ETV Bharat / bharat

15,000 ਕੇਂਦਰਾਂ 'ਤੇ ਹੋਣਗੀਆਂ ਸੀਬੀਐੱਸਈ ਦੀ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ - 10th exam datesheet

ਸੀਬੀਐੱਸਈ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਆਯੋਜਨ ਪਹਿਲਾਂ ਤਿਆਰ ਕੀਤੀ ਯੋਜਨਾ ਮੁਤਾਬਕ 3,000 ਕੇਂਦਰਾਂ ਦੀ ਬਜਾਏ ਦੇਸ਼ ਭਰ ਦੇ 15,000 ਸੈਂਟਰਾਂ 'ਤੇ ਕੀਤਾ ਜਾਵੇਗਾ।

ਰਮੇਸ਼ ਪੋਖਰਿਆਲ' 'ਨਿਸ਼ੰਕ'
ਰਮੇਸ਼ ਪੋਖਰਿਆਲ' 'ਨਿਸ਼ੰਕ'
author img

By

Published : May 25, 2020, 4:33 PM IST

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਆਯੋਜਨ ਪਹਿਲਾਂ ਤਿਆਰ ਕੀਤੀ ਯੋਜਨਾ ਮੁਤਾਬਕ 3,000 ਕੇਂਦਰਾਂ ਦੀ ਬਜਾਏ ਦੇਸ਼ ਭਰ ਦੇ 15,000 ਸੈਂਟਰਾਂ 'ਤੇ ਕਰੇਗਾ। ਇਸ ਦਾ ਐਲਾਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ' 'ਨਿਸ਼ੰਕ' 'ਨੇ ਸੋਮਵਾਰ ਨੂੰ ਕੀਤਾ।

ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ 25 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਪ੍ਰੀਖਿਆਵਾਂ ਹੁਣ 1 ਤੋਂ 15 ਜੁਲਾਈ ਤੱਕ ਹੋਣਗੀਆਂ। ਨਿਸ਼ਾਂਕ ਨੇ ਕਿਹਾ, ''10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ ਪੂਰੇ ਭਾਰਤ ਵਿਚ 15,000 ਤੋਂ ਵੱਧ ਪ੍ਰੀਖਿਆ ਕੇਂਦਰਾਂ 'ਤੇ ਲਈਆਂ ਜਾਣਗੀਆਂ।

ਇਹ ਫੈਸਲਾ ਪ੍ਰੀਖਿਆ ਕੇਂਦਰਾਂ 'ਤੇ ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਲਈ ਘੱਟੋ-ਘੱਟ ਯਾਤਰਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਵਿਦਿਆਰਥੀ ਬਾਹਰੀ ਪ੍ਰੀਖਿਆ ਕੇਂਦਰਾਂ ਦੀ ਬਜਾਏ ਉਨ੍ਹਾਂ ਸਕੂਲਾਂ ਵਿੱਚ ਪ੍ਰੀਖਿਆ ਦੇਣਗੇ ਜਿਨ੍ਹਾਂ ਵਿੱਚ ਉਹ ਦਾਖ਼ਲ ਹਨ।

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੋਵਿਡ-19 ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਪ੍ਰੀਖਿਆ ਕੇਂਦਰ ਨਹੀਂ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕੇਂਦਰਾਂ ਵਿੱਚ ਪਹੁੰਚਣ ਲਈ ਆਵਾਜਾਈ ਦੇ ਪ੍ਰਬੰਧ ਕਰਨ ਲਈ ਸੂਬੇ ਜ਼ਿੰਮੇਵਾਰ ਹੋਣਗੇ।

ਆਮ ਤੌਰ 'ਤੇ, ਸਕੂਲ ਪ੍ਰੀਖਿਆਵਾਂ ਨਿਰਧਾਰਤ ਟੈਸਟ ਕੇਂਦਰਾਂ 'ਤੇ ਰੱਖੀਆਂ ਜਾਂਦੀਆਂ ਹਨ ਤਾਂ ਜੋ ਸਕੂਲਾਂ ਵੱਲੋਂ ਘੱਟੋ-ਘੱਟ ਪੱਖਪਾਤ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਬਾਹਰੋਂ ਆਏ ਨਿਗਰਾਨ ਇਮਤਿਹਾਨ ਪ੍ਰਕਿਰਿਆ ਦੀ ਨਿਗਰਾਨੀ ਕਰਨ ਸਕਣ।

ਹਾਲਾਂਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਪੂਰੇ ਦੇਸ਼ ਵਿੱਚ ਕਰਵਾਈਆਂ ਜਾਣਗੀਆਂ, ਪਰ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਿਰਫ਼ ਉੱਤਰ ਪੂਰਬੀ ਦਿੱਲੀ ਵਿੱਚ ਰਹਿੰਦੀਆਂ ਹਨ, ਜਿਥੇ ਸੋਧੇ ਗਏ ਨਾਗਰਿਕਤਾ ਐਕਟ ਦੇ ਵਿਰੋਧ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਕਾਰਨ ਉਹ ਨਹੀਂ ਹੋ ਸਕੀਆਂ।

ਮੰਤਰਾਲੇ ਨੇ 3,000 ਮੁਲਾਂਕਣ ਕੇਂਦਰ ਰੱਖੇ ਹਨ ਜਿੱਥੋਂ ਪੜਤਾਲ ਲਈ ਅਧਿਆਪਕਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਉੱਤਰ ਸ਼ੀਟਾਂ ਵੰਡੀਆਂ ਜਾਣਗੀਆਂ ਅਤੇ ਫਿਰ ਇਕੱਤਰ ਕੀਤੀਆਂ ਜਾਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.