ETV Bharat / bharat

30 ਅਗਸਤ: ਤਖ਼ਤ ਲਈ ਔਰੰਗਜ਼ੇਬ ਨੇ ਵੱਡੇ ਭਰਾ ਦਾ ਕੀਤਾ ਸੀ ਕਤਲ - ਮੁਗਲ ਰਾਜਵੰਸ਼ ਦੇ ਸ਼ਾਸਕ ਜਹਾਂਗੀਰ ਸਲੀਮ

30 ਅਗਸਤ ਦੇ ਦਿਨ ਭਾਰਤੀ ਇਤਿਹਾਸ ਵਿੱਚ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਦਰਜ ਹਨ। ਅੱਜ ਦੇ ਹੀ ਦਿਨ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦਾ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਜਾਣੋਂ ਮਹੱਤਵਪੂਰਣ ਘਟਨਾਵਾਂ...

30 ਅਗਸਤ: ਤਖ਼ਤ ਲਈ ਔਰੰਗਜ਼ੇਬ ਨੇ ਵੱਡੇ ਭਰਾ ਦਾ ਕੀਤਾ ਸੀ ਕਤਲ

author img

By

Published : Aug 30, 2020, 12:49 PM IST

ਨਵੀਂ ਦਿੱਲੀ: ਇਤਿਹਾਸ ਵਿੱਚ 30 ਅਗਸਤ ਦੀ ਤਰੀਕ ਤਖ਼ਤ-ਏ-ਤਾਜ ਲਈ ਇੱਕ ਭਰਾ ਵੱਲੋਂ ਦੂਜੇ ਭਰਾ ਦੇ ਕਤਲ ਕਰਨ ਦੀ ਦੁਖਦਾਈ ਘਟਨਾ ਨੇ ਨਾਲ ਦਰਜ ਹੈ। ਦਰਅਸਲ, ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ 1659 ਵਿੱਚ 30 ਅਗਸਤ ਦੇ ਦਿਨ ਉਸ ਦੇ ਹੀ ਛੋਟੇ ਭਰਾ ਔਰੰਗਜ਼ੇਬ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਦਾਰਾ ਸ਼ਿਕੋਹ ਨੂੰ 1633 ਵਿੱਚ ਰਾਜਕੁਮਾਰ ਬਣਾਇਆ ਗਿਆ ਸੀ। ਸ਼ਾਹਜਹਾਂ ਉਸ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਵੇਖਦੇ ਸਨ, ਜੋ ਦਾਰਾ ਦੇ ਦੂਜੇ ਭਰਾਵਾਂ ਨੂੰ ਸਵੀਕਾਰ ਨਹੀਂ ਸੀ। ਇਸ ਲਈ ਸ਼ਾਹਜਹਾਂ ਦੇ ਬਿਮਾਰ ਹੋਣ ਤੋਂ ਬਾਅਦ, ਔਰੰਗਜ਼ੇਬ ਨੇ ਦਾਰਾ ਨੂੰ ਦਿੱਲੀ ਵਿੱਚ ਮਾਰ ਦਿੱਤਾ।

ਦੇਸ਼ ਦੁਨੀਆ ਦੇ ਇਤਿਹਾਸ ਵਿੱਚ 30 ਅਗਸਤ ਦੀ ਤਰੀਕ ਨੂੰ ਦਰਜ ਕੀਤੀਆਂ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਦਾ ਵਿਸਥਾਰਪੂਰਵਕ ਵੇਰਵਾ।

  • 1559: ਅਕਬਰ ਦੇ ਪੁੱਤਰ ਅਤੇ ਮੁਗਲ ਰਾਜਵੰਸ਼ ਦੇ ਸ਼ਾਸਕ ਜਹਾਂਗੀਰ ਸਲੀਮ ਦਾ ਜਨਮ।
  • 1659: ਔਰੰਗਜ਼ੇਬ ਨੇ ਦਿੱਲੀ ਵਿੱਚ ਦਾਰਾ ਸ਼ਿਕੋਹ ਦਾ ਕਤਲ ਕਰ ਦਿੱਤਾ।
  • 1888: ਭਾਰਤ ਦੀ ਅਜ਼ਾਦੀ ਲਈ ਫਾਂਸੀ 'ਤੇ ਲਟਕਣ ਵਾਲੇ ਅਮਰ ਸ਼ਹੀਦਾਂ ਵਿਚੋਂ ਇੱਕ ਕਨਾਈਲਾਲ ਦੱਤ ਦਾ ਜਨਮ।
  • 1928: ਦ ਇੰਡੀਪੈਂਡੇਂਸ ਆਫ ਇੰਡੀਆ ਲੀਗ ਦੀ ਭਾਰਤ ਵਿੱਚ ਸਥਾਪਨਾ
  • 1951: ਫਿਲਿਪੀਨ ਅਤੇ ਅਮਰੀਕਾ ਨੇ ਰੱਖਿਆ ਸੰਧੀ 'ਤੇ ਦਸਤਖਤ ਕੀਤੇ।
  • 1984: ਪੁਲਾੜ ਜਹਾਜ਼ ਡਿਸਕਵਰੀ ਨੇ ਪਹਿਲੀ ਵਾਰ ਉਡਾਣ ਭਰੀ।
  • 1991: ਅਜਰਬੈਜਾਨ ਨੇ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦਾ ਐਲਾਨ ਕੀਤਾ।
  • 2003: ਰੂਸ ਦੀ ਪਣਡੁੱਬੀ ਬੇਰੇਂਟਸ ਸਾਗਰ ਵਿੱਚ ਡੁੱਬ ਗਈ, ਜਿਸ 'ਚ ਨੌਂ ਲੋਕਾਂ ਦੀ ਮੌਤ ਹੋ ਗਈ।
  • 2007: ਜਰਮਨ ਦੇ 2 ਵਿਗਿਆਨੀ ਗੁਂਟਰ ਨਿਮਿਟਜ਼ ਅਤੇ ਆਲਫੋਂਸ ਸਟਾਲਹੋਫੇਨ ਨੇ ਅਲਬਰਟ ਆਈਨਸਟਾਈਨ ਦੇ ਸਾਪੇਸ਼ਤਾ ਦੇ ਸਿਧਾਂਤ ਨੂੰ ਰੱਦ ਕਰਨ ਦਾ ਦਾਅਵਾ ਕੀਤਾ।
  • 2009: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ ਪਹਿਲੇ ਨੂੰ ਰਸਮੀ ਤੌਰ 'ਤੇ ਸਮਾਪਤ ਕੀਤਾ।
  • 2018: ਭਾਰਤੀ ਹਾਕੀ ਟੀਮ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਸੋਨੇ ਦੇ ਤਗਮੇ ਦੀ ਦੌੜ ਵਿੱਚੋਂ ਬਾਹਰ ਹੋਇਆ। ਟੀਮ ਨੇ 2020 ਦੇ ਟੋਕਿਓ ਓਲੰਪਿਕ ਖੇਡਾਂ ਵਿੱਚ ਸਿੱਧੇ ਦਾਖ਼ਲ ਹੋਣ ਦਾ ਮੌਕਾ ਵੀ ਗੁਆ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.