ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ਉੱਤੇ ਹਮਲੇ ਕਰ ਰਹੇ ਹਨ।
-
यही फर्क है आदमी की उम्र और तजुर्बे में। शर्म करो राहुल गांधी जी। https://t.co/5zoS87pZJ9
— Hans Raj Hans (@hansrajhansHRH) June 20, 2020 " class="align-text-top noRightClick twitterSection" data="
">यही फर्क है आदमी की उम्र और तजुर्बे में। शर्म करो राहुल गांधी जी। https://t.co/5zoS87pZJ9
— Hans Raj Hans (@hansrajhansHRH) June 20, 2020यही फर्क है आदमी की उम्र और तजुर्बे में। शर्म करो राहुल गांधी जी। https://t.co/5zoS87pZJ9
— Hans Raj Hans (@hansrajhansHRH) June 20, 2020
ਇਸ ਕੜੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਬੀਜੇਪੀ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਇਹੀ ਫਰਕ ਹੈ ਆਦਮੀ ਦੀ ਉਮਰ ਅਤੇ ਤਜ਼ੁਰਬੇ ਵਿੱਚ, ਸ਼ਰਮ ਕਰੋ ਰਾਹੁਲ ਗਾਂਧੀ ਜੀ।
ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਜ਼ਖਮੀ ਹੋਏ ਅਲਵਰ ਜ਼ਿਲ੍ਹੇ ਦੇ ਨੌਗਾਂਵ ਦੇ ਜਵਾਨ ਸੁਰਿੰਦਰ ਸਿੰਘ ਦੇ ਪਿਤਾ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਸੁਰਿੰਦਰ ਦੇ ਪਿਤਾ ਬਲਵੰਤ ਸਿੰਘ ਨੇ ਰਾਹੁਲ ਗਾਂਧੀ ਨੂੰ ਸ਼ਹੀਦਾਂ ਦੀ ਸ਼ਹਾਦਤ 'ਤੇ ਰਾਜਨੀਤੀ ਨਾ ਕਰਨ ਦੇ ਲਈ ਕਿਹਾ ਸੀ। ਇਸ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਿਖਿਆ ਸੀ ਕਿ ਇੱਕ ਬਹਾਦੁਰ ਜਵਾਨ ਦੇ ਪਿਤਾ ਦੁਆਰਾ ਰਾਹੁਲ ਗਾਂਧੀ ਦੇ ਲਈ ਬਹੁਤ ਸਪੱਸ਼ਟ ਸੰਦੇਸ਼ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਇੱਕਜੁੱਟ ਹੈ, ਰਾਹੁਲ ਗਾਂਧੀ ਨੂੰ ਵੀ ਗੰਦੀ ਰਾਜਨੀਤੀ ਤੋਂ ਉੱਪਰ ਉਠਣਾ ਚਾਹੀਦਾ ਹੈ, ਰਾਸ਼ਟਰੀ ਹਿੱਤ ਦੇ ਨਾਲ ਇੱਕਜੁੱਟਤਾ ਨਾਲ ਖੜ੍ਹੇ ਹੋਣਾ ਚਾਹੀਦਾ।
ਇਹ ਵੀ ਪੜੋ:ਸਾਡੇ ਹਿੱਸੇ 'ਚ ਗਲਵਾਨ ਘਾਟੀ, ਭਾਰਤੀ ਫੌਜ ਨੇ ਕੀਤੀ ਸਰਹੱਦ ਪਾਰ: ਚੀਨੀ ਵਿਦੇਸ਼ ਮੰਤਰਾਲਾ
ਉੱਥੇ ਕਾਂਗਰਸ ਆਗੂ ਰਾਹੁਲ ਗਾਂਧੀ ਟਵੀਟ ਜ਼ਰੀਏ ਕੇਂਦਰ ਸਰਕਾਰ 'ਤੇ ਸਵਾਲ ਉਠਾ ਰਹੇ ਹਨ। ਗਲਵਾਨ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਅਸਲ ਵਿੱਚ ਸਰੰਡਰ ਮੋਦੀ ਹੈ। ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ।