ਲਖਨਊ: ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਸੋਮਵਾਰ ਨੂੰ ਉਤਰ ਪ੍ਰਦੇਸ਼ ਦੇ ਨੋਇਡਾ ਅਤੇ ਲਖਨਊ ਵਿੱਚ ਪੁਲਿਸ ਕਮਿਸ਼ਨਰ ਪ੍ਰਣਾਲੀ ਲਾਗੂ ਕਰਨ ਦੇ ਪ੍ਰਸਤਾਵ ਉੱਤੇ ਮੋਹਰ ਲੱਗ ਗਈ ਹੈ। ਲਖਨਊ ਅਤੇ ਨੋਇਡਾ ਵਿੱਚ ਕ੍ਰਾਇਮ ਕੰਟਰੋਲ ਲਈ ਯੋਗੀ ਸਰਕਾਰ ਨੇ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਕਰ ਦਿੱਤਾ ਹੈ। ਸੁਜੀਤ ਪਾਂਡੇ ਲਖਨਊ ਦੇ ਪਹਿਲੇ ਪੁਲਿਸ ਕਮਿਸ਼ਨਰ ਅਤੇ ਆਲੋਕ ਸਿੰਘ ਨੋਇਡਾ ਦੀ ਕਮਾਨ ਸੰਭਾਲਣਗੇ।
ਹਾਲ ਹੀ ਵਿੱਚ, ਯੋਗੀ ਸਰਕਾਰ ਨੇ 13 ਆਈਪੀਐਸ ਅਧਿਕਾਰੀਆਂ ਦੀ ਪ੍ਰਬੰਧਕੀ ਤਬਦੀਲੀ ਕੀਤੀ ਸੀ ਜਿਸ ਵਿੱਚ ਨੋਇਡਾ ਅਤੇ ਲਖਨਊ ਦੇ ਐਸਐਸਪੀ ਅਸਾਮੀਆਂ ਖਾਲੀ ਰੱਖੀਆਂ ਗਈਆਂ ਸਨ। ਉਸ ਸਮੇਂ ਤੋਂ ਇਹ ਚਰਚਾ ਹੈ ਕਿ ਯੋਗੀ ਸਰਕਾਰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਪੁਲਿਸ ਕਮਿਸ਼ਨਰ ਨੂੰ ਤੈਨਾਤ ਕਰ ਸਕਦੀ ਹੈ। ਅੱਜ ਮੰਤਰੀ ਮੰਡਲ ਤੋਂ ਬਾਅਦ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਸਿਸਟਮ ਲਾਗੂ ਕਰਨ ਦੇ ਪ੍ਰਸਤਾਵ ਨੂੰ ਲੈ ਕੇ ਆਈਏਐਸ ਲਾਬੀ ਵਿੱਚ ਨਾਰਾਜ਼ਗੀ ਹੈ। ਹਾਲਾਂਕਿ, ਆਈਏਐਸ ਐਸੋਸੀਏਸ਼ਨ ਇਸ 'ਤੇ ਅਜੇ ਵੀ ਚੁੱਪ ਹੈ। ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਯੋਗੀ ਸਰਕਾਰ ਤਾਨਹਾਜੀ ਫ਼ਿਲਮ ਨੂੰ ਟੈਕਸ ਫ੍ਰੀ ਕਰਨ ਦੀ ਤਿਆਰੀ ਵਿੱਚ ਹੈ। ਅਜੈ ਦੇਵਗਨ ਅਭਿਨੀਤ ਇਸ ਫ਼ਿਲਮ ਨੂੰ ਟੈਕਸ ਫ੍ਰੀ ਕਰਨ ਦੇ ਪ੍ਰਸਤਾਵ ਕੈਬਿਨੇਟ ਵਿੱਚ ਲਿਆ ਗਿਆ। ਕਿਸਾਨ ਦੁਰਘਟਨਾ ਬੀਮਾ ਯੋਜਨਾ ਵਿੱਚ ਬਦਲਾਅ ਦਾ ਪ੍ਰਸਤਾਵ ਅਤੇ ਬਰੇਲੀ ਵਿੱਚ ਬਸ ਸਟੇਸ਼ਨ ਦਾ ਨਿਰਮਾਣ ਕਰਵਾਉਣ ਲਈ ਜ਼ਮੀਨੀ ਤਬਾਦਲਾ ਕਰਵਾਉਣ ਵਰਗੇ ਪ੍ਰਸਤਾਵ ਸ਼ਾਮਲ ਸਨ।
ਇਹ ਵੀ ਪੜ੍ਹੋ: JNU ਹਿੰਸਾ ਮਾਮਲਾ: ਦਿੱਲੀ ਪੁਲਿਸ ਨੇ 49 ਲੋਕਾਂ ਨੂੰ ਭੇਜਿਆ ਨੋਟਿਸ, 3 ਸ਼ੱਕੀਆਂ ਤੋਂ ਪੁੱਛਗਿੱਛ ਅੱਜ