ਬੰਗਲੁਰੂ (ਕਰਨਾਟਕ): ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨੇ ਕਰੋੜਾਂ ਰੁਪਏ ਦੇ ਆਈ-ਮੌਨੀਟਰੀ ਐਡਵਾਈਜ਼ਰੀ (ਆਈਐਮਏ) ਪੋਂਜ਼ੀ ਘੁਟਾਲੇ ਮਾਮਲੇ ਵਿੱਚ ਐਤਵਾਰ ਨੂੰ ਕਰਨਾਟਕ ਦੇ ਸਾਬਕਾ ਮੰਤਰੀ ਆਰ ਰੋਸ਼ਨ ਬੇਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਬੀਆਈ ਨੇ ਸੋਮਵਾਰ ਤੜਕੇ ਰੋਸ਼ਨ ਬੇਗ ਦੇ ਘਰ ਛਾਪਾ ਮਾਰਿਆ ਹੈ।
ਬੇਗ ਨੂੰ ਐਤਵਾਰ ਸਵੇਰੇ ਸੀਬੀਆਈ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਅਤੇ ਠੋਸ ਸਬੂਤਾਂ ਦੇ ਅਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੇਗ ਇੱਕ ਕਾਂਗਰਸੀ ਵਿਧਾਇਕ ਸਨ ਜੋ ਅਯੋਗ ਕਰਾਰ ਦਿੱਤੇ ਗਏ ਸਨ।
ਸ਼ਿਵਜੀ ਨਗਰ ਦੇ ਸਾਬਕਾ ਵਿਧਾਇਕ ਬੇਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਕਰਨਾਟਕ ਅਧਾਰਤ ਆਈਐਮਏ ਅਤੇ ਇਸ ਦੀਆਂ ਸਮੂਹ ਕੰਪਨੀਆਂ ਦੁਆਰਾ ਚਲਾਏ ਜਾ ਰਹੇ ਕਰੋੜਾਂ ਰੁਪਏ ਦੀ ਪੋਂਜ਼ੀ ਯੋਜਨਾ ਵਿੱਚ ਲੱਖਾਂ ਲੋਕਾਂ ਨੂੰ ਧੋਖਾ ਦਿੱਤਾ ਗਿਆ, ਕਥਿਤ ਤੌਰ 'ਤੇ ਇਸਲਾਮੀ ਨਿਵੇਸ਼ ਦੇ ਢੰਗਾਂ ਦੀ ਵਰਤੋਂ ਕਰਦਿਆਂ ਅਤੇ ਉੱਚ ਮੁਨਾਫ਼ਿਆਂ ਦਾ ਵਾਅਦਾ ਕੀਤਾ ਗਿਆ ਸੀ।