ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਮਵਾਰ ਨੂੰ ਅਹਿਮਦਾਬਾਦ ਦੀ ਯਾਤਰਾ ਦੇ ਮੱਦੇਨਜ਼ਰ ਉਨ੍ਹਾਂ ਦੇ ਸਵਾਗਤ ਲਈ ਗੁਜਰਾਤ ਦਾ ਸ਼ਹਿਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਦੌਰਾਨ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਰੋਡ ਸ਼ੋਅ ਕਰਨਗੇ ਅਤੇ ਇੱਥੋਂ ਦੇ ਕ੍ਰਿਕਟ ਸਟੇਡੀਅਮ ਵਿੱਚ ‘ਨਮਸਤੇ ਟਰੰਪ’ ਪ੍ਰੋਗਰਾਮ ਵਿੱਚ ਸਾਂਝੇ ਤੌਰ ‘ਤੇ ਰੈਲੀ ਨੂੰ ਸੰਬੋਧਨ ਕਰਨਗੇ।
ਰਾਸ਼ਟਰਪਤੀ ਟਰੰਪ ਮੈਰੀਲੈਂਡ ਦੇ ਜਾਇੰਟ ਵੇਅਜ਼ ਤੋਂ ਫਲਾਈਟ ਲੈਣ ਤੋਂ ਬਾਅਦ ਜਰਮਨੀ ਦੇ ਰਾਈਨਲੈਂਡ-ਪੈਲੈਟੀਨੇਟ ਵਿਖੇ ਥੋੜੇ ਸਮੇਂ ਲਈ ਰੁਕਣਗੇ। ਇਸ ਤੋਂ ਬਾਅਦ ਟਰੰਪ ਭਾਰਤੀ ਸਮੇਂ ਮੁਤਾਬਕ 24 ਫਰਵਰੀ ਨੂੰ ਸਵੇਰੇ 4.25 ਵਜੇ ਅਹਿਮਦਾਬਾਦ ਲਈ ਉਡਾਣ ਭਰਨਗੇ। ਸੂਤਰਾਂ ਮੁਤਾਬਕ ਟਰੰਪ ਸੋਮਵਾਰ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ। ਅਮਰੀਕੀ ਰਾਸ਼ਟਰਪਤੀ ਦੇ ਸ਼ਹਿਰ ਦੀ ਯਾਤਰਾ ਦੇ ਮੱਦੇਨਜ਼ਰ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ।
ਸਾਬਰਮਤੀ ਆਸ਼ਰਮ ਦੇ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਦੇ ਆਪਣੇ ਰੋਡ ਸ਼ੋਅ ਦੌਰਾਨ ਆਸ਼ਰਮ ਦੇ ਦੌਰੇ ਬਾਰੇ ਅਨਿਸ਼ਚਿਤਤਾ ਦੇ ਬਾਵਜੂਦ, ਮੋਦੀ ਨਾਲ ਉਨ੍ਹਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਇੱਥੇ ਮਹਾਤਮਾ ਗਾਂਧੀ ਦੇ ਠਹਿਰਣ ਦੌਰਾਨ ਦੇਸ਼ ਦੀ ਆਜ਼ਾਦੀ ਸੰਗਰਾਮ ਦਾ ਸਭ ਤੋਂ ਵੱਡਾ ਕੇਂਦਰ ਸਾਬਰਮਤੀ ਆਸ਼ਰਮ ਸੀ। ਯੋਜਨਾ ਮੁਤਾਬਕ, ਜਦੋਂ ਅਮਰੀਕੀ ਰਾਸ਼ਟਰਪਤੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਣਗੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ, ਜਿੱਥੋਂ ਮੋਦੀ ਅਤੇ ਟਰੰਪ 22 ਕਿਲੋਮੀਟਰ ਰੋਡ ਸ਼ੋਅ ਕਰਨਗੇ।
ਨਮਸਤੇ ਟਰੰਪ: ਅਹਿਮਦਾਬਾਦ 'ਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ 'ਚ 12 ਹਜ਼ਾਰ ਜਵਾਨ ਤਾਇਨਾਤ
ਰੋਡ ਸ਼ੋਅ ਤੋਂ ਬਾਅਦ, ਦੋਵੇਂ ਆਗੂ ਸ਼ਹਿਰ ਦੇ ਮੋਟੇਰਾ ਖੇਤਰ ਵਿੱਚ ਨਵੇਂ ਬਣੇ ਕ੍ਰਿਕੇਟ ਸਟੇਡੀਅਮ ਵਿੱਚ ਪਹੁੰਚਣਗੇ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਲਗਭਗ ਇੱਕ ਲੱਖ ਲੋਕ ਰੋਡ ਸ਼ੋਅ ਦੇ ਰੂਟ ‘ਤੇ ਇਕੱਠੇ ਹੋਣਗੇ। ਇਸ ਰੋਡ ਸ਼ੋਅ ਨੂੰ ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ ਨੇ 'ਇੰਡੀਆ ਰੋਡ ਸ਼ੋਅ' ਦਾ ਨਾਂਅ ਦਿੱਤਾ ਹੈ। ਸ਼ਹਿਰ ਦੀ ਨਾਗਰਿਕ ਸੰਸਥਾ ਗੌਰਡਿਸਟਾਂ ਦੇ ਨਾਲ ਗੁਜਰਾਤ ਦੇ ਲੋਕਾਂ ਲਈ ਯਾਦਗਾਰੀ ਤਜਰਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।