ਨਵੀਂ ਦਿੱਲੀ: ਨਿਜ਼ਾਮੂਦੀਨ ਸਥਿਤ ਮਰਕਜ਼ ਦੇ ਮੁਖੀ ਮੁਹੰਮਦ ਸਾਦ ਨੇ ਇੱਕ ਆਡੀਓ ਜਾਰੀ ਕਰਕੇ ਜਮਾਤ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਆਪ ਨੂੰ ਕੁਆਰੰਟੀਨ ਕਰਨ ਦੀ ਅਪੀਲ ਕੀਤੀ ਹੈ। ਇਸ ਆਡੀਓ ਵਿੱਚ, ਉਸ ਨੇ ਡਾਕਟਰਾਂ ਦੀ ਸਲਾਹ 'ਤੇ ਆਪਣੇ ਆਪ ਨੂੰ ਵੀ ਕੁਆਰੰਟੀਨ ਕਰਨ ਦੀ ਗੱਲ ਵੀ ਕਹੀ ਹੈ, ਨਾਲ ਹੀ ਮੁਹੰਮਦ ਸਾਦ ਨੇ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ 28 ਮਾਰਚ ਨੂੰ ਮਰਕਜ਼ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਮੁਹੰਮਦ ਸਾਦ ਲਾਪਤਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ 31 ਮਾਰਚ ਨੂੰ ਐਫਆਈਆਰ ਦਰਜ ਕੀਤੀ ਜਿਸ ਵਿੱਚ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਵਿੱਚ ਮੁਹੰਮਦ ਸਾਦ ਨੂੰ ਪੁਲਿਸ ਨੇ ਮੁੱਖ ਦੋਸ਼ੀ ਬਣਾਇਆ ਹੈ।
ਬੁੱਧਵਾਰ ਨੂੰ ਪੁਲਿਸ ਦੀ ਟੀਮ ਮੁਹੰਮਦ ਸਾਦ ਦੇ ਘਰ ਵੀ ਪਹੁੰਚੀ, ਪਰ ਉਹ ਘਰ ਵਿੱਚ ਨਹੀਂ ਮਿਲੇ। ਪੁਲਿਸ ਟੀਮ ਉਸ ਦੀ ਭਾਲ ਕਰ ਰਹੀ ਹੈ।
ਵੀਰਵਾਰ ਨੂੰ ਸਾਹਮਣੇ ਆਇਆ ਸਾਦ ਦਾ ਆਡੀਓ
ਮੁਹੰਮਦ ਸਾਦ ਦੀ ਤਰਫੋਂ ਇੱਕ ਆਡੀਓ ਜਾਰੀ ਕੀਤਾ ਗਿਆ ਹੈ, ਜੋ ਵੀਰਵਾਰ ਨੂੰ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਹ ਸੰਕਟ ਦਾ ਸਮਾਂ ਹੈ। ਲੋਕਾਂ ਨੂੰ ਸਰਕਾਰ ਵਲੋਂ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਜਮਾਤ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ 14 ਦਿਨਾਂ ਤੱਕ ਆਪਣੇ ਆਪ ਨੂੰ ਕੁਆਰੰਟੀਨ ਰੱਖਣ, ਤਾਂ ਜੋ ਬਿਮਾਰੀ ਦੂਜਿਆਂ ਤੱਕ ਨਾ ਫੈਲ ਸਕੇ।
ਇਹ ਵੀ ਪੜ੍ਹੋ:ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ 'ਤੇ ਜਥੇਦਾਰ ਹਰਪ੍ਰੀਤ ਸਿੰਘ ਤੇ ਭਾਈ ਲੌਂਗੋਵਾਲ ਨੇ ਪ੍ਰਗਟ ਕੀਤਾ ਦੁੱਖ