ETV Bharat / bharat

ਰਾਖਵਾਂਕਰਨ ਖ਼ਤਮ ਕਰਨਾ ਭਾਜਪਾ ਦੀ ਰਣਨੀਤੀ, ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ: ਰਾਹੁਲ ਗਾਂਧੀ

ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇ ਸਬੰਧ ਵਿੱਚ ਇੱਕ ਵਾਰ ਮੁੜ ਤੋਂ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ-ਆਰਐੱਸਐੱਸ ਦੇ ਡੀਐੱਨਏ ਨੂੰ ਰਾਖਵੇਂ ਚੁੱਭਦੇ ਹਨ।

ਕਾਂਗਰਸ ਆਗੂ ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ
author img

By

Published : Feb 10, 2020, 3:19 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਬਾਰੇ ਟਿੱਪਣੀ ਕੀਤੇ ਜਾਣ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇਸ ਮੁੱਦੇ 'ਤੇ ਕਾਂਗਰਸ ਵੱਲੋਂ ਮੋਦੀ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਇਰ ਕਰਨ ਲਈ ਕਿਹਾ ਜਾ ਰਿਹਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ-ਆਰਐੱਸਐੱਸ ਦੇ ਡੀਐੱਨਏ ਨੂੰ ਰਾਖਵੇਂ ਚੁੱਭਦੇ ਹਨ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਰਐੱਸਐੱਸ-ਭਾਜਪਾ ਦੀ ਵਿਚਾਰਧਾਰਾ ਰਾਖਵੇਂਕਰਨ ਦੇ ਵਿਰੁੱਧ ਹੈ, ਉਹ ਰਾਖਵੇਂਕਰਨ ਨੂੰ ਭਾਰਤ ਦੇ ਸੰਵਿਧਾਨ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੇ ਰਵਿਦਾਸ ਮੰਦਿਰ ਨੂੰ ਤੋੜਿਆ ਕਿਉਂਕਿ ਇਹ ਲੋਕ ਜੋ ਐੱਸਸੀ-ਐੱਸਟੀ ਕਮਿਉਨਿਟੀ ਹੈ ਇਹ ਲੋਕ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੰਦੇ।

ਕੇਂਦਰ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਰਣਨੀਤੀ ਰਾਖਵੇਂਕਰਨ ਰੱਦ ਕਰਨ ਦੀ ਹੈ, ਪਰ ਭਾਜਪਾ ਜਿੰਨਾ ਮਰਜ਼ੀ ਸੁਪਨੇ ਲੈਂਦੀ ਰਹੇ, ਇਹ ਕਦੇ ਨਹੀਂ ਹੋਵੇਗਾ। ਰਾਖਵਾਂਕਰਨ ਸੰਵਿਧਾਨ ਦਾ ਹਿੱਸਾ ਹੈ, ਭਾਜਪਾ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕਾਂਗਰਸ ਆਗੂ ਨੇ ਕਿਹਾ, "ਮੈਂ ਭਾਰਤ ਦੇ ਲੋਕਾਂ ਨੂੰ ਕਹਿ ਰਿਹਾ ਹਾਂ ਕਿ ਅਸੀਂ ਰਾਖਵਾਂਕਰਨ ਨੂੰ ਕਦੇ ਵੀ ਮਿਟਾਉਣ ਨਹੀਂ ਦੇਵਾਂਗੇ, ਚਾਹੇ ਮੋਦੀ ਜੀ ਸੁਪਨੇ ਲੈਣ ਜਾਂ ਮੋਹਨ ਭਾਗਵਤ ਸੁਪਨੇ ਵੇਖੇ… ਅਸੀਂ ਇਸ ਨੂੰ ਹੋਣ ਨਹੀਂ ਦੇਵਾਂਗੇ।"

Intro:Body:

Title

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.