ETV Bharat / entertainment

ਵੀਡੀਓ ਬਣਾਉਂਦੀ ਹੋਈ ਡਿੱਗਣ ਤੋਂ ਵਾਲ਼-ਵਾਲ਼ ਬਚੀ ਇਹ ਪੰਜਾਬੀ ਗਾਇਕਾ, ਪ੍ਰਸ਼ੰਸਕ ਬੋਲੇ-ਬੀਬਾ ਧਿਆਨ ਨਾਲ... - KAUR B

ਹਾਲ ਹੀ ਵਿੱਚ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਡਿੱਗਣ ਤੋਂ ਮਸਾਂ ਹੀ ਬਚੀ।

Kaur B
Kaur B (Instagram @Kaur B)
author img

By ETV Bharat Entertainment Team

Published : Jan 11, 2025, 5:24 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਗਾਇਕਾ ਕੌਰ ਬੀ ਇਸ ਸਮੇਂ ਆਪਣੇ ਤਾਜ਼ਾ ਗੀਤ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ, ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਗਾਇਕਾ ਆਏ ਦਿਨ ਆਪਣੇ ਇੰਸਟਾਗ੍ਰਾਮ ਉਤੇ ਸ਼ਾਨਦਾਰ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ।

ਵੀਡੀਓ ਬਣਾਉਂਦੀ ਮਸਾਂ ਬਚੀ ਗਾਇਕਾ ਕੌਰ ਬੀ

ਹਾਲ ਹੀ ਵਿੱਚ ਗਾਇਕਾ ਨੇ ਇੱਕ ਤਾਜ਼ੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਨੀਲੇ ਰੰਗ ਦੇ ਸੂਟ ਅਤੇ ਪਰਾਂਦੀ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ, ਸੂਟ ਦੇ ਨਾਲ ਗਾਇਕਾ ਨੇ ਉੱਚੀ ਹੀਲ ਪਾਈ ਹੋਈ ਹੈ। ਇਸ ਦੌਰਾਨ ਜਦੋਂ ਗਾਇਕਾ ਪੌੜੀਆਂ ਤੋਂ ਹੇਠਾਂ ਉੱਤਰਦੀ ਹੈ ਤਾਂ ਅਚਾਨਕ ਉਸਦੀ ਹੀਲ ਚੁੰਨੀ ਵਿੱਚ ਫਸ ਜਾਂਦੀ ਹੈ ਪਰ ਗਾਇਕਾ ਉਸਨੂੰ ਜਿਵੇਂ-ਤਿਵੇਂ ਸੰਭਾਲ ਲੈਂਦੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ, 'ਇਸ ਵਾਰ ਬਚ ਗਈ।'

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਇਸ ਵੀਡੀਓ ਉਤੇ ਦਰਸ਼ਕ ਵੀ ਕਾਫੀ ਸ਼ਾਨਦਾਰ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਫਿਰ ਨਾ ਡਿੱਗ ਪਈ ਬੀਬਾ ਧਿਆਨ ਨਾਲ।' ਇੱਕ ਹੋਰ ਨੇ ਲਿਖਿਆ, 'ਇਹ ਨਿੱਕੀ ਜਿਹੀ ਕੁੜੀ ਨੇ ਹੀਲ ਨਾਲ ਪੱਕਾ ਗਿੱਟੇ ਤੁੜਵਾਉਣੇ ਆ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਹੱਸਣ ਵਾਲੇ ਇਮੋਜੀ ਸਾਂਝੇ ਕਰ ਰਹੇ ਹਨ।

ਗਾਇਕਾ ਕੌਰ ਬੀ ਬਾਰੇ ਜਾਣੋ

ਇਸ ਦੌਰਾਨ ਜੇਕਰ ਗਾਇਕਾ ਬਾਰੇ ਗੱਲ ਕਰੀਏ ਤਾਂ 5 ਜੁਲਾਈ 1991 ਨੂੰ ਪੰਜਾਬ ਦੇ ਜ਼ਿਲ੍ਹੇ ਸ਼ਹਿਰ ਸੰਗਰੂਰ ਵਿੱਚ ਜਨਮੀ ਬਲਜਿੰਦਰ ਕੌਰ ਇਸ ਸਮੇਂ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹੈ। ਗਾਇਕਾ ਨੇ ਆਪਣੀ ਪੜ੍ਹਾਈ ਸੰਗਰੂਰ ਵਿੱਚ ਹੀ ਪੂਰੀ ਕੀਤੀ ਹੈ।

ਗਾਇਕਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਹਸੀਨਾ ਨੇ ਸਾਲ 2013 ਵਿੱਚ ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਮਿਊਜ਼ਿਕ ਦੀ ਦੁਨੀਆ ਵਿੱਚ ਪੈ ਰੱਖਿਆ। ਇਸ ਤੋਂ ਬਾਅਦ ਗਾਇਕਾ ਦਾ ਗੀਤ 'ਪੀਜ਼ਾ ਹੱਟ' ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਇਸ ਤੋਂ ਬਾਅਦ 'ਪਰਾਂਦਾ', 'ਕੰਨੀਆਂ', 'ਅੱਲਾ ਹੋ', 'ਮਿਸ ਯੂ' ਆਦਿ ਗੀਤਾਂ ਨਾਲ ਗਾਇਕਾ ਦੀ ਪ੍ਰਸਿੱਧੀ ਬੁਲੰਦੀਆਂ 'ਤੇ ਪਹੁੰਚ ਗਈ। ਹਾਲ ਹੀ ਵਿੱਚ ਗਾਇਕਾ ਦਾ 'ਪਰਾਂਦੇ ਵਾਲੀ' ਰਿਲੀਜ਼ ਹੋਇਆ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ ਕਈ ਮਿਲੀਅਨ ਲੋਕ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.