ਅੰਮ੍ਰਿਤਸਰ: ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੇ ਅੰਮ੍ਰਿਸਤਰ ਦੇ ਇਕ ਨਾਮੀ ਹੋਟਲ ਵਿੱਚ ਛਾਪੇਮਾਰੀ ਦੌਰਾਨ 7 ਕੁੜੀਆਂ ਅਤੇ 5 ਮੁੰਡਿਆਂ ਨੂੰ ਇਤਰਾਜ਼ਯੋਗ ਹਲਾਤਾਂ 'ਚ ਕਾਬੂ ਕੀਤਾ ਹੈ। ਦਰਅਸਲ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਹੋਟਲ 'ਚ ਰੇਡ ਕੀਤੀ ਗਈ। ਸੀਨੀਅਰ ਪੁਲਿਸ ਦੇ ਮੁਲਾਜ਼ਮ ਦੇ ਬਿਆਨਾਂ ਮੁਤਾਬਿਕ ਫੜੀਆਂ ਗਈਆਂ ਕੁੜੀਆਂ ਉੱਤਰਾਖੰਡ, ਅਸਾਮ ਅਤੇ ਲੁਧਿਆਣਾ ਦੀਆਂ ਰਹਿਣ ਵਾਲੀਆਂ ਹਨ। ਦੱਸਣ ਦੇ ਮੁਤਾਬਿਕ ਪਿਛਲੇ 5 ਮਹੀਨਿਆਂ ਤੋਂ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਰੇਡ ਮੌਕੇ ਪੁਲਿਸ ਨੂੰ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪਿਛਲੇ ਪੰਜ ਤੋਂ ਛੇ ਮਹੀਨੇ ਵਿੱਚ ਇਸ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਕੋਲੋਂ 25000 ਦੇ ਕਰੀਬ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ। ਉਹਨਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੇਹ ਵਪਾਰ 'ਚ ਲਿਪਤ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਹਾਲ ਹੀ 'ਚ ਮੋਗਾ, ਅੰਮ੍ਰਿਸਰ, ਸੰਗਰੂਰ ਸਣੇ ਕਈ ਸ਼ਹਿਰਾਂ 'ਚ ਰੇਡ ਕਰਕੇ ਜੋੜੇ ਕਾਬੂ ਕੀਤੇ ਸਨ। ਇਸ ਤਹਿਤ ਪੁਲਿਸ ਨੇ ਲੁਧਿਆਣਾ ਰੋਡ ’ਤੇ ਬਣੇ ਇੱਕ ਹੋਟਲ 'ਚ ਕਥਿਤ ਜਿਸਮਫਰੋਸ਼ੀ ਦਾ ਧੰਦਾ ਚੱਲਣ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀ ਦੌਰਾਨ ਕਈ ਜੋੜਿਆਂ ਨੂੰ ਹਿਰਾਸਤ 'ਚ ਲੈਂਦੇ ਹੋਏ ਹੋਟਲ ਦੀ ਛਾਣਬੀਣ ਕੀਤੀ ਗਈ ਸੀ।