ETV Bharat / bharat

ਫਰੂਖ਼ਾਬਾਦ: 10 ਘੰਟਿਆਂ ਬਾਅਦ ਦਹਿਸ਼ਤ ਦਾ ਅੰਤ, ਅਰੋਪੀ ਸੁਭਾਸ਼ ਢੇਰ, ਸਾਰੇ 23 ਬੱਚੇ ਸੁਰੱਖਿਅਤ - ਫਰੂਖ਼ਾਬਾਦ ਮਾਮਲਾ

ਯੂਪੀ ਪੁਲਿਸ ਨੇ ਫਰੂਖ਼ਾਬਾਦ ਵਿੱਚ ਬੰਧਕ ਬਣਾਏ 23 ਬੱਚਿਆਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਹੈ। ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਸੁਭਾਸ਼ ਬਾਥਮ ਦੀ ਮੌਤ ਹੋ ਗਈ। ਇਸ ਆਪ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਯੂਪੀ ਪੁਲਿਸ ਦੀ ਟੀਮ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਦਹਿਸ਼ਤ ਦਾ ਅੰਤ
ਦਹਿਸ਼ਤ ਦਾ ਅੰਤ
author img

By

Published : Jan 31, 2020, 9:24 AM IST

ਫਰੂਖ਼ਾਬਾਦ: ਪੁਲਿਸ ਨੇ ਫਰੂਖ਼ਾਬਾਦ ਵਿੱਚ ਬੰਧਕ ਬਣਾਏ 23 ਬੱਚਿਆਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਹੈ। ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਸੁਭਾਸ਼ ਬਾਥਮ ਦੀ ਮੌਤ ਹੋ ਗਈ। ਇਸ ਆਪ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਯੂਪੀ ਪੁਲਿਸ ਦੀ ਟੀਮ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਨੇ ਇਸ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਪ੍ਰੇਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ।

ਇਸ ਆਪ੍ਰੇਸ਼ਨ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇਸ ਆਪ੍ਰੇਸ਼ਨ ਦਾ ਸਿਹਰਾ ਯੂਪੀ ਪੁਲਿਸ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਯੂਪੀ ਪੁਲਿਸ ਦੀ ਬਹਾਦੁਰੀ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਵੇਖੋ ਵੀਡੀਓ

ਦੱਸ ਦਈਏ ਕਿ ਫਰੂਖ਼ਾਬਾਦ ਵਿੱਚ ਵੀਰਵਾਰ ਸ਼ਾਮ ਇੱਕ ਨੌਜਵਾਨ ਨੇ 20 ਬੱਚਿਆਂ ਨੂੰ ਕਮਰੇ 'ਚ ਕੈਦ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਸੂਚਨਾ ਮਿਲਣ 'ਤੇ ਯੂਪੀ ਪੁਲਿਸ ਨੇ ਹਿੰਮਤ ਕਰਕੇ ਘਰ ਦੇ ਨੇੜੇ ਜਾਣ ਦਾ ਯਤਨ ਕੀਤਾ ਤਾਂ ਨੌਜਵਾਨ ਨੇ ਹਥਗੋਲ਼ਾ ਸੁੱਟ ਦਿੱਤਾ, ਜਿਸ ਨਾਲ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਲਖਨਉ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਪਿੰਡ ਵਿੱਚ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ- ਭਾਗ 7

ਵਿਅਕਤੀ ਦੀ ਪਛਾਣ ਸੁਭਾਸ਼ ਬਾਥਮ ਵਜੋਂ ਹੋਈ ਹੈ, ਜੋ ਕਤਲ ਦਾ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੈਰੋਲ 'ਤੇ ਬਾਹਰ ਆਇਆ ਸੀ। ਵੀਰਵਾਰ ਨੂੰ ਉਸ ਨੇ ਆਪਣੇ ਬੱਚੇ ਦੇ ਜਨਮਦਿਨ ਦੇ ਬਹਾਨੇ ਨੇੜੇ ਰਹਿੰਦੇ ਬੱਚਿਆਂ ਨੂੰ ਘਰ ਬੁਲਾਇਆ ਅਤੇ ਫਿਰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਬੇਸਮੈਂਟ ਵਿੱਚ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਪੁਲਿਸ ਮੁਖੀ ਅਨਿਲ ਮਿਸ਼ਰਾ ਨੇ ਲਾਊਡ ਸਪੀਕਰ ਰਾਹੀਂ ਸੁਭਾਸ਼ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਹ ਗਾਲ੍ਹਾਂ ਕੱਢਣ ਲੱਗਿਆ। ਇਸ ਦੌਰਾਨ ਪਿੰਡ ਦਾ ਹੀ ਸੁਭਾਸ਼ ਦਾ ਦੋਸਤ ਅਨੁਪਮ ਦੂਬੇ ਉਰਫ਼ ਬਾਲੂ ਉਸ ਨੂੰ ਸਮਝਾਉਣ ਲਈ ਉਸ ਦੇ ਦਰਵਾਜ਼ੇ ਤੱਕ ਪਹੁੰਚ ਗਿਆ, ਤਾਂ ਅੰਦਰੋਂ ਸੁਭਾਸ਼ ਨੇ ਫਾਇਰ ਕਰ ਦਿੱਤਾ। ਪੈਰ 'ਚ ਗੋਲ਼ੀ ਲੱਗਣ ਨਾਲ ਬਾਲੂ ਜ਼ਖ਼ਮੀ ਹੋ ਗਿਆ।

Intro:Body:

farrukhabad byte

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.