ਨਵੀਂ ਦਿੱਲੀ: ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਲਾਂਚ ਕੀਤੀ ਦਵਾਈ ਕੋਰੋਨਿਲ ਦੀ ਲਾਂਚਿੰਗ ਨਾਲ ਜੁੜਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਤੰਜਲੀ ਗਰੁੱਪ ਵੱਲੋਂ ਮੰਗਲਵਾਰ ਨੂੰ ਕੋਰੋਨਾ ਕਿਟ ਲਾਂਚ ਕਰਨ ਦੇ ਮੁੱਦੇ 'ਤੇ ਦੇਸ਼ ਦੇ ਆਯੂਸ਼ ਮੰਤਰਾਲਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
-
यह सही समय है जब आयुर्वेद के आचार्य, आयुर्वेद- प्रेमी, तथा भारत सरकार मिलकर आयुर्वेद को योग की तर्ज पर दुनियाँ में स्थापित कर सकते हैं। समय बड़े स्वार्थों को समझने का है,विवाद का नहीं, संवाद का है। @moayush@yogrishiramdev @Ach_Balkrishna #Patanjali @PMOIndia @narendramodi
— Dr. Satya Pal Singh (@dr_satyapal) June 25, 2020 " class="align-text-top noRightClick twitterSection" data="
">यह सही समय है जब आयुर्वेद के आचार्य, आयुर्वेद- प्रेमी, तथा भारत सरकार मिलकर आयुर्वेद को योग की तर्ज पर दुनियाँ में स्थापित कर सकते हैं। समय बड़े स्वार्थों को समझने का है,विवाद का नहीं, संवाद का है। @moayush@yogrishiramdev @Ach_Balkrishna #Patanjali @PMOIndia @narendramodi
— Dr. Satya Pal Singh (@dr_satyapal) June 25, 2020यह सही समय है जब आयुर्वेद के आचार्य, आयुर्वेद- प्रेमी, तथा भारत सरकार मिलकर आयुर्वेद को योग की तर्ज पर दुनियाँ में स्थापित कर सकते हैं। समय बड़े स्वार्थों को समझने का है,विवाद का नहीं, संवाद का है। @moayush@yogrishiramdev @Ach_Balkrishna #Patanjali @PMOIndia @narendramodi
— Dr. Satya Pal Singh (@dr_satyapal) June 25, 2020
ਆਯੂਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਵਾਈ ਨਾਲ ਸੰਬੰਧਤ ਵਿਗਿਆਨਕ ਅਧਿਐਨ ਅਤੇ ਰਿਸਰਚ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇੰਨਾ ਹੀ ਨਹੀਂ ਸੱਗੋਂ ਆਯੂਸ਼ ਮੰਤਰਾਲੇ ਨੇ ਪਤੰਜਲੀ ਨੂੰ ਇਸ ਦਵਾਈ ਦੀ ਕੋਮਪੋਜਿਸ਼ਨ, ਰਿਸਰਚ ਕਸਟਡੀ ਅਤੇ ਨਮੂਨੇ ਦੀ ਮਾਤਰਾ ਸੰਬੰਧੀ ਕਈ ਹੋਰ ਜਾਣਕਾਰੀ ਵੀ ਸਾਂਝੀ ਕਰਨ ਲਈ ਕਿਹਾ ਹੈ।
ਅਜਿਹਾ ਲੱਗਦਾ ਹੈ ਕਿ ਪਤੰਜਲੀ ਗਰੁੱਪ ਦੀ ਇਸ ਦਵਾਈ ਨੂੰ ਲੈ ਕੇ ਆਯੁਸ਼ ਮੰਤਰਾਲੇ ਦਾ ਇਹ ਰੱਵਈਆ ਸਰਕਾਰ 'ਚ ਕੇਂਦਰੀ ਮੰਤਰੀ ਰਹਿ ਚੁੱਕੇ ਮੌਜੂਦਾ ਬੀਜੇਪੀ ਸਾਂਸਦ ਡਾ. ਸਤਪਾਲ ਸਿੰਘ ਨੂੰ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਟਵੀਟ ਕਰ ਆਯੂਸ਼ ਮੰਤਰਾਲਾ 'ਤੇ ਹੱਲਾ ਬੋਲਿਆ ਹੈ। ਉਨ੍ਹਾਂ ਇਸ ਟਵੀਟ ਨੂੰ ਆਯੂਸ਼ ਮੰਤਰਾਲਾ, ਪ੍ਰਧਾਨ ਮੰਤਰੀ ਮੋਦੀ, ਆਚਾਰਿਆ ਬਾਲ ਕ੍ਰਿਸ਼ਨਾ ਬਾਬਾ ਰਾਮਦੇਵ ਅਤੇ ਪਤੰਜਲੀ ਗਰੁੱਪ ਨੂੰ ਵੀ ਟੈਗ ਕੀਤਾ ਹੈ।
ਗੌਰਤਲਬ ਹੈ ਕਿ ਪਤੰਜਲੀ ਸਮੂਹ ਵੱਲੋਂ ਲਾਂਚ ਕੀਤੀ ਗਈ ਕੋਰੋਨਾ ਕਿਟ ਨੂੰ ਲੈ ਕੇ ਆਯੂਸ਼ ਮੰਤਰਾਲਾ ਨੇ ਮੰਗਲਵਾਰ ਸ਼ਾਮ ਨੂੰ ਇਸ ਦਵਾਈ ਦਾ ਅਧਿਐਨ ਹੋਣ ਤੱਕ ਇਸ ਦੇ ਪ੍ਰਚਾਰ ਪ੍ਰਸਾਰ 'ਤੇ ਰੋਕ ਲਾਉਣ ਦੀ ਗੱਲ ਆਖੀ ਸੀ।
ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਯੋਗ ਗੁਰੂ ਨੇ ਦੇਸ਼ ਨੂੰ ਇੱਕ ਨਵੀਂ ਦਵਾਈ ਦਿੱਤੀ ਹੈ ਪਰ ਇਸ ਨੂੰ ਲੈ ਕੇ ਆਯੂਸ਼ ਮੰਤਰਾਲੇ ਦੀ ਪ੍ਰਵਾਨਗੀ ਜ਼ਰੂਰੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪਤੰਜਲੀ ਸਮੂਹ ਨੇ ਇਸ ਸੰਬੰਧੀ ਕਾਗਜ਼ ਆਯੂਸ਼ ਵਿਭਾਗ ਨੂੰ ਭੇਜ ਦਿੱਤੇ ਹਨ।
ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ "ਕੋਈ ਵੀ ਦਵਾਈ ਬਣਾ ਸਕਦਾ ਹੈ ਤੇ ਜੇਕਰ ਕੋਈ ਦਵਾਈ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਯੂਸ਼ ਮੰਤਰਾਲੇ ਦੇ ਟਾਸਕ ਫੋਰਸ 'ਚੋਂ ਲੰਘਣਾ ਪੈਂਦਾ ਹੈ। ਇਹ ਕਾਨੂੰਨ ਹੈ ਕਿ ਕੋਈ ਵੀ ਵਿਅਕਤੀ ਦਵਾਈ ਸੰਬੰਧੀ ਆਯੂਸ਼ ਮੰਤਰਾਲੇ ਦੀ ਪ੍ਰਵਾਨਗੀ ਨਾ ਮਿਲਣ ਤੱਕ ਦਵਾਈ ਦਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਕਰ ਸਕਦਾ।