ਨਵੀਂ ਦਿੱਲੀ: ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ 'ਚ ਧੁਮਧਾਮ ਨਾਲ ਮਣਾਇਆ ਗਿਆ। ਉੱਥੇ ਹੀ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ 'ਚ 3,92,078 ਦੇ ਕਰੀਬ ਬੱਚਿਆਂ ਨੇ ਜਨਮ ਲਿਆ। ਅੰਕੜਿਆਂ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਬੱਚਿਆਂ ਨੇ ਜਨਮ ਲਿਆ।
ਯੂਨੀਸੈੱਫ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ ਵਿੱਚ ਕਰੀਬ 3,92,078 ਬੱਚੇ ਪੈਦਾ ਹੋਏ। 67,385 ਬੱਚਿਆਂ ਨਾਲ ਭਾਰਤ ਪਹਿਲੇ ਜਦਕਿ 46,299 ਬੱਚਿਆਂ ਨਾਲ ਚੀਨ ਦੂਜੇ ਸਥਾਨ 'ਤੇ ਰਿਹਾ। ਨਵੇਂ ਸਾਲ 'ਤੇ ਸਭ ਤੋਂ ਪਹਿਲਾ ਬੱਚਾ ਫਿਜੀ 'ਚ ਜਦਕਿ ਆਖਰੀ ਬੱਚਾ ਅਮਰੀਕਾ 'ਚ ਪੈਦਾ ਹੋਇਆ।
ਯੂਨੀਸੈੱਫ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਭਾਰਤ 'ਚ 67,385, ਚੀਨ 'ਚ 46,299, ਨਾਈਜੀਰੀਆ 'ਚ 26,039, ਪਾਕਿਸਤਾਨ 'ਚ 16,787, ਇੰਡੋਨੇਸ਼ੀਆ 'ਚ 13,020, ਅਮਰੀਕਾ 'ਚ 10,452, ਕਾਂਗੋ ਗਣਰਾਜ 'ਚ 10,247 ਅਤੇ ਇਥੋਪੀਆ 'ਚ 8,493 ਬੱਚੇ ਪੈਦਾ ਹੋਏ।