ਨਵੀਂ ਦਿੱਲੀ: ਕਾਂਗਰਸ ਨੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਸੰਦਰਭ 'ਚ ਆਪਣੇ ਦੋ ਸੀਨੀਅਰ ਆਗੂਆਂ ਅਧੀਰ ਰੰਜਨ ਚੌਧਰੀ ਅਤੇ ਮਨੀਸ਼ ਤਿਵਾਰੀ ਦੀ ਟਿੱਪਣੀਆਂ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦਾ ਉਹ ਵਿਰੋਧ ਨਹੀਂ ਕਰਦੇ।
ਪਾਰਟੀ ਦੇ ਬੁਲਾਰੇ ਸੁਸ਼ਮਿਤਾ ਦੇਵ ਨੇ ਕਿਹਾ ਕਿ ਅਜੇ ਸੀਡੀਐਸ ਦੇ ਤੌਰ 'ਤੇ ਰਾਵਤ ਦਾ ਕੰਮ ਦੇਖੇ ਬਿਨਾਂ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਡੀਐਸ ਦਾ ਫ਼ੈਸਲਾ ਭਾਰਤ ਸਰਕਾਰ ਦਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਰਾਵਤ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਣਗੇ। ਉਨ੍ਹਾਂ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਸੁਰੱਖਿਆ ਲਈ ਜੋ ਵੀ ਕਦਮ ਚੁੱਕੇਗੀ ਕਾਂਗਰਸ ਉਸ ਦਾ ਵਿਰੋਧ ਨਹੀਂ ਕਰੇਗੀ।
ਦੱਸਣਯੋਗ ਹੈ ਕਿ ਜਨਰਲ ਬਿਪਿਨ ਰਾਵਤ ਨੂੰ ਸੀਡੀਐਸ ਬਨਾਉਣ 'ਤੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਲਿਖਿਆ ਸੀ" ਬਿਪਿਨ ਰਾਵਤ ਜੀ ਦੇ ਵਿਚਾਰਕ ਸੁਝਾਅ ਦਾ ਪ੍ਰਭਾਵ ਗੈਰ ਰਾਜਨੀਤਕ ਅਤੇ ਫ਼ੌਜ 'ਤੇ ਨਹੀਂ ਪੈਣਾ ਚਾਹੀਦਾ।"
ਇਹ ਵੀ ਪੜ੍ਹੋ- ਪਟਨਾ: ਦਸਵੀਂ ਪਾਤਸ਼ਾਹੀ ਦੇ 353ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਨਗਰ ਕੀਰਤਨ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਫ਼ੌਜ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ ਫ਼ੌਜ ਮੁਖੀ ਦਾ ਕਾਰਜਭਾਰ ਸਾਂਭਿਆ ਸੀ।