ETV Bharat / bharat

ਬੰਗਾਲ ਵਿੱਚ ਭਾਜਪਾ ਦੀ ਬਣੇਗੀ ਸਰਕਾਰ: ਅਮਿਤ ਸ਼ਾਹ - ਸੀਏਏ

ਸੀਏਏ ਦੇ ਸਮਰਥਨ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।

ਬੰਗਾਲ ਵਿੱਚ ਭਾਜਪਾ ਦੀ ਬਣੇਗੀ ਸਰਕਾਰ: ਅਮਿਤ ਸ਼ਾਹ

author img

By

Published : Mar 1, 2020, 9:35 PM IST

ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੌਰੇ 'ਤੇ ਹਨ। ਕੋਲਕਾਤਾ 'ਚ ਉਨ੍ਹਾਂ ਨਾਗਰਿਕਤਾ ਕਾਨੂੰਨ ਦੇ ਸਮਰਥਨ ਇੱਕ ਰੈਲੀ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਰਾਜਰਹਾਟ ਵਿਖੇ ਨਵੇਂ ਬਣੇ ਰਾਸ਼ਟਰੀ ਸੁਰੱਖਿਆ ਗਾਰਡ ਕੈਂਪ ਦਾ ਉਦਘਾਟਨ ਕੀਤਾ। ਸੀਏਏ ਦੇ ਸਮਰਥਨ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ 2014 ਵਿੱਚ ਭਾਜਪਾ ਨੂੰ 87 ਲੱਖ ਵੋਟਾਂ ਮਿਲੀਆਂ ਸਨ। 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ 2.3 ਕਰੋੜ ਵੋਟਾਂ ਪ੍ਰਾਪਤ ਹੋਈਆਂ। ਸ਼ਾਹ ਨੇ ਦਾਅਵਾ ਕੀਤਾ ਕਿ ਉਹ ਬੰਗਾਲ ਅਸੈਂਬਲੀ ਵਿੱਚ 2 ਬਹੁਮਤ ਨਾਲ ਸਰਕਾਰ ਬਣਾਉਣਗੇ।

ਬੰਗਾਲ ਵਿੱਚ ਭਾਜਪਾ ਦੀ ਬਣੇਗੀ ਸਰਕਾਰ: ਅਮਿਤ ਸ਼ਾਹ

ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣ ਰੈਲੀ ਨਹੀਂ ਕਰਨ ਦਿੱਤੀ ਗਈ, 40 ਭਾਜਪਾ ਵਰਕਰਾਂ ਦਾ ਕਤਲ ਕਰ ਦਿੱਤਾ ਗਿਆ। ਪਰ ਕੀ ਉਹ ਭਾਜਪਾ ਨੂੰ ਰੋਕ ਸਕਦੀ ਹੈ?

ਸ਼ਾਹ ਨੇ ਕਿਹਾ ਕਿ ਇਹ ਯਾਤਰਾ ਅਜੇ ਸ਼ੁਰੂ ਹੋਈ ਹੈ ਅਤੇ ਇਹ ਭਾਜਪਾ ਦੇ ਵਿਕਾਸ ਲਈ ਨਹੀਂ ਬਲਕਿ ਬੰਗਾਲ ਦੇ ਵਿਕਾਸ ਲਈ ਹੈ। ਇਹ ਯਾਤਰਾ ਬੰਗਾਲ ਦੇ ਗਰੀਬਾਂ ਦੇ ਸ਼ੋਸ਼ਣ ਵਿਰੁੱਧ ਸੰਘਰਸ਼ ਹੈ। ਇਹ ਸਿੰਡੀਕੇਟ ਨੂੰ ਖਤਮ ਕਰਨ ਦੀ ਯਾਤਰਾ ਹੈ। ਇਹ ਯਾਤਰਾ ਟੋਲਿੰਗ ਨੂੰ ਖ਼ਤਮ ਕਰਨ ਦੀ ਯਾਤਰਾ ਹੈ। ਇਹ ਯਾਤਰਾ ਘੁਸਪੈਠ ਨੂੰ ਖਤਮ ਕਰਨ ਦੀ ਹੈ। ਇਹ ਯਾਤਰਾ ਲੱਖਾਂ ਸ਼ਰਨਾਰਥੀਆਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੇ ਕੇ ਸਨਮਾਨ ਦੇਣ ਦੀ ਹੈ।

ਇਸ ਤੋਂ ਪਹਿਲਾਂ ਸ਼ਾਹ ਨੇ ਕੋਲਕਾਤਾ ਵਿੱਚ ਐਨਐਸਜੀ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸਾਡੀ ਨੀਤੀ ਕਿਸੇ ਵੀ ਕੀਮਤ ‘ਤੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਨਾ ਹੈ। ਭਾਰਤ ਹੁਣ ਸਰਜੀਕਲ ਸਟਰਾਈਕ ਦੇ ਮਾਮਲੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.