ETV Bharat / bharat

'ਇਸ ਵਾਰ, ਟਰੰਪ ਸਰਕਾਰ' ਉੱਤੇ ਕਾਂਗਰਸ ਸਖ਼ਤ, ਕਿਹਾ ਪੀਐਮ ਨੇ ਨਿਯਮਾਂ ਦਾ ਕੀਤੀ ਉਲੰਘਣਾ - ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਦੌਰਾਨ ‘ਅਬਕੀ ਵਾਰ, ਟਰੰਪ ਸਰਕਾਰ’ ਦਾ ਨਾਅਰਾ ਦਿੱਤਾ। ਇਸ ਉੱਤੇ ਕਾਂਗਰਸ ਭੜਕ ਗਈ। ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਲਿਖਿਆ ਕਿ ਇਹ ਵਿਦੇਸ਼ੀ ਨੀਤੀ ਦੀ ਉਲੰਘਣਾ ਹੈ। ਜਾਣੋ ਪੂਰਾ ਮਾਮਲਾ।

ਫ਼ੋਟੋ
author img

By

Published : Sep 23, 2019, 9:08 AM IST

ਨਵੀਂ ਦਿੱਲੀ: ਅਮਰੀਕਾ ਦੇ ਸ਼ਹਿਰ ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਤੋਂ ਬਾਅਦ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਭੜਕ ਗਈ। ਪਾਰਟੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ੀ ਨੀਤੀ ਦੀ ਉਲੰਘਣਾ ਕੀਤੀ ਹੈ।

ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ 3 ਟਵੀਟ ਕਰਕੇ ਇਸ ਮਾਮਲੇ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਟਰੰਪ ਦੇ ਪ੍ਰਚਾਰਕ ਨਹੀਂ ਹਨ, ਜੋ ਇਸ ਤਰ੍ਹਾਂ ਦੇ ਨਾਅਰੇ ਲਗਾ ਰਹੇ ਹਨ।

congress leader anand sharma on modi
ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਦਾ ਟਵੀਟ

ਆਨੰਦ ਸ਼ਰਮਾ ਨੇ ਲਿਖਿਆ ਹੈ ਕਿ, 'ਲੰਮੇ ਸਮੇਂ ਤੋਂ ਭਾਰਤ ਦੀ ਵਿਦੇਸ਼ੀ ਨੀਤੀ ਕਿਸੇ ਵੀ ਦੇਸ਼ ਦੀਆਂ ਘਰੇਲੂ ਚੋਣਾਂ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਗਈ ਹੈ। ਭਾਰਤ ਦੇ ਲੰਮੇ ਸਮੇਂ ਦੇ ਰਣਨੀਤਕ ਹਿੱਤਾਂ ਲਈ ਇਹ ਇਕ ਵੱਡਾ ਘਾਟਾ ਹੈ।'

ਆਨੰਦ ਸ਼ਰਮਾ ਨੇ ਕਿਹਾ ਕਿ, 'ਅਮਰੀਕਾ ਨਾਲ ਸਾਡਾ ਸਬੰਧ ਰਿਪਬਲੀਕਨ ਅਤੇ ਡੈਮੋਕਰੇਟਸ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਦੋ ਪਾਸੜ ਹੈ।'

ਇਹ ਵੀ ਪੜ੍ਹੋ: ਟਰੰਪ ਦੀ ਮੌਜੂਦਗੀ 'ਚ ਪੀਐਮ ਮੋਦੀ ਦਾ ਪਾਕਿ ਉੱਤੇ ਨਿਸ਼ਾਨਾ, 9/11 ਤੇ 26/11 ਦੇ ਸਾਜਿਸ਼ਕਰਤਾ ਕਿੱਥੇ ਮਿਲੇ ਸਨ?

ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦਿਆਂ ਆਨੰਦ ਸ਼ਰਮਾ ਨੇ ਲਿਖਿਆ, ‘ਟਰੰਪ ਲਈ ਤੁਹਾਡੀ ਸਰਗਰਮ ਮੁਹਿੰਮ ਭਾਰਤ ਅਤੇ ਅਮਰੀਕਾ ਦੋਹਾਂ ਦਾ ਸੁਤੰਤਰ ਰਾਸ਼ਟਰ ਅਤੇ ਲੋਕਤੰਤਰ ਦੇ ਰੂਪ ਵਿੱਚ ਉਲੰਘਣਾ ਹੈ।'

Intro:Body:

Rajwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.