ETV Bharat / bharat

ਲਾਪਤਾ ਭਾਰਤੀਆਂ 'ਤੇ ਚੀਨ ਨੇ ਸਾਧੀ ਚੁੱਪੀ, ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ ਆਪਣਾ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ 5 ਭਾਰਤੀ ਨੌਜਵਾਨਾਂ ਬਾਰੇ ਜਾਣਕਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਲਾਪਤਾ ਭਾਰਤੀਆਂ 'ਤੇ ਚੀਨ ਨੇ ਸਾਧੀ ਚੁੱਪੀ
ਲਾਪਤਾ ਭਾਰਤੀਆਂ 'ਤੇ ਚੀਨ ਨੇ ਸਾਧੀ ਚੁੱਪੀ
author img

By

Published : Sep 7, 2020, 8:22 PM IST

ਈਟਾਨਗਰ : ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਭਾਰਤੀ ਨੌਜਵਾਨਾਂ ਨੂੰ ਰਿਹਾਅ ਕਰਨ ਦੇ ਸਵਾਲ ਉੱਤੇ, ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ, " ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦੇ ਦੱਖਣ ਵਿੱਚ ਤਿੱਬਤ ਦਾ ਖ਼ੇਤਰ ਹੈ।"

ਗਲੋਬਲ ਟਾਈਮਜ਼ ਦੇ ਮੁਤਾਬਕ , ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ, 'ਚੀਨ ਨੇ ਅਖੌਤੀ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦੇ ਦੱਖਣ ਵਿੱਚ ਤਿੱਬਤ ਦਾ ਖ਼ੇਤਰ ਹੈ। ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਭਾਰਤੀ ਫੌਜ ਵੱਲੋਂ ਭੇਜੇ ਗਏ ਪੀ.ਐਲ.ਏ. ਸੰਦੇਸ਼ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।'

ਅਜਿਹਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਸ਼ਾਇਦ ਇਹ ਨੌਜਵਾਨ ਜੰਗਲ ਵੱਲ ਗਏ ਹੋਣਗੇ, ਜਿਥੇ ਚੀਨੀ ਫੌਜ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਹੋਵੇ।

ਇਸ ਗੱਲ ਦਾ ਪਤਾ ਉਦੋਂ ਲੱਗਾ ਜਦ ਲਾਪਤਾ ਨੌਜਵਾਨਾਂ 'ਚੋਂ ਇੱਕ ਦੇ ਭਰਾ ਨੇ ਫੇਸਬੁੱਕ ਉੱਤੇ ਪੋਸਟ ਪਾਈ। ਇਸ ਪੋਸਟ 'ਚ ਉਸ ਨੇ ਲਿਖਿਆ, " ਚੀਨੀ ਫੌਜ ਨੇ ਨਾਚੋ ਨੇੜੇ ਭਾਰਤੀ ਫੌਜ ਦੇ ਸੇਰਾ-7 ਗਸ਼ਤ ਖ਼ੇਤਰ ਤੋਂ ਕੁਝ ਨੌਜਵਾਨਾਂ ਨੂੰ ਅਗਵਾ ਕਰ ਲਿਆ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.