ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਡਰੱਗ ਕੰਟਰੋਲ ਸੰਗਠਨ (ਸੀਡੀਐੱਸਓ) ਦੀ ਵਿਸ਼ੇਸ਼ ਕਮੇਟੀ ਨੇ ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ 'ਕੋਵੈਕਸੀਨ' ਨੂੰ ਐਮਰਜੈਂਸੀ ਹਾਲਾਤਾਂ ’ਚ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸਤੋਂ ਪਹਿਲਾਂ ਵਿਸ਼ਾ ਮਾਹਿਰ ਕਮੇਟੀ ਨੇ ਸ਼ੁੱਕਰਵਾਰ ਨੂੰ ਆਕਸਫ਼ੋਰਡ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਵੈਕਸੀਨ 'ਕੋਵਿਸ਼ੀਲਡ' ਨੂੰ ਐਮਰਜੈਂਸੀ ਹਾਲਾਤਾਂ ’ਚ ਵਰਤਣ ਦੀ ਮਨਜ਼ੂਰੀ ਦਿੱਤੀ ਸੀ, ਹਾਲਾਂਕਿ ਹੁਣ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਵੱਲੋਂ ਮਨਜ਼ੂਰੀ ਮਿਲਣ ਬਾਕੀ ਹੈ।
ਦੱਸਣਯੋਗ ਹੈ ਕਿ ਸਵਦੇਸ਼ੀ ਟੀਕਾ ਕੋਵੈਕਸੀਨ, ਭਾਰਤ ਬਾਇਓਟੈਕ ਅਤੇ ਆਈਸੀਐਮਆਰ ਦੇ ਨੈਸ਼ਨਲ ਇੰਸਚੀਟਿਊਟ ਆਫ਼ ਵਾਇਰੋਲੋਜੀ ਨੇ ਮਿਲਕੇ ਬਣਾਇਆ ਹੈ।
ਦੱਸ ਦੇਈਏ, ਜ਼ੀਨੌਮ ਵੈਲੀ ਸਥਿਤ ਭਾਰਤ ਬਾਇਓਟੈੱਕ ਕੰਪਨੀ ਵਿਸ਼ਵ ਬਾਇਓਟੈੱਕ ਦਾ ਗੜ੍ਹ ਹੈ। ਨਾਲ ਹੀ ਭਾਰਤ ਬਾਇਓਟੈੱਕ ਦਾ ਵੈਕਸੀਨ ਬਣਾਉਣ ’ਚ ਪੁਰਾਣਾ ਤਜ਼ੁਰਬਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪੋਲਿਓ, ਰੇਬੀਜ਼, ਰੋਟਾਵਾਇਰਸ, ਜਾਪਾਨੀ ਇੰਸੇਫਲਾਇਟਸ, ਚਿਕਨਗੁਣਿਆ ਅਤੇ ਜੀਕਾ ਵਾਇਰਸ ਲਈ ਵੀ ਵੈਕਸੀਨ ਬਣਾਈ ਹੈ। ਵਿਸ਼ਵ ਭਰ ’ਚ ਟੀਕੀਆਂ ਦੀ ਚਾਰ ਬਿਲੀਅਨ ਤੋਂ ਵੱਧ ਖ਼ੁਰਾਕ ਦੇਣ ਤੋਂ ਬਾਅਦ, ਭਾਰਤ ਬਾਇਓਟੈੱਕ ਨੇ ਮੌਜੂਦਾ ਸਮੇਂ ’ਚ ਅਗਵਾਈ ਕਰਨਾ ਜਾਰੀ ਰੱਖਿਆ ਹੈ।
ਕੰਪਨੀ ਵੱਡੇ ਪੱਧਰ ’ਤੇ ਬਹੁ-ਕੇਂਦਰ ਕਲੀਨਿਕਲ ਟ੍ਰਾਇਲਾਂ ਦੇ ਸੰਚਾਲਨ ਕਰਨ ’ਚ ਮਾਹਰ ਹੈ। ਇਸ ਦੁਆਰਾ ਵਿਸ਼ਵ ਪੱਧਰ ’ਤੇ ਤਿੰਨ ਲੱਖ ਤੋਂ ਜ਼ਿਆਦਾ ਵਿਸ਼ਿਆਂ ’ਚ 75 ਤੋਂ ਵੱਧ ਟੈਸਟ ਪਾਸ ਕੀਤੇ ਹਨ।
ਕੇਂਦਰ ਸਰਕਾਰ ਨੇ ਡ੍ਰਾਈਵ ਦੇ ਪਹਿਲੇ ਦੌਰ ’ਚ ਲਗਭਗ 30 ਕਰੋੜ ਲੋਕਾਂ ਦੇ ਟੀਕਾਕਰਨ ਦੀ ਯੋਜਨਾ ਬਣਾਈ ਹੈ। ਵੈਕਸੀਨ ਸਭ ਤੋਂ ਪਹਿਲਾਂ ਇੱਕ ਕਰੋੜ ਹੈਲਥ ਵਰਕਰਾਂ ਦੇ ਨਾਲ ਹੀ ਦੋ ਕਰੋੜ ਕੋਰੋਨਾ ਯੋਧਿਆਂ ਅਤੇ ਜ਼ਰੂਰੀ ਕਰਮਚਾਰੀਆਂ ਅਤੇ ਸਣੇ 27 ਕਰੋੜ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ। ਵੈਕਸੀਨ ਲਈ ਪਹਿਲਾਂ ਹੀ ਬੀਮਾਰੀਆਂ ਦਾ ਸਾਹਮਣਾ ਕਰ ਰਹੇ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਤਰਜੀਹ ਦਿੱਤੀ ਜਾਵੇਗੀ।