ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਮਾਨ ਨੇ ਇਸ ਪੱਤਰ ਰਾਹੀਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੁੱਝ ਸੁਝਾਅ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਖ਼ਰੀਦ ਲਈ ਸ਼ੁਰੂ ਕੀਤੇ ਕੂਪਨ ਸਿਸਟਮ 'ਤੇ ਵੀ ਸਵਾਲ ਚੁੱਕੇ ਹਨ।
-
पंजाब के किसानों व अनाज मंडी मज़दूरों के पक्ष में फ़ैसला लेने के लिए प्रधान मंत्री श्री नरेंद्र मोदी जी को पत्र...! pic.twitter.com/0ZMWMIHbg4
— Bhagwant Mann (@BhagwantMann) April 19, 2020 " class="align-text-top noRightClick twitterSection" data="
">पंजाब के किसानों व अनाज मंडी मज़दूरों के पक्ष में फ़ैसला लेने के लिए प्रधान मंत्री श्री नरेंद्र मोदी जी को पत्र...! pic.twitter.com/0ZMWMIHbg4
— Bhagwant Mann (@BhagwantMann) April 19, 2020पंजाब के किसानों व अनाज मंडी मज़दूरों के पक्ष में फ़ैसला लेने के लिए प्रधान मंत्री श्री नरेंद्र मोदी जी को पत्र...! pic.twitter.com/0ZMWMIHbg4
— Bhagwant Mann (@BhagwantMann) April 19, 2020
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੂਪਨ ਸਿਸਟਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਫ਼ੇਲ ਹੋ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਤਿੰਨ ਦਿਨ ਪਹਿਲਾਂ ਲੱਗੀਆਂ ਢੇਰੀਆਂ ਵੀ ਜਿਉਂ ਦੀਆਂ ਤਿਉਂ ਪਈਆਂ ਹਨ, ਜੇ ਇੰਝ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਮੰਡੀਆਂ ਓਵਰ ਫਲੋਅ ਹੋਣਗੀਆਂ। ਇਸ ਨਾਲ ਕਿਸਾਨਾਂ ਨੂੰ ਤਾਂ ਪ੍ਰੇਸ਼ਾਨੀ ਹੋਵੇਗੀ ਹੀ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉੱਡਣਗੀਆਂ।
ਪੀਐਮ ਮੋਦੀ ਨੂੰ ਦਿੱਤੇ 3 ਸੁਝਾਅ
ਮਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਤਿੰਨ ਸੁਝਾਅ ਦਿੱਤੇ ਹਨ। ਮਾਨ ਨੇ ਚਿੱਠੀ ਵਿੱਚ ਲਿਖਿਆ ਕਿ ਜੇ ਮੰਡੀਆਂ ਵਿੱਚ ਭੀੜ ਰੋਕਣੀ ਹੈ ਤੇ ਸੋਸ਼ਲ ਡਿਸਟੈਂਸਿੰਗ ਲਾਗੂ ਰੱਖਣਾ ਹੈ ਤਾਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ 1 ਮਈ ਤੋਂ 21 ਮਈ ਤੱਕ ਜਿਹੜੇ ਕਿਸਾਨ ਆਪਣੀ ਫ਼ਸਲ ਲੈ ਕੇ ਆਉਂਦੇ ਹਨ ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇਗਾ ਅਤੇ ਜਿਹੜੇ ਕਿਸਾਨ ਜੂਨ ਤਕ ਮੰਡੀਆਂ ਵਿੱਚ ਕਣਕ ਲੈ ਕੇ ਆਉਣਗੇ ਉਨ੍ਹਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਇਸ ਨਾਲ ਇਕ ਤਾਂ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਦੂਜਾ ਮੰਡੀਆਂ ਵਿਚ 40 ਤੋਂ 50 ਫੀਸਦ ਕਣਕ ਦੀ ਆਮਦ ਘਟੇਗਾ।
ਦੂਜੇ ਸੁਝਾਅ ਵਿੱਚ ਉਨ੍ਹਾਂ ਕਿਹਾ ਕਿ ਫ਼ਸਲ ਦੀ ਨਮੀ ਨੂੰ ਲੈ ਕੇ ਰੱਖੀਆਂ ਸ਼ਰਤਾਂ ਵੀ ਨਰਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਫ਼ਸਲ ਦੀ 12 ਫੀਸਦ ਨਮੀ 'ਤੇ ਖਰੀਦ ਹੈ ਜਿਸ ਕਾਰਨ ਕਿਸਾਨਾਂ ਨੂੰ ਵਾਪਸ ਵੀ ਮੋੜ ਦਿੱਤਾ ਜਾਂਦਾ ਹੈ। ਨਮੀ ਵਧਾ ਕੇ 12 ਤੋਂ 14 ਫੀਸਦ ਕੀਤੀ ਜਾਵੇ। ਮਾਨ ਨੇ ਕਿਹਾ ਕਿ ਇਹ ਸਮਾਂ ਨਮੀ ਦੇਖਣ ਦਾ ਨਹੀਂ ਸਗੋਂ ਫ਼ਸਲ ਸਾਂਭਣ ਦਾ ਹੈ।
ਤੀਜੇ ਸੁਝਾਅ ਵਿੱਚ ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਨੂੰ ਬੋਰੀਆਂ ਭਰਨ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ, ਇੱਕ ਦਿਹਾੜੀਦਾਰ ਸੀਜ਼ਨ ਦੌਰਾਨ ਲਗਭਗ 8 ਹਜ਼ਾਰ ਰੁਪਏ ਕਮਾਉਂਦਾ ਹੈ। ਹੁਣ ਸੀਜ਼ਨ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ ਪਰ ਪੈਸੇ ਨਹੀਂ। ਇਸ ਲਈ ਲੇਬਰ ਨੂੰ ਵੀ ਮੁਆਵਜ਼ੇ ਵਜੋਂ 20 ਤੋਂ 21 ਹਜ਼ਾਰ ਰੁਪਏ ਦਿੱਤੇ ਜਾਣ।