ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਕ੍ਰਿਕਟਰ ਤੋਂ ਨੇਤਾ ਬਣੇ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
ਭਾਜਪਾ ਨੇ ਸੋਮਵਾਰ ਨੂੰ 2 ਉਮੀਦਵਾਰਾਂ ਦਾ ਐਲਾਨ ਕੀਤਾ, ਜਿੰਨ੍ਹਾਂ ਵਿੱਚ ਗੰਭੀਰ ਤੋਂ ਇਲਾਵਾ ਨਵੀਂ ਦਿੱਲੀ ਸੰਸਦ ਖੇਤਰ ਤੋਂ ਮੀਨਾਕਸ਼ੀ ਲੇਖੀ ਦਾ ਨਾਂਅ ਹੈ। ਲੇਖੀ ਇਸੇ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਵੀ ਹਨ।
ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਵਰਤਮਾਨ ਸੰਸਦ ਮੈਂਬਰ ਮਹੇਸ਼ ਗਿਰੀ ਦੀ ਥਾਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਗੌਤਮ ਦਾ ਮੁਕਾਬਲਾ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਤਿਸ਼ੀ ਨਾਲ ਹੋਵੇਗਾ।