ਮੁੰਬਈ: ਛੱਠ ਪੂਜਾ ਦਾ ਤਿਉਹਾਰ ਹਿੰਦੂ ਧਰਮ 'ਚ ਬਹੁਤ ਵਿਸ਼ੇਸ਼ ਮਹੱਤਵ ਰਖਦਾ ਹੈ। ਸ਼ਰਧਾਲੂ ਛੱਠ ਪੂਜਾ ਨਦੀ, ਤਾਲਾਬ ਜਾਂ ਪੋਖਰਾ ਕੰਡੇ ਘਾਟ ਸਜਾ ਕੇ ਮਨਾਉਂਦੇ ਹਨ। ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ਵਿੱਚ ਛੱਠ ਪੂਜਾ ਜਨਤਕ ਥਾਂਵਾ ਉੱਤੇ ਜਾ ਕੇ ਪੂਜਾ ਕਰਨ 'ਤੇ ਬੈਨ ਲਗਾ ਦਿੱਤਾ ਗਿਆ ਹੈ।
ਇਸੇ ਤਹਿਤ ਬੀਐਮਸੀ ਨੇ ਮੁੰਬਈ ਦੇ ਸਮੁੰਦਰੀ ਤੱਟ, ਨਦੀ ਕੰਡੇ, ਤਾਲਾਬਾਂ ਵਿੱਚ ਛੱਠ ਪੂਜਾ ਦੀ ਮਨਜ਼ੂਰੀ ਨਹੀਂ ਦਿੱਤੀ। ਦੱਸ ਦੇਈਏ ਕਿ ਕੋਰੋਨਾ ਦੇ ਮੁੰਬਈ ਵਿੱਚ ਅੱਜ 541 ਨਵੇਂ ਕੇਸ ਸਾਹਮਣੇ ਆਏ ਹਨ।