ਨਵੀਂ ਦਿੱਲੀ: ਕਾਂਗਰਸ ਵੱਲੋਂ ਟਵੀਟਰ ਅਕਾਉਂਟ ਪ੍ਰੋਫਾਈਲ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਲਗਾਉਣ ਕਰਕੇ ਭਾਜਪਾ ਅਤੇ ਕਾਂਗਰਸ ਵਿੱਚ ਸਿਆਸੀ ਜੰਗ ਮੁੜ ਸ਼ੁਰੂ ਹੋ ਗਈ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਟਵੀਟਰ ਪ੍ਰੋਫਾਈਲ ਉੱਤੇ ਚੋਣ ਨਿਸ਼ਾਨ ਪੰਜੇ ਦੀ ਤਸਵੀਰ ਲਗੀ ਸੀ। ਫੋਟੋ ਬਦਲੇ ਜਾਣ ਦੇ ਨਾਲ -ਨਾਲ ਕਾਂਗਰਸ ਨੇ ਲੋਕਾਂ ਕੋਲੋਂ ਵੋਟ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਕਾਂਗਰਸ ਨੇ ਫੋਟੋ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਵਿਸ਼ਾ ਦਿੱਤਾ ਹੈ-who killed Gandhi ji ? (ਗਾਂਧੀ ਜੀ ਨੂੰ ਕਿਸਨੇ ਮਾਰਿਆ) ਇਸ ਵੀਡੀਓ ਵਿੱਚ ਇੱਕ ਬਲੈਕ ਐਂਡ ਵਾਈਹਟ ਤਸਵੀਰ ਦਿਖਾਈ ਗਈ ਹੈ। ਇਸ ਵਿੱਚ ਨਥੂਰਾਮ ਗੋਡਸੇ ਮਹਾਤਮਾ ਗਾਂਧੀ ਜੀ ਦੇ ਸਾਹਮਣੇ ਹੱਥ ਵਿੱਚ ਪਿਸਤੌਲ ਲੈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਲੋਕਾਂ ਕੋਲੋਂ ਇਹ ਪੁੱਛਿਆ ਗਿਆ ਹੈ ਕਿ ਉਹ ਗਾਂਧੀ ਜੀ ਬਾਰੇ ਕੀ ਸੋਚਦੇ ਹਨ।
ਇੱਕ ਹੋਰ ਟਵੀਟ ਕਰਦਿਆਂ ਕਾਂਗਰਸ ਨੇ ਲਿੱਖਿਆ ਹੈ ਕਿ ਗਾਂਧੀ ਜੀ ਦੇ ਕਾਤਲ ਨੂੰ ਦੇਸ਼ਭਗਤ ਦੱਸਣ ਵਾਲੀ ਸਾਧਵੀ ਪ੍ਰਗਿਆ ਠਾਕੁਰ ਗਾਂਧੀ ਜੀ ਦੇ ਸਤਿਆਗ੍ਰਹਿ ਦੇ ਸਿਧਾਤਾਂ ਦੀ ਪ੍ਰਤੀਕ ਨਹੀਂ ਹੋ ਸਕਦੀ ਪਰ ਭਾਜਪਾ ਦੇ ਦੋਗਲੇ ਚਰਿੱਤਰ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ #ModiHaiTohGodseHai.
-
Hear it from the public. #ModiHaiTohGodseHai pic.twitter.com/JuHRdUmvEw
— Congress (@INCIndia) May 17, 2019 " class="align-text-top noRightClick twitterSection" data="
">Hear it from the public. #ModiHaiTohGodseHai pic.twitter.com/JuHRdUmvEw
— Congress (@INCIndia) May 17, 2019Hear it from the public. #ModiHaiTohGodseHai pic.twitter.com/JuHRdUmvEw
— Congress (@INCIndia) May 17, 2019
ਕੀ ਹੈ ਮਾਮਲਾ :
ਬੀਤੇ ਦਿਨੀਂ ਭਾਜਪਾ ਦੀ ਲੋਕਸਭਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਨਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਦੱਸਦੇ ਹੋਏ ਬਿਆਨ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਬਿਆਨ ਦੀ ਨਿੰਦਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰਗਿਆ ਵੱਲੋਂ ਦਿੱਤਾ ਗਿਆ ਬਿਆਨ ਬੇਹਦ ਗ਼ਲਤ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਮੁਆਫੀ ਮੰਗ ਲਈ ਹੈ ਪਰ ਮੈਂ ਉਨ੍ਹਾਂ ਨੂੰ ਦਿੱਲੋਂ ਮੁਆਫ ਨਹੀਂ ਕਰ ਸਕਾਂਗਾ।