ETV Bharat / bharat

ਦਿੱਲੀ ਕੂਚ 'ਤੇ ਕੀ ਹੈ ਕਿਸਾਨਾਂ ਦੀ ਅਗਲੀ ਰਣਨੀਤੀ? ਈਟੀਵੀ ਭਾਰਤ ਨਾਲ ਕੀਤੀ ਗੱਲਬਾਤ

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ 26 ਤੋਂ 28 ਨਵੰਬਰ ਤੱਕ ਦੇ ਲਈ ਦਿੱਲੀ ਕੂਚ ਲਈ ਰਵਾਨਾ ਹੋ ਗਏ ਹਨ। ਵੀਰਵਾਰ ਨੂੰ ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕਣ ਲਈ ਦਿੱਲੀ- ਹਰਿਆਣਾ ਹੱਦ ਉੱਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਗਈ। ਨਾਲ ਹੀ ਬੈਰਿਕੇਡਿੰਗ ਲਾ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹੈ।

ਫ਼ੋਟੋ
ਫ਼ੋਟੋ
author img

By

Published : Nov 26, 2020, 7:39 PM IST

ਅੰਬਾਲਾ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ 26 ਤੋਂ 28 ਨਵੰਬਰ ਤੱਕ ਦੇ ਲਈ ਦਿੱਲੀ ਕੂਚ ਲਈ ਰਵਾਨਾ ਹੋ ਗਏ ਹਨ। ਵੀਰਵਾਰ ਨੂੰ ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕਣ ਲਈ ਦਿੱਲੀ- ਹਰਿਆਣਾ ਹੱਦ ਉੱਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਗਈ। ਨਾਲ ਹੀ ਬੈਰਿਕੇਡਿੰਗ ਲਾ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

ਵੀਡੀਓ

ਖੇਤੀ ਕਾਨੂੰਨਾਂ ਵਿਰੁੱਧ ਅੱਜ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੇ ਮੱਧੇਨਜ਼ਰ ਈਟੀਵੀ ਭਾਰਤ ਦੀ ਟੀਮ ਨੇ ਹਰਿਆਣਾ ਪੰਜਾਬ ਦੇ ਸੱਦੋਪੁਰ ਬਾਰਡਰ ਦਾ ਜਾਇਜ਼ਾ ਲਿਆ ਅਤੇ ਉੱਥੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਇੱਥੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਦੇ ਤਿੰਨ ਕਾਨੂੰਨ ਕਿਸਾਨ ਹਤੈਸ਼ੀ ਨਹੀਂ ਹਨ। ਇਸ ਨੂੰ ਲੈ ਕੇ ਕਿਸਾਨ ਦਿੱਲੀ ਪਹੁੰਚ ਕੇ ਜੰਤਰ-ਮੰਤਰ ਉੱਤੇ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਗੱਲ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ।

'ਸ਼ਾਂਤਮਾਈ ਧਰਨੇ ਨੂੰ ਨਾ ਰੋਕੇ ਸਰਕਾਰ'

ਕਿਸਾਨ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਸ਼ਾਤਮਈ ਢੰਗ ਨਾਲ ਕਰਨਾ ਚਾਹੁੰਦੇ ਹਨ ਪਰ ਸਰਕਾਰਾ ਲਗਾਤਾਰ ਕਿਸਾਨਾਂ ਨੂੰ ਉਨ੍ਹਾਂ ਦੀ ਮੰਗਾਂ ਨੂੰ ਲੈ ਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਚਾਹੇ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕ ਨਹੀਂ ਪਾਏਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਮੰਗਾਂ ਨੂੰ ਮੰਨਣਗੇ ਅਤੇ ਖੇਤੀ ਦੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣਗੇ।

'15 ਕਿਲੋ ਮੀਟਰ ਲੰਬਾ ਜਾਮ'

ਅੰਬਾਲਾ ਦੇ ਸੱਦੋਪੁਰ ਬਾਰਡਰ ਯਾਨੀ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਅੰਬਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਸਟਮਿਕ ਬੈਰੀਕੇਡਸ , ਵਾਟਰ ਕੈਨਨ ਅਤੇ ਅੱਥਰੂ ਗੈਸ ਦੀਆਂ ਗੋਲੀਆਂ ਵਰਤੀਆਂ ਗਈਆਂ। ਹਾਲਾਕਿ ਲੰਬੇ ਸੰਘਰਸ਼ ਦੇ ਬਾਅਦ ਇੱਥੇ ਦੀ ਕਿਸਾਨਾਂ ਦਾ ਕਾਫਲਾ ਦਿੱਲੀ ਦੇ ਲਈ ਨਿਕਲ ਪਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਦੇ ਚਲਦੇ ਚੰਡੀਗੜ੍ਹ-ਦਿੱਲੀ ਹਾਈਵੇ ਉੱਤੇ 15 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ।

ਕਈ ਜ਼ਿਲ੍ਹਿਆ 'ਚ ਲੱਗੀ ਧਾਰਾ-144

ਦੱਸ ਦੇਈਏ ਕਿ ਹਰਿਆਣਾ-ਦਿੱਲੀ ਬਾਰਡਰ ਉੱਤੇ ਪੁਲਿਸ ਜਵਾਨ ਤੈਨਾਤ ਹਨ। ਹਰਿਆਣਾ ਪੰਜਾਬ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜ ਭਰ ਵਿੱਚ ਪੰਜਾਬ ਨਾਲ ਲਗਦੀ ਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਈ ਜ਼ਿਲ੍ਹਿਆ ਵਿੱਚ ਧਾਰਾ-144 ਲਾਗੂ ਕਰ ਦਿੱਤੀ ਹੈ। ਵੀਰਵਾਰ ਨੂੰ ਹਰਿਆਣਾ ਪੁਲਿਸ ਨੇ ਕਰਨਾਲ ਵਿੱਚ ਕਰਨ ਝੀਲ ਉੱਤੇ ਨਾਕਾ ਲਗਾਇਆ ਹੋਇਆ ਹੈ। ਉੱਥੇ ਪੱਥਰ ਦੇ ਬੈਰਿਕੇਡਸ ਅਤੇ ਬਜਰੀ ਭਰੇ ਟਰੱਕ ਖੜੇ ਕਰ ਦਿੱਤੇ ਹਨ। ਸਰਵਿਸ ਲੈਣ ਉੱਤੇ ਬੈਰਿਕੇਡਿੰਗ ਕੀਤੀ ਗਈ ਹੈ। ਇਸ ਵੱਲ ਆਉਣ ਵਾਲੇ ਟ੍ਰੈਫਿਕ ਨੂੰ ਇੰਦਰੀ ਅਤੇ ਲਾਡਵਾ ਤੋਂ ਕਢਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.