ETV Bharat / bharat

ਅਲਬਰਟ ਆਈਨਸਟੀਨ ਦੇ ਮਹਾਤਮਾ ਗਾਂਧੀ ਬਾਰੇ ਵਿਚਾਰ - ਮਹਾਤਮਾ ਗਾਂਧੀ

ਅਲਬਰਟ ਆਈਨਸਟੀਨ ਦਾ ਮਹਾਤਮਾ ਗਾਂਧੀ ਬਾਰੇ ਕਹਿਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਹੀ ਯਕੀਨ ਹੋਵੇਗਾ ਕਿ ਅਜਿਹਾ ਮਾਸ ਤੇ ਲਹੂ ਕਦੇ ਧਰਤੀ 'ਤੇ ਤੁਰਿਆ ਸੀ।

ਫ਼ੋਟੋ।
author img

By

Published : Sep 20, 2019, 11:49 AM IST

ਗਾਂਧੀ ਜੀ ਨੂੰ ਮਹਾਤਮਾ ਦਾ ਸਿਰਲੇਖ ਨਾਪਸੰਦ ਸੀ। ਉਨ੍ਹਾਂ ਨੂੰ ਅਜੀਬ ਲਗਦਾ ਸੀ ਜਦੋਂ ਉਨ੍ਹਾਂ ਨੂੰ ਕੋਈ ਮਹਾਤਮਾ ਕਹਿੰਦਾ ਸੀ। ਗਾਂਧੀ ਜੀ ਹੋਰ ਮਨੁੱਖਾਂ ਦੀ ਤਰ੍ਹਾਂ ਸਧਾਰਣ ਪ੍ਰਾਣੀ ਸਨ। ਉਨ੍ਹਾਂ ਨੇ ਆਪਣੇ ਕਰਮਾਂ ਕਰਕੇ ਮਹਾਨਤਾ ਹਾਸਿਲ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮੇਂ ਦੀਆਂ ਤਾਕਤਾਂ ਨੇ ਉਨ੍ਹਾਂ ਦੀ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਈ। ਫਿਰ ਵੀ ਉਨ੍ਹਾਂ ਦੇ ਪਾਤਰਾਂ ਨੇ ਉਨ੍ਹਾਂ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।

ਗਾਂਧੀ ਜੀ ਨੇ ਵੀ ਆਪਣੀ ਜ਼ਿੰਦਗੀ ਵਿੱਚ ਆਮ ਬੰਦਿਆਂ ਵਾਂਗ ਕਾਫ਼ੀ ਗ਼ਲਤੀਆਂ ਕੀਤੀਆਂ ਸਨ ਪਰ ਅਜਿਹੀ ਕਿਹੜੀ ਚੀਜ਼ ਸੀ ਜਿਸ ਨੇ ਉਨ੍ਹਾਂ ਨੂੰ ਮਹਾਨ ਬਣਾਇਆ, ਉਹ ਸੀ ਕਿ ਇੱਕ ਵਾਰ ਕੀਤੀ ਗ਼ਲਤੀ ਨੂੰ ਦੁਹਰਾਉਂਦੇ ਨਹੀਂ ਸਨ। ਇਹ ਹੀ ਉਨ੍ਹਾਂ ਇਹ ਉਸ ਦੀ ਨੈਤਿਕ ਤਰੱਕੀ ਦੀ ਕੁੰਜੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪੜਾਅ 'ਤੇ ਆਪਣੇ ਆਪ ਨੂੰ ਘੋਖਣ ਦੀ ਆਦਤ ਸੀ। ਉਹ ਆਪਣੇ ਆਪ ਨੂੰ ਘੋਖਦੇ ਸਨ ਕਿ ਉਨ੍ਹਾਂ ਵਿੱਚ ਕੀ ਕੰਮੀਆਂ ਸਨ, ਜਿਸ 'ਤੇ ਲੋਕ ਧਿਆਨ ਨਹੀਂ ਦਿੰਦੇ ਸਨ।

ਉਹ ਆਪਣੇ ਸ਼ਬਦਾਂ ਤੇ ਕੰਮਾਂ ਨੂੰ ਹੀ ਨਹੀਂ ਸਗੋਂ ਆਪਣੇ ਵਿਚਾਰਾਂ ਦੀ ਵੀ ਪੜਤਾਲ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਵਿੱਚ ਕੁੱਝ ਗ਼ਲਤ ਜਾਂ ਪਾਪ ਕੀਤਾ ਹੋਵੇ, ਉਹ ਸਭ ਕੁੱਝ ਪਰਮਾਤਮਾ ਵੱਲੋਂ ਵੇਖਿਆ ਜਾਵੇਗਾ। ਇਸ ਕਰਕੇ ਉਹ ਦੁਨੀਆਂ ਦੇ ਸਾਹਮਣੇ ਆਪਣੀ ਗ਼ਲਤੀ ਕਬੂਲ ਕਰਦੇ ਸਨ ਤੇ ਇਸ ਤਰ੍ਹਾਂ ਉਹ ਆਪਣੇ ਪਾਪਾਂ ਦੇ ਪ੍ਰਾਸਚਿਤ ਕਰਨ ਦਾ ਰਾਹ ਲੱਭ ਲੈਂਦੇ ਸਨ। ਦੱਖਣੀ ਅਫ਼ਰੀਕਾ ਦੇ ਫੀਨਿਕਸ ਆਸ਼ਰਮ ਵਿੱਚ ਉਨ੍ਹਾਂ ਇੱਕ ਵਾਰ ਇੱਕ ਖਾਣਾ ਤੇ ਨਮਕ ਛੱਡ ਦਿੱਤਾ ਸੀ। ਇਸ ਦੇ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਸਜ਼ਾ ਦੇਣ ਲਈ ਅਣਮਿੱਥੇ ਸਮੇਂ ਲਈ ਵਰਤ ਰੱਖੇ।

ਬਾਅਦ ਦੀ ਜ਼ਿੰਦਗੀ ਵਿੱਚ, ਗਾਂਧੀ ਆਸ਼ਰਮ ਵਿੱਚ ਰਹਿਣ ਵਾਲੇ ਸਾਥੀਆਂ ਤੇ ਆਪਣੇ ਲਈ ਬਣਾਏ ਗਏ ਨਿਯਮਾਂ ਵਿੱਚ ਵਾਧਾ ਕੀਤਾ। ਇਸ ਕਰਕੇ ਜਦੋਂ ਗਾਂਧੀ ਜੀ ਨੇ ਅਪਵਿੱਤਰਤਾ ਵੇਖੀ ਤਾਂ ਉਨ੍ਹਾਂ ਨੇ ਵਰਤ ਰੱਖਿਆ ਤੇ ਸੱਤਿਆਗ੍ਰਹਿ ਲਹਿਰ ਤੇ ਸਮਾਜ ਵਿਚ ਹਿੰਸਾ ਤੇ ਫਿਰਕੂਵਾਦ ਤੋਂ ਨਫ਼ਰਤ ਕਰਨ ਲੱਗ ਗਏ। ਜਦੋਂ ਉਹ ਵਰਤ ਰੱਖਦੇ ਸਨ, ਤਾਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੇਜ਼ ਹੋ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਸੀ। ਗਾਂਧੀ ਜੀ ਦੂਜਿਆਂ ਵਿੱਚ ਗ਼ਲਤੀ ਲੱਭਣ ਦੀ ਥਾਂ ਆਪਣੇ ਆਪ ਵੀ ਵਿੱਚ ਕੰਮੀ ਲੱਭਦੇ ਸਨ ਤੇ ਆਪਣੀ ਗਲਤੀ ਨੂੰ ਵੱਡੀ ਗ਼ਲਤੀ ਦੇ ਰੂਪ ਵਿੱਚ ਦੱਸਦੇ ਸਨ। ਜਿਵੇਂ ਹੀ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਸੀ ਤਾਂ ਉਹ ਉਸ ਨੂੰ ਜਨਤਕ ਕਰਕੇ, ਪਸ਼ਚਾਤਾਪ ਕਰਕੇ ਤੇ ਹੱਲ ਕੱਢਦੇ ਸਨ ਤੇ ਉਸ ਨੂੰ ਦੁਹਰਾਉਂਦੇ ਨਹੀਂ ਸਨ। ਇਸ ਤਰ੍ਹਾਂ ਗਾਂਧੀ ਜੀ ਨੇ ਸੱਚ ਦਾ ਮਾਰਗ ਵਿਖਾਇਆ ਤੇ ਨੈਤਿਕਤਾ ਨੂੰ ਸਿਖਰਾਂ ਤੱਕ ਪਹੁੰਚਾਇਆ।

ਇਸ ਤਰ੍ਹਾਂ ਉਹ ਇੱਕ ਮਹਾਨ ਵਿਅਕਤੀ ਬਣ ਗਏ। ਉਨ੍ਹਾਂ ਦੀ ਸੱਚਾਈ ਦੇ ਨਾਲ-ਨਾਲ ਵਿਚਾਰ ਵੀ ਇਕੋ ਵੇਲੇ ਵਿਕਸਤ ਹੋਏ। ਇਸ ਲਈ ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਸ਼ਬਦਾਂ ਵਿੱਚ ਭਿੰਨਤਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਨਵੇਂ ਸ਼ਬਦਾਂ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਕੰਮਾਂ ਤੇ ਵਿਚਾਰਾਂ ਪ੍ਰਤੀ ਸੁਚੇਤ ਰਹਿਣ ਚਾਹੀਦਾ ਹੈ ਤੇ ਗ਼ਲਤੀਆਂ ਨੂੰ ਸੁਧਾਰਣ ਤੇ ਮੰਨਣ ਤੋਂ ਝਿਜਕਣਾ ਨਹੀਂ ਚਾਹੀਦਾ। ਗਾਂਧੀ ਦੇ ਚਰਿੱਤਰ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਉਹ ਤਰਕ ਤੇ ਵਿਸ਼ਵਾਸ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਬਣਾ ਕੇ ਰੱਖਦੇ ਸਨ। ਉਹ ਸਿਰਫ਼ ਤਰਕਸ਼ੀਲ ਵਿਚਾਰਾਂ ਨੂੰ ਸਵੀਕਾਰ ਕਰਦੇ ਸਨ ਤੇ ਨਾਲ ਹੀ ਉਹ ਧਾਰਮਿਕ ਵੀ ਸਨ।

ਉਦਾਹਰਣ ਵਜੋਂ ਉਹ ਥੀਸੋਫਿਕਲ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਦੇ ਵਿਚਾਰਾਂ ਵਿੱਚ ਦਿਲਚਸਪੀ ਤੇ ਉਨ੍ਹਾਂ ਨੂੰ ਭਾਰਤੀ ਵਿਚਾਰਾਂ ਤੇ ਫ਼ਲਸਫ਼ੇ ਨੂੰ ਮਹੱਤਵ ਦੇਣ ਵਿੱਚ ਉਤਸ਼ਾਹਿਤ ਰਹਿੰਦੇ ਸਨ। ਫਿਰ ਵੀ, ਉਨ੍ਹਾਂ ਨੇ ਵਿਸ਼ਵਾਸ 'ਤੇ ਭਰੋਸਾ ਕੀਤਾ ਜਿੱਥੇ ਠੰਡਾ ਤਰਕ ਅਸਫਲ ਹੋ ਗਿਆ। ਉਹ ਰੱਬ 'ਚ ਅਥਾਹ ਵਿਸ਼ਵਾਸ ਰੱਖਦੇ ਸਨ ਤੇ ਮੰਨਦੇ ਸਨ ਕਿ ਹਰੇਕ ਵਿਅਕਤੀ ਵਿੱਚ ਰੱਬ ਵੱਸਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਸਿਰਜਣਹਾਰ ਚੰਗੇ ਦੀ ਪ੍ਰਤਿਨਿਧਤਾ ਕਰਦਾ ਹੈ ਤਾਂ ਉਹ ਲੋਕਾਂ ਨੂੰ ਚੰਗਿਆਈ ਵੱਲ ਲੈ ਜਾਂਦਾ ਹੈ। ਉਨ੍ਹਾਂ ਨੂੰ ਸੱਚਾਈ 'ਤੇ ਅਟੱਲ ਭਰੋਸਾ ਸੀ ਤੇ ਵਿਸ਼ਵਾਸ ਸੀ ਕਿ ਅਹਿੰਸਾ ਨੂੰ ਅਭਿਆਸ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਗਾਂਧੀ ਜੀ ਧਾਰਮਿਕ ਲਿਪੀ ਅਤੇ ਸੰਤਾਂ ਦੇ ਸ਼ਬਦਾਂ ਦਾ ਸਤਿਕਾਰ ਕਰਦੇ ਸਨ। ਯਕੀਨ ਮੰਨੋਂ ਕਿ ਇਹ ਮਹਾਨ ਵਿਚਾਰ ਤੇ ਉਤਪਾਦਾਂ ਦੇ ਤਜ਼ਰਬੇ ਸਨ। ਫਿਰ ਵੀ, ਉਨ੍ਹਾਂ ਨੇ ਸਕ੍ਰਿਪਟ ਦੀ ਸਮਗਰੀ ਦਾ ਤਰਕ ਨਾਲ ਨਿਆਂ ਕੀਤਾ ਤੇ ਜੋ ਵਿਚਾਰ ਇਮਤਿਹਾਨ ਵਿੱਚ ਪਾਸ ਨਹੀਂ ਹੋਏ ਸਨ, ਉਨ੍ਹਾਂ ਨੂੰ ਮਨਜੂਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਹਿੰਦੂ ਵਿਦਵਾਨ ਇਹ ਸਾਬਤ ਕਰ ਦਿੰਦਾ ਸੀ ਕਿ ਵੇਦਾਂ ਨੇ ਅਛੂਤਤਾ ਨੂੰ ਪ੍ਰਵਾਨਗੀ ਦਿੰਦਾ ਸੀ ਤਾਂ ਉਹ ਅਜਿਹੇ ਹਵਾਲੇ ਦੀ ਨਿੰਦਾ ਕਰਦੇ ਸਨ।

ਗਾਂਧੀ ਜੀ ਦੀ ਜ਼ਿੰਦਗੀ ਪ੍ਰਤੀ ਇਕ ਸੰਪੂਰਨ ਪਹੁੰਚ ਸੀ। ਉਹ ਜੀਵਨ ਦੇ ਵਰਗੀਕਰਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਜਦਕਿ ਵਿਸ਼ਵ ਦੇ ਕੁਝ ਅਰਥ ਸ਼ਾਸਤਰੀ ਮੰਨਦੇ ਸਨ ਕਿ ਅਰਥ ਸ਼ਾਸਤਰ ਇਕ ਅਜਿਹਾ ਵਿਗਿਆਨ ਸੀ ਜਿਸ ਦਾ ਨਿਯਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਗਾਂਧੀ ਜੀ ਦਾ ਮੰਨਣਾ ਸੀ ਕਿ ਨੈਤਿਕਤਾ ਤੋਂ ਬਗੈਰ ਅਰਥ ਸ਼ਾਸਤਰ ਹੀ ਸੰਸਾਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਕਰਕੇ ਸੀ ਕਿਉਂਕਿ ਉਹ ਜ਼ਿੰਦਗੀ ਪ੍ਰਤੀ ਸੰਰਬਪੱਖੀ ਨਜ਼ਰੀਆ ਰੱਖਦੇ ਸਨ, ਗਾਂਧੀ ਜੀ ਨੇ ਕਦੇ ਵੀ ਕਿਸੇ ਨਾਲ ਉਸ ਦੀ ਵਿਦਿਆ, ਆਰਥਿਕ ਸਥਿਤੀ, ਰੰਗ ਦੇ ਪੱਖ ਤੋਂ, ਵਿਅਕਤੀਗਤ ਤੌਰ ਤੇ, ਚਮੜੀ, ਜਾਤ ਜਾਂ ਧਰਮ ਦੇ ਨਾਂਅ 'ਤੇ ਵਿਤਕਰਾ ਨਹੀਂ ਕੀਤਾ।

ਉਹ ਹਰ ਮਨੁੱਖ ਨੂੰ ਇੱਕ ਚੰਗੀ ਹਸਤੀ ਮੰਨਦੇ ਸਨ। ਇਸ ਕਰਕੇ ਉਹ ਦਿਲ ਨੂੰ ਛੂਹਣ ਦੇ ਯੋਗ ਵਿਅਕਤੀ ਸਨ। ਉਹ ਇੱਕ ਚੰਗੇ ਸੁਣਨ ਵਾਲਿਆਂ 'ਚੋਂ ਸਨ ਤੇ ਜੋ ਉਨ੍ਹਾਂ ਨੂੰ ਮਿਲਣ ਆਉਂਦਾ ਸੀ, ਉਸ ਦੀ ਗੱਲ ਇਮਾਨਦਾਰੀ ਨਾਲ ਸੁਣਦੇ ਸਨ। ਉਹ ਸਿਆਸਤਦਾਨਾਂ ਤੋਂ ਉਲਟ ਸਨ ਜੋ ਆਵਾਜ਼ ਨੂੰ ਪਿਆਰ ਕਰਨ ਦੀ ਥਾਂ ਦੂਜਿਆਂ ਨੂੰ ਸੁਣਨਾ ਪਸੰਦ ਕਰਦੇ ਸਨ। ਇੱਕ ਰਾਜਨੇਤਾ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਗਾਂਧੀ ਜੀ ਉਸ ਤੋਂ ਬਿਲਕੁਲ ਉਲਟ ਸਨ। ਉਨ੍ਹਾਂ ਨੇ ਕਦੇ ਵੀ ਆਪਣਾ ਭਾਸ਼ਣ ਤਿਆਰ ਨਹੀਂ ਕੀਤਾ ਤੇ ਨਾ ਹੀ ਜਨਤਕ ਭਾਸ਼ਣ ਦਿੰਦੇ ਹੋਏ ਨੋਟਾਂ ਦੀ ਸਲਾਹ ਕਰਦੇ। ਉਨ੍ਹਾਂ ਦਾ ਅਨੁਭਵ ਬੋਲਦਾ ਸੀ।

ਜਿਸ ਤਰ੍ਹਾਂ ਉਨ੍ਹਾਂ ਨੇ ਹਰ ਵਿਅਕਤੀ ਨੂੰ ਬਰਾਬਰ ਸਮਝਿਆ, ਤੇ ਉਸੇ ਤਰ੍ਹਾਂ ਹੀ ਉਨ੍ਹਾਂ ਹਰ ਕਿਸਮ ਦੇ ਕੰਮ ਲਈ ਮਹੱਤਵ ਦਿੱਤਾ। ਉਨ੍ਹਾਂ ਲਈ ਕੋਈ ਕੰਮ ਛੋਟਾ ਜਾਂ ਨੀਵਾਂ ਨਹੀਂ ਸੀ। ਗਾਂਧੀ ਜੀ ਜੌਨ ਰਸਕਿਨ ਦੀ ਕਿਤਾਬ “ਅੰਤਮ ਤੱਕ” ਦਾ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਕਿਤਾਬ ਵਿੱਚ ਦਿੱਤੇ ਸੁਝਾਵਾਂ ਨੂੰ ਆਪਣੀ ਜ਼ਿੰਦਗੀ 'ਚ ਲਿਆਉਣ ਦਾ ਫ਼ੈਸਲਾ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਡਰਬਨ ਛੱਡ ਕੇ ਫੀਨਿਕਸ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਖੇਤ, ਮਜ਼ਦੂਰੀ ਦੀ ਜ਼ਿੰਦਗੀ ਜਿਉਣ ਲਈ ਸ਼ਹਿਰ ਦੀ ਸ਼ਾਨਦਾਰ ਜ਼ਿੰਦਗੀ ਦਾ ਤਿਆਗ ਕਰ ਦਿੱਤਾ।

ਉਨ੍ਹਾਂ ਨੇ ਜਦੋਂ ਅਹਿਮਦਾਬਾਦ ਦੇ ਸਮਰਮਤੀ ਆਸ਼ਰਮ ਨੂੰ ਵਰਧਾ ਨੇੜੇ ਸੇਵਾਗ੍ਰਾਮ 'ਚ ਤਬਦੀਲ ਕਰ ਦਿੱਤਾ ਤਾਂ ਉਨ੍ਹਾਂ ਨੇ ਆਸ਼ਰਮ ਦੇ ਨੌਜਵਾਨਾਂ ਨੂੰ ਬਾਹਰ ਜਾ ਕੇ ਪਿੰਡ ਸੇਗਾਂਵ ਦੇ ਸਫਾਈ ਕਾਰਜ ਦੀ ਸਲਾਹ ਦਿੱਤੀ ਪਰ ਇਹ ਸਲਾਹ ਦੇਣ ਤੋਂ ਪਹਿਲਾਂ ਗਾਂਧੀ ਜੀ ਨੇ ਖ਼ੁਦ ਬਾਥਰੂਮ ਦੀ ਸਫਾਈ ਕਰਨੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਸ਼ਰਮ ਵਿੱਤ ਰਹਿਣ ਵਾਲੇ ਸਾਥੀਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਆਮ ਕੱਪੜੇ ਪਾਏ ਤੇ ਖ਼ੁਦ ਛੋਟੀ ਜਿਹੀ ਧੋਤੀ ਪਾਉਣੀ ਸ਼ੁਰੂ ਕਰ ਦਿੱਤੀ ਸੀ। ਗ੍ਰਾਮੋਦਿਆ ਸੰਘ ਸ਼ੁਰੂ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਹੱਥ ਨਾਲ ਬਣੇ ਕਾਗਜ਼ ਅਤੇ ਕਲਮ ਦੀ ਵਰਤੋਂ ਕਰਨ ਦੀ ਸ਼ੁਰੂ ਕਰ ਦਿੱਤੀ। ਗਾਂਧੀ ਜੀ ਆਪਣੀ ਜ਼ਿੰਦਗੀ ਵਿੱਚ ਅਭਿਆਸ ਕਰਨ ਦਾ ਸੰਦੇਸ਼ ਦਿੱਤਾ ਸੀ।

Intro:Body:

pc

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.