ਢਾਕਾ: ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੇ ਦਾਅਵਾ ਕੀਤਾ ਹੈ ਕਿ ਮਿਆਂਮਰ ਦੀ ਸੀਮਾ 'ਤੇ ਸ਼ੱਕੀ ਨਸ਼ਾ ਤਸਕਰਾਂ ਦੇ ਨਾਲ ਮੁੱਠਭੇੜ ਵਿੱਚ ਦੋ ਰੋਹਿੰਗਿਆ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਦੋਵੇਂ ਰੋਹਿੰਗਿਆ ਮੁਸਲਿਮ ਮਿਆਂਮਰ ਦੇ ਨਾਲ ਲੱਗੀ ਸਰਹੱਦ 'ਤੇ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
ਬੀਡੀਨਿਊਜ਼ 24 ਨੇ ਬਾਰਡਰ ਗਾਰਡ ਬੰਗਲਾਦੇਸ਼ ਦੇ ਕਮਾਂਡਰ ਦੇ ਹਵਾਲੇ ਨਾਲ ਕਿਹਾ ਕਿ ਮੁੱਠਭੇੜ ਵਿੱਚ ਇੱਕ ਸੁਰੱਖਿਆ ਬਲ ਵੀ ਜ਼ਖਮੀ ਹੋ ਗਿਆ ਹੈ। ਯੂਐਨਐਚਸੀਆਰ ਦੁਆਰਾ ਜਾਰੀ ਕੀਤੇ ਗਏ ਦੋ ਪਛਾਣ ਪੱਤਰਾਂ ਵਿੱਚੋਂ ਇੱਕ ਰੋਹਿੰਗਿਆ ਦੇ ਨੇੜੇ ਮਿਲਿਆ ਹੈ।
ਇਹ ਵੀ ਪੜੋ: ਜੇਐਨਯੂ ਹਿੰਸਾ ਦੀ ਜਾਂਚ ਲਈ ਕੈਂਪਸ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਸੰਯੁਕਤ ਰਾਸ਼ਟਰ ਸ਼ਰਨਾਥੀ ਹਾਈ ਕਮਿਸ਼ਨਰ ਦੁਆਰਾ ਜਾਰੀ ਪਛਾਣ ਪੱਤਰ ਦੀ ਮਦਦ ਨਾਲ ਸੁਰੱਖਿਆਂ ਬਲ ਦੋਨਾਂ ਦੀ ਪਛਾਣ ਕਰ ਸਕੇ ਹਨ। ਬਾਰਡਰ ਗਾਰਡ ਬੰਗਲਾਦੇਸ਼ ਨੇ ਮੁੱਠਭੇੜ ਦੇ ਬਾਅਦ ਘਟਨਾ ਸਥਾਨ ਤੋਂ ਮੀਥੇਮਫੇਟਾਮਾਈਨ ਅਧਾਰਿਤ ਯਾਬਾ ਟੈਬਲੇਟ ਅਤੇ ਹਥਿਆਰ ਵੀ ਬਰਾਮਦ ਕੀਤੇ ।