਤ ਦੇਵੇ।

ਨਕਾਰਾਤਮਕ ਸੋਚ ਤੇ ਭਾਵਨਾ ਨੂੰ ਸੰਭਾਲੋ

ਪਹਿਲਾਂ ਜਾਂਚ ਕਰੋ ਕਿ ਕੀ ਤੁਹਾਡੇ ਵਿਚਾਰ ਸਹੀ ਹਨ ਜਾਂ ਨਹੀਂ? ਸੱਚੇ ਹਨ? ਮਦਦ ਕਰਨ ਵਾਲੇ ਹਨ? ਲੋੜੀਂਦੇ ਹਨ? ਕੀ ਦਿਆਲੂ ਹਨ? ਜੇ ਉਹ ਵਿਚਾਰ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਇਤਾ ਨਹੀਂ ਕਰ ਰਹੇ ਅਤੇ ਇਸ ਦੀ ਬਜਾਏ ਆਪਣੇ ਦੁੱਖ ਅਤੇ ਤਣਾਅ ਨੂੰ ਵਧਾਉਂਦੇ ਹਨ, ਤਾਂ ਉਨ੍ਹਾਂ ਵਿਚਾਰਾਂ ਨੂੰ ਜ਼ਿਆਦਾ ਮਹੱਤਵ ਨਾ ਦੇਣਾ ਬਿਹਤਰ ਹੈ। ਉਨ੍ਹਾਂ ਵਿਚਾਰਾਂ ਨੂੰ ਆਵਾਜਾਈ ਜਾਂ ਬੱਦਲਾਂ ਦੀ ਤਰ੍ਹਾਂ ਲੰਘ ਜਾਣ ਦਿਓ। ਬਿਨਾਂ ਆਲੋਚਨਾ ਉਨ੍ਹਾਂ ਵਿਚਾਰਾਂ ਨੂੰ ਵੇਖਣਾ ਨਕਾਰਾਤਮਕ ਭਾਵਨਾਵਾਂ ਅਤੇ ਸੋਚ ਨੂੰ ਘਟਾਉਣ ਵਿੱਚ ਮਦਦਗਾਰ ਹੈ। ਯਾਦ ਰੱਖੋ ਕਿ ਕੋਵਿਡ -19 ਮਹਾਮਾਰੀ ਸਾਡੇ ਨਿਯੰਤਰਣ ਵਿੱਚ ਨਹੀਂ ਹੈ, ਪਰ ਅਸੀਂ ਆਪਣੇ ਵਿਚਾਰਾਂ ਤੇ ਵਿਵਹਾਰ ਨੂੰ ਨਿਯੰਤਰਿਤ ਕਰ ਸਕਦੇ ਹਾਂ।

ਬੱਚਿਆਂ ਤੇ ਨਾਬਾਲਗਾਂ ਦੀ ਮਾਨਸਿਕ ਸਿਹਤ ਬਣਾਈ ਰੱਖਣ ਵਿੱਚ ਸਹਾਇਤਾ ਕਰੋ

ਬੱਚਿਆਂ ਅਤੇ ਨਾਬਾਲਗਾਂ ਨੂੰ ਉਨ੍ਹਾਂ ਦੀ ਗੱਲ ਸੁਣਨ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ, ਉਨ੍ਹਾਂ ਦੇ ਸ਼ੰਕੇਵਿਆਂ ਨੂੰ ਦੂਰ ਕਰਨ, ਉਨ੍ਹਾਂ ਨੂੰ ਬਾਰ ਬਾਰ ਭਰੋਸਾ ਦੇਣ, ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਾਇਤਾ ਕਰੋ। ਉਨ੍ਹਾਂ ਨੂੰ ਮੋਬਾਈਲ ਫ਼ੋਨ ਅਤੇ ਹੋਰ ਉਪਕਰਣਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਰੋਕੋ। ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਗੈਜੇਟ ਦੀ ਵਰਤੋਂ ਕੁਝ ਹੱਦ ਤਕ ਹੀ ਕਰਨਗੇ, ਉਨ੍ਹਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਦੇ ਰੋਜ਼ਾਨਾ ਕੰਮ ਦੇ ਅਨੁਸਾਰ ਉਨ੍ਹਾਂ ਦੀਆਂ ਹੋਰ ਗਤੀਵਿਧੀਆਂ ਬਾਰੇ ਵਿਚਾਰ ਕਰੋ।

ਯੋਜਨਾ ਬਣਾਓ

ਮਹਾਮਾਰੀ ਦੇ ਦੌਰਾਨ ਬਿਮਾਰੀ ਦੇ ਸੰਪਰਕ ਵਿੱਚ ਆਉਣ ਬਾਰੇ ਚਿੰਤਤਾ ਹੋਣਾ ਆਮ ਹੈ। ਇਸ ਲਈ ਕੋਵਿਡ -19 ਦੇ ਲੱਛਣਾਂ ਨੂੰ ਜਾਣਨਾ ਅਤੇ ਸਮਝਣਾ ਮਹੱਤਵਪੂਰਨ ਹੈ। ਐਮਰਜੈਂਸੀ ਸੰਪਰਕ ਨੰਬਰ ਅਤੇ ਮਹੱਤਵਪੂਰਨ ਫ਼ੋਨ ਨੰਬਰ ਰੱਖੋ ਜਿੱਥੇ ਤੁਸੀਂ ਇਸਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇੱਕ ਸਧਾਰਣ ਯੋਜਨਾ ਬਣਾਓ ਕਿ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਬੀਮਾਰ ਹੋ ਜਾਂਦੇ ਹੋ, ਤਾਂ ਨੇੜੇ ਕਿਹੜਾ ਕਲੀਨਿਕ ਜਾਂ ਹਸਪਤਾਲ ਹਨ ਜੋ ਉਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਸਹਾਇਤਾ ਕਰਨਗੇ।

ਚਿੰਤਾ ਨੂੰ ਘਟਾਉਣ ਲਈ ਪ੍ਰਬੰਧ ਕਰੋ

ਚਿੰਤਾ ਨੂੰ ਘਟਾਉਣ ਲਈ ਪੇਟ ਨਾਲ ਸਾਹ ਲੈਣ ਵਰਗੀਆਂ ਤਕਨੀਕਾਂ ਦੀ ਵਰਤੋਂ ਕਰੋ। ਆਰਾਮ ਵਾਲੀ ਸਥਿਤੀ ਵਿੱਚ ਬੈਠੋ. ਮੋਢੇ ਢਿੱਲੇ ਛੱਡੋ, ਅੱਖਾਂ ਬੰਦ ਕਰੋ, ਇੱਕ ਆਰਾਮਦਾਇਕ ਸਾਹ ਖਿੱਚੋ, ਹੌਲੀ-ਹੌਲੀ ਚਾਰ ਗਿਣੋ, ਜਿਵੇਂ ਫੁਲਾਈਦਾ ਹੈ ਉਵੇਂ ਹੀ ਪੇਟ ਨੂੰ ਫੁਲਾਓ। ਸਾਹ ਦੇ ਡਿੱਗਣ ਤੱਕ ਰੋਕ ਕੇ ਰੱਖੋ ਤੇ ਆਪਣੇ ਮੂੰਹ 'ਚ ਛੇ ਗਿਣਨ ਤੱਕ ਸਾਹ ਨੂੰ ਬਾਹਰ ਕੱਢੋ। ਇਸ ਤਰੀਕੇ ਨਾਲ 10 ਮਿੰਟ ਸਾਹ ਲੈਣ ਦਾ ਅਭਿਆਸ ਕਰੋ।

ਕੋਵਿਡ-19 ਦੇ ਕਾਰਨ ਇਸ ਕਿਸਮ ਦੇ ਤਣਾਅ ਦਾ ਮੁਕਾਬਲਾ ਕਰਨ ਦੇ ਲਈ ਉੱਪਰ ਦੱਸੇ ਗਏ ਵਿਅਕਤੀਗਤ ਪੱਧਰੀ ਅਭਿਆਸ ਤੋਂ ਇਲਾਵਾ, ਇੱਕ ਕਮਿਊਨਿਟੀ ਵਜੋਂ ਇਸ ਦਾ ਮੁਕਾਬਲਾ ਕਰਨਾ ਵੀ ਬਹੁਤ ਮਹੱਤਵਪੂਰਣ ਹੈ, ਕਿਉਂਕਿ ਜਦੋਂ ਇਹ ਮਹਾਮਾਰੀ ਖ਼ਤਮ ਹੋ ਜਾਂਦੀ ਹੈ ਤਾਂ ਸਪਸ਼ਟ ਤੌਰ `ਤੇ ਆਪਣਾ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਮੌਜੂਦਾ ਮਹਾਮਾਰੀ ਨਾਲ ਨਜਿੱਠਣ ਲਈ ਅਤੇ ਬਿਹਤਰ ਤਿਆਰੀ ਨਾਲ ਇਸਦਾ ਮੁਕਾਬਲਾ ਕਰਨ ਲਈ ਕਮਿਊਨਿਟੀ ਪੱਧਰ `ਤੇ ਰਣਨੀਤੀ ਬਣਾਉਣਾ ਮਹੱਤਵਪੂਰਨ ਹੈ। ਅਜਿਹੀ ਕਿਸੇ ਵੀ ਪਹਿਲ ਲਈ ਕਮਿਊਨਿਟੀਜ਼, ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਹੋਰ ਹਿੱਸੇਦਾਰਾਂ, ਸਹਿਭਾਗੀਆਂ ਅਤੇ ਖੇਤਰਾਂ ਦੇ ਨਾਲ ਸੰਪਰਕ ਰੱਖਣਾ ਮਹੱਤਵਪੂਰਨ ਹੈ।

ਕਮਿਊਨਿਟੀ ਮੇਲ-ਮਿਲਾਪ ਨੂੰ ਮਜ਼ਬੂਤ ਕਰਨ ਲਈ ਕੁਝ ਕਦਮ ਇਸ ਪ੍ਰਕਾਰ ਹਨ

ਮਾਨਸਿਕ ਸਿਹਤ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁੱਢਲੀਆਂ ਸਿਹਤ ਸੇਵਾਵਾਂ ਦੇ ਨਾਲ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਵਿਡ-19 ਦੁਆਰਾ ਸਿੱਧੇ ਤੌਰ `ਤੇ ਪ੍ਰਭਾਵਿਤ ਹੋਏ ਵਿਅਕਤੀਗਤ ਪਰਿਵਾਰਾਂ ਨੂੰ ਇੱਕ ਪੱਧਰੀ ਸਲਾਹ ਮਹੱਈਆ ਕਰਵਾਈ ਜਾ ਸਕੇ। ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਲਈ ਵਿਸ਼ੇਸ਼ ਯਤਨ ਕਰ ਰਹੇ ਹਨ ਜਿਨ੍ਹਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਸਿਹਤ ਸੰਭਾਲ ਤੇ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ, ਬਜ਼ੁਰਗ, ਅਪਾਹਜਤਾ ਦਾ ਸ਼ਿਕਾਰ ਹੋਏ ਲੋਕ ਤੇ ਜੋ ਲੋਕ ਲੰਬੇ ਸਮੇਂ ਤੋਂ ਕੁਆਰੰਟਾਇਨ ਰਹੇ ਹਨ ਤੇ ਲੋਕਾਂ ਨਾਲੋਂ ਵੱਖ ਰਹੇ ਹਨ।

ਡਿਜੀਟਲ ਸਿਹਤ ਵਿੱਚ ਨਵੀਨਤਾਵਾਂ ਦੀ ਪੜਚੋਲ ਕਰੋ, ਤਾਂ ਜੋ ਵਿਸ਼ੇਸ਼ ਸਭਿਆਚਾਰਾਂ ਦਰਮਿਆਨ ਰਣਨੀਤੀਆਂ ਵਿਕਸਤ ਕੀਤੀਆਂ ਜਾਣ ਤਾਂ ਜੋ ਉਹ ਲੋਕ ਜੋ ਮਾਨਸਿਕ ਸਿਹਤ ਅਤੇ ਬੁਨਿਆਦੀ ਲੋੜਾਂ ਬਾਰੇ ਸਭ ਤੋਂ ਵੱਧ ਸੰਕਟ ਵਿੱਚ ਹਨ, ਰੋਕਥਾਮ ਅਤੇ ਨੈਵੀਗੇਸ਼ਨ ਦੇ ਸਰੋਤਾਂ ਲਈ ਵੱਧ ਤੋਂ ਵੱਧ ਤਰੀਕਿਆਂ ਦਾ ਪਤਾ ਲਗਾ ਸਕਣ।

ਸਮਾਜਿਕ ਗਤੀਸ਼ੀਲਤਾ ਤੇ ਸੰਚਾਰ ਰਣਨੀਤੀਆਂ ਰਾਹੀਂ ਨੇੜਤਾ ਨੂੰ ਉਤਸ਼ਾਹਿਤ ਕਰਨ ਲਈ ਕਮਿਊਨਿਟੀ ਅਧਾਰਿਤ ਸੰਗਠਨਾਂ ਨਾਲ ਸਹਿਯੋਗ ਕਰੋ ਤੇ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨੂੰ ਕਦੋਂ ਅਤੇ ਕਿੱਥੇ ਸਹਾਇਤਾ ਦੀ ਜ਼ਰੂਰਤ ਹੈ।

ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਿ ਕੋਵਿਡ -19 ਲੰਬੇ ਸਮੇਂ ਤੋਂ ਸਮਾਜ `ਤੇ ਮਾਨਸਿਕ ਪ੍ਰਭਾਵ ਪਾ ਰਿਹਾ ਹੈ। ਕਮਿਊਨਿਟੀ ਅਧਾਰਿਤ ਸਬੰਧ ਵਧਾਉਣ ਦੀਆਂ ਕੋਸ਼ਿਸ਼ਾਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਦੇ ਸਿਧਾਂਤਾਂ `ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਨੂੰ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਅਤੇ ਕਾਰਜ ਦੀ ਜ਼ਰੂਰਤ ਹੋਏਗੀ।

(ਡਾ. ਸ਼ਿਲਪੀ ਸਦਾਨਡ, ਡਾ. ਨੰਦ ਕਿਸ਼ੋਰ ਕੰਨੂਰੀ, ਸਮਾਜਿਕ ਅਤੇ ਵਿਵਹਾਰ ਸਬੰਧੀ ਵਿਗਿਆਨ ਵਿਭਾਗ, ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ, ਹੈਦਰਾਬਾਦ)

(ਨੋਟ- ਇਹ ਲੇਖਕਾਂ ਦੇ ਨਿੱਜੀ ਵਿਚਾਰ ਹਨ)

ETV Bharat Logo

Copyright © 2024 Ushodaya Enterprises Pvt. Ltd., All Rights Reserved.