ਲੁਧਿਆਣਾ : ਗੁਰਪ੍ਰੀਤ ਗੋਗੀ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਉਹ ਲੁਧਿਆਣਾ ਤੋਂ ਮਿਲਣ ਲਈ ਆਉਂਦੇ ਤਾਂ ਲੁਧਿਆਣਾ ਦੀ ਤਰੱਕੀ ਬਾਰੇ ਗੱਲ ਕਰਦੇ। ਉਨ੍ਹਾਂ ਦੀ ਇਸ ਬੇਬਕਤੀ ਮੌਤ 'ਤੇ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉੱਥੇ ਹੀ ਸਮਾਜ ਅਤੇ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੋ ਕਿ 2022 ਦੀਆਂ ਚੋਣਾਂ ਵਿੱਚ ਮ੍ਰਿਤਕ ਗੁਰਪ੍ਰੀਤ ਗੋਗੀ ਤੋਂ ਐਮਐਲਏ ਦੀਆਂ ਚੋਣਾਂ ਵਿੱਚ ਹਾਰ ਗਏ ਸਨ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਲੜਾਈ ਹੋ ਸਕਦੀ ਹੈ ਪਰ ਵੈਸੇ ਗੁਰਪ੍ਰੀਤ ਗੋਗੀ ਉਨ੍ਹਾਂ ਦੇ ਮਿੱਤਰ ਸਨ ਉਨ੍ਹਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਕੁਦਰਤ ਨੇ ਇਹ ਭਾਣਾ ਵਰਤਾ ਦਿੱਤਾ ਅੱਜ ਵੀ ਗੋਪੀ ਦੀ ਸੂਰਤ ਉਨ੍ਹਾਂ ਦੇ ਸਾਹਮਣੇ ਘੁੰਮ ਰਹੀ ਹੈ।
ਅੱਜ ਲੁਧਿਆਣਾ ਪੱਛਮੀ ਵਿਖੇ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਇਸ ਦੁਖਦਾਈ ਘੜੀ ‘ਚ ਸਾਡੀ ਪੂਰੀ ਪਾਰਟੀ ਅਤੇ ਮੈਂ ਹਮੇਸ਼ਾ… pic.twitter.com/Kt8dOuguvt
— Bhagwant Mann (@BhagwantMann) January 11, 2025
ਪਰਿਵਾਰਕ ਰਿਸ਼ਤੇ
ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਗੱਲਬਾਤ ਦੌਰਾਨ ਕਿਹਾ ਕਿ ਗੁਰਪ੍ਰੀਤ ਗੋਗੀ ਚੰਗੇ ਸੁਭਾਅ ਦੇ ਸਨ। ਉਹ ਮੇਰੇ ਦਾਦਾ ਜੀ ਦੇ ਸਮੇਂ ਤੋਂ ਮੇਰੇ ਨਾਲ ਪਰਿਵਾਰ ਵਾਂਗ ਵਰਤਦੇ ਸਨ। ਉਹਨਾਂ ਕਿਹਾ ਕਿ ਇਸ ਘਟਨਾ ਨੂੰ ਸੁਣ ਕੇ ਉਹਨਾਂ ਨੂੰ ਗਹਿਰਾ ਦੁੱਖ ਹੋਇਆ ਹੈ। ਬਿੱਟੂ ਨੇ ਆਖਿਆ ਕਿ ਗੋਗੀ ਨੇ ਕਦੇ ਵੀ ਕਿਸੇ ਨੂੰ ਵੀ ਉੱਚੀ ਆਵਾਜ਼ 'ਚ ਨਹੀਂ ਬੋਲਿਆ ਸੀ।
ਮੇਰੇ ਭਰਾ MLA ਗੁਰਪ੍ਰੀਤ ਗੋਗੀ ਜੀ ਦੇ ਬੇਵਕਤ ਅਕਾਲ ਚਲਾਣੇ ਦਾ ਬੇਹੱਦ ਅਫਸੋਸ ਹੈ, ਕੱਲ ਹੀ ਗੋਗੀ ਜੀ ਸਮੇਤ ਸੰਤ ਸੀਚੇਵਾਲ ਜੀ ਨੂੰ ਮਿਲਕੇ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੇ ਕਾਰਜਾਂ ਸਬੰਧੀ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਸੀ,
— Kultar Singh Sandhwan (@Sandhwan) January 11, 2025
ਪਰਮਾਤਮਾ ਗੋਗੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। pic.twitter.com/Vo0WtyTvGw
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਅਚਾਨਕ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਧਵਾਂ ਨੇ ਗੁਰਪ੍ਰੀਤ ਗੋਗੀ ਨਾਲ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਬੀਤੇ ਦਿਨ ਦੋਵੇਂ ਇੱਕ ਹੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।
Deeply saddened to learn about the untimely passing of Sh. Gurpreet Gogi Bassi Ji, MLA from Ludhiana. A leader who served his people with unwavering dedication and compassion, his absence will leave a void that is hard to fill. May his soul rest in peace.
— Arvind Kejriwal (@ArvindKejriwal) January 11, 2025
My thoughts and prayers… https://t.co/WCnGcjMGzo
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਅਫਸੋਸ ਜ਼ਾਹਿਰ ਕਰਦੇ ਹੋਏ ਲਿਖਿਆ ਕਿ ਲੁਧਿਆਣਾ ਦੇ ਵਿਧਾਇਕ ਸ਼੍ਰੀ ਗੁਰਪ੍ਰੀਤ ਗੋਗੀ ਬੱਸੀ ਜੀ ਦੇ ਬੇਵਕਤੀ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇੱਕ ਨੇਤਾ ਜਿਸਨੇ ਆਪਣੇ ਲੋਕਾਂ ਦੀ ਅਟੁੱਟ ਸਮਰਪਣ ਅਤੇ ਹਮਦਰਦੀ ਨਾਲ ਸੇਵਾ ਕੀਤੀ, ਉਨ੍ਹਾਂ ਦੀ ਗੈਰਹਾਜ਼ਰੀ ਇੱਕ ਅਜਿਹਾ ਖਲਾਅ ਛੱਡ ਦੇਵੇਗੀ ਜਿਸਨੂੰ ਭਰਨਾ ਮੁਸ਼ਕਲ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
#WATCH | Punjab | Ludhiana MLA and AAP leader Gurpreet Gogi dies of gunshot wounds | AAP MP Malvinder Singh Kang says, " gurpreet gogi was a fearless and popular leader. the news we received last night was extremely disheartening. party president aman arora immediately reached his… pic.twitter.com/nwTb1kagjs
— ANI (@ANI) January 11, 2025
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਉਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਗੁਰਪ੍ਰੀਤ ਗੋਗੀ ਇੱਕ ਨਿਡਰ ਅਤੇ ਹਰਮਨਪਿਆਰੇ ਨੇਤਾ ਸਨ। ਕੱਲ੍ਹ ਰਾਤ ਸਾਨੂੰ ਜੋ ਖ਼ਬਰ ਮਿਲੀ ਉਹ ਬਹੁਤ ਹੀ ਨਿਰਾਸ਼ਾਜਨਕ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਖ਼ਬਰ ਮਿਲਦੇ ਹੀ ਤੁਰੰਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੇ। ਉਨ੍ਹਾਂ ਦਾ ਦੇਹਾਂਤ ਪਾਰਟੀ ਅਤੇ ਉਨ੍ਹਾਂ ਦੇ ਹਲਕੇ ਲਈ ਇੱਕ ਵੱਡਾ ਘਾਟਾ ਹੈ..."
ਲੁਧਿਆਣਾ ਪੱਛਮੀ ਤੋਂ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਦੀ ਖਬਰ ਬੇਹੱਦ ਦੁਖਦਾਈ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। pic.twitter.com/qEAmfimYRE
— Bikram Singh Majithia (@bsmajithia) January 11, 2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਗੁਰਪ੍ਰੀਤ ਗੋਗੀ ਦੀ ਮੌਤ ਉਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਲੁਧਿਆਣਾ ਪੱਛਮੀ ਤੋਂ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਦੀ ਖਬਰ ਬੇਹੱਦ ਦੁਖਦਾਈ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਉਪਰ ਦੁੱਖ ਜਤਾਇਆ।
#WATCH | Chandigarh | Ludhiana MLA and AAP leader Gurpreet Gogi dies of gunshot wounds | Punjab Minister Gurmeet Singh Khudian says, " he was like my younger brother... he used to sit with me in vidhan sabha... he was serious about his work... i extend my condolences and support… pic.twitter.com/r9Bhc96eEc
— ANI (@ANI) January 11, 2025
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਧਾਇਕ ਗੋਗੀ ਦੀ ਅਚਾਨਕ ਮੌਤ ਉਪਰ ਦੁੱਖ ਜ਼ਾਹਿਰ ਕੀਤਾ।
ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੁੱਖ ਜ਼ਾਹਿਰ ਕੀਤਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਦੱਸ ਦਈਏ ਕਿ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ 'ਚ ਹੀ ਗੋਲ਼ੀ ਲੱਗਣ ਕਰਕੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਗੀ ਦੇ ਸਿਰ ਵਿੱਚ ਗੋਲ਼ੀ ਲੱਗੀ ਹੈ। ਗੋਲ਼ੀ ਲੱਗਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।