ETV Bharat / bharat

ਇੱਕ ਵੱਡੀ ਰਾਜਨੀਤਿਕ ਜਿੱਤ ਜਿਸ ਨੇ ਸ਼੍ਰੀਲੰਕਾ ਵਿੱਚ ਵੰਸ਼ਵਾਦੀ ਰਾਜਨੀਤੀ ਨੂੰ ਕੀਤਾ ਡੂੰਘਾ - ਪਰਿਵਾਰ ਦੀ ਹਕੁਮਤ

ਰਾਜਪਕਸ਼ੇ ਭਰਾਵਾਂ ਨੇ ਵੋਟਰਾਂ ਨੂੰ ਸਹੀ ਢੰਗ ਨਾਲ ਪੜ੍ਹ ਲਿਆ ਹੈ ਅਤੇ ਸੁਰੱਖਿਆ ਦੀਆਂ ਚਿੰਤਾਵਾਂ ਦੇ ਹੱਲ ਦੇ ਨਾਲ ਨਾਲ ਮਹੱਤਵਪੂਰਣ ਸੰਵਿਧਾਨਕ ਸੁਧਾਰਾਂ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਨਵੰਬਰ ਵਿੱਚ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਗੋਟਾਬਾਇਆ ਰਾਜਪਕਸ਼ੇ ਨੂੰ ਰਾਸ਼ਟਰਪਤੀ ਚੁਣਿਆ ਗਿਆ ਅਤੇ ਉਹ ਦੇਸ਼ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਬਾਸਿਲ ਰਾਜਪਕਸ਼ੇ ਬਾਰੇ ਸੰਭਾਵਨਾ ਹੈ ਕਿ ਉਹ ਐਸਐਲਪੀਪੀ ਦੇ ਨਾਮਜ਼ਦ ਮੈਂਬਰ ਵਜੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਜੈਯੰਤ ਕੇਤਾਗੋਡਾ ਦੀ ਥਾਂ ਸੰਸਦ ਵਿੱਚ ਲੈਣ।

A political landslide that deepens Sri Lanka's dynastic politics
ਇੱਕ ਵੱਡੀ ਰਾਜਨੀਤਿਕ ਜਿੱਤ ਜਿਸ ਨੇ ਸ਼੍ਰੀਲੰਕਾ ਵਿੱਚ ਵੰਸ਼ਵਾਦੀ ਰਾਜਨੀਤੀ ਨੂੰ ਕੀਤਾ ਡੂੰਘਾ
author img

By

Published : Aug 11, 2020, 9:54 AM IST

ਕੋਲੰਬੋ: ਸ਼੍ਰੀਲੰਕਾ ਵਿੱਚ 5 ਅਗਸਤ ਨੂੰ ਹੋਈ ਸੰਸਦੀ ਚੋਣ ਵਿੱਚ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਦੀ ਬੇਮਿਸਾਲ ਜਿੱਤ ਅਤੇ ਸੰਸਦ ਦੀਆਂ 225 ਸੀਟਾਂ ਵਿਚੋਂ 145 ਸੀਟਾਂ 'ਤੇ ਕਬਜ਼ਾ ਕਰਨਾ ਰਾਜਨੀਤਿਕ ਏਜੰਡਾ ਸੈਟਿੰਗ ਦਾ ਪਹਿਲਾ ਕਦਮ ਸੀ।

ਰਾਜਪਕਸ਼ੇ ਦੀ ਪਰਿਵਾਰਕ ਰਾਜਨੀਤਿਕ ਪਾਰਟੀ ਸ੍ਰੀਲੰਕਾ ਪੋਡੁਜਾਨਾ ਪੇਰਮੁਨਾ (ਐਸਐਲਪੀਪੀ) ਦਾ ਹੁਣ ਇਸ ਪ੍ਰਸਿੱਧ ਰਾਏ ਦਾ ਵਿਆਪਕ ਚੋਣ ਸੁਧਾਰਾਂ ਦੇ ਰੂਪ ਵਜੋਂ ਵਰਤਣ ਦਾ ਪੱਕਾ ਇਰਾਦਾ ਕੀਤਾ ਹੈ, ਜਿਸ ਦੇ ਤਹਿਤ ਇਸਦੀ ਪਿਛਲੀ ਸਰਕਾਰ ਦੀਆਂ ਤਰਕੀਬਾਂ ਨੂੰ ਬਦਲਿਆ ਜਾਣਾ ਹੈ ਜਿਸ ਵਿੱਚ ਸੰਵਿਧਾਨ ਦੇ 19ਵੇਂ ਸੋਧ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰਪਤੀ ਗੋਟਾਭਾਇਆ ਰਾਜਪਕਸ਼ੇ ਨੇ 9 ਅਗਸਤ ਨੂੰ ਦੋ ਵਾਰ ਰਾਸ਼ਟਰਪਤੀ ਰਹੇ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਇੱਕ ਨਵਾਂ ਪ੍ਰਸ਼ਾਸਨਿਕ ਪ੍ਰਣਾਲੀ ਬਣਾਉਣ ਲਈ ਸਹੁੰ ਚੁਕਾਈ।

26 ਤੋਂ ਵੱਧ ਮੰਤਰੀਆਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਤਿੰਨ ਦਰਜਨ ਉਪ ਮੰਤਰੀ ਅਤੇ ਰਾਜ ਮੰਤਰੀ ਵਿਸ਼ੇਸ਼ ਕੰਮ ਕਰਨ ਲਈ ਨਵੇਂ ਪ੍ਰਸ਼ਾਸਨ ਵਿੱਚ ਸ਼ਾਮਲ ਹੋਣਗੇ। ਨਵੀਂ ਸਰਕਾਰ ਦੀ ਦੋਹਰੀ ਤਰਜੀਹ ਹੈ। ਪਹਿਲਾ ਸੰਵਿਧਾਨਕ ਸੁਧਾਰ ਅਤੇ ਦੂਜਾ ਕੋਵਿਡ -19 ਤੋਂ ਪ੍ਰਭਾਵਤ ਦੇਸ਼ ਦੀ ਆਰਥਿਕ ਵਿਵਸਥਾ ਵਿੱਚ ਸੁਧਾਰ ਕਰਨਾ।

ਸ੍ਰੀਲੰਕਾ ਦੀ 19ਵੀਂ ਸੰਵਿਧਾਨਕ ਸੋਧ ਦੇ ਤਹਿਤ ਰਾਸ਼ਟਰੀ ਸਰਕਾਰ ਦੇ ਗਠਨ ਵਿੱਚ 45 ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸੰਵਿਧਾਨਕ ਸੋਧ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਐਸਐਲਪੀਪੀ ਨੇ ਚੋਣ ਮੁਹਿੰਮ ਚਲਾਈ ਹੈ ਤੇ ਹੁਣ ਇਹ ਪਾਰਟੀ ਚਾਹੁੰਦੀ ਹੈ ਜਾਂ ਤਾਂ ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ ਜਾਂ ਇਸ ਦੀਆਂ ਵਿਵਸਥਾਵਾਂ ਨੂੰ ਸਿਫ਼ਰ ਤੱਕ ਪਹੁੰਚਾਇਆ ਜਾਵੇ। ਇਸਦੀ ਵਰਤੋਂ ਕਰਨ ਦੀ ਬਜਾਏ, ਇਸ ਨੂੰ ਵਿਆਪਕ ਰੂਪ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਐਲਪੀਪੀ ਇਸ ਦੀ ਬਜਾਏ ਮੰਤਰੀ ਮੰਡਲ ਦਾ ਆਕਾਰ ਛੋਟਾ ਰੱਖਣਾ ਚਾਹੁੰਦੀ ਹੈ ਜਿਸ ਵਿੱਚ ਸਹਿਯੋਗੀ ਰਾਜਨੀਤਿਕ ਪਾਰਟੀਆਂ ਸ਼ਾਮਲ ਨਾ ਹੋ ਸਕਣ ਤੇ ਜਿਸ ਕਾਰਨ ਦੂਜੇ ਸੁਤੰਤਰ ਫੈਸਲੇ ਲੈ ਸਕਣ ਅਤੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਘਾਟ ਵਾਲੀ ਸੰਸਦ ਵਿੱਚ ਆਪਣੇ ਏਜੰਡੇ ਨੂੰ ਅੱਗੇ ਵਧਾ ਸਕਣ।

ਪਰਿਵਾਰ ਦੀ ਹਕੁਮਤ

ਐਸਐਲਪੀਪੀ ਦੇ ਅੰਦਰੂਨੀ ਸੂਤਰਾਂ ਦੇ ਮੁਤਾਬਕ, ਸਭ ਤੋਂ ਵੱਡੀ ਰਾਜਨੀਤਿਕ ਤਾਕਤ ਇਹ ਹੈ ਕਿ ਰਾਜਪਕਸ਼ੇ ਭਰਾ ਵੋਟਰਾਂ ਨੂੰ ਯਕੀਨ ਦਿਵਾਉਣ ਵਿੱਚ ਸਫ਼ਲ ਰਹੇ ਕਿ ਨੁਮਾਇੰਦਗੀ ਵਾਲੇ ਲੋਕਤੰਤਰ 'ਤੇ ਕਬਜ਼ਾ ਕਰਨ ਦੇ ਬਾਵਜੂਦ, ਪਰਿਵਾਰ ਦਾ ਰਾਜ ਰਾਸ਼ਟਰੀ ਅਤੇ ਬਹੁਮਤ ਦੇ ਹਿੱਤਾਂ ਵਿੱਚ ਹੈ। ਸ੍ਰੀਲੰਕਾ ਦੇ ਚੋਣ ਨਤੀਜਿਆਂ 'ਤੇ ਦੱਖਣਪੰਥੀ ਰਾਜਨੀਤੀ ਦੇ ਗਲੋਬਲ ਉਭਾਰ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਰਾਸ਼ਟਰਵਾਦ ਚੋਣ ਫੈਸਲਿਆਂ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਤਰਜੀਹ ਬਣ ਜਾਂਦੀ ਹੈ।

ਆਖਰਕਾਰ, ਅਜਿਹਾ ਕੀ ਹੈ ਜੋ ਸ਼੍ਰੀਲੰਕਾ ਨੂੰ ਇਸ ਤੋਂ ਵੱਖ ਕਰਦਾ ਹੈ, ਇਹ ਦੇਸ਼ ਸੱਭਿਆਚਾਰਕ-ਧਾਰਮਿਕ ਲਾਈਨ 'ਤੇ ਮਜ਼ਬੂਤੀ ਨਾਲ ਵੰਡਿਆ ਹੋਇਆ ਹੈ। ਉਥੇ ਕਿਵੇਂ ਇੱਕ ਰਾਜਨੀਤਕ ਪਰਿਵਾਰ ਇੰਨੀ ਤੇਜ਼ੀ ਨਾਲ ਸੱਤਾ ਤੇ ਕਾਬਿਜ਼ ਹੋ ਜਾਂਦਾ ਹੈ ਤੇ ਵਧੇਰੇ ਲੋਕਾਂ ਦੀ ਇੱਛਾ ਹੈ ਕਿ ਬਿਨਾਂ ਕਿਸੇ ਪ੍ਰਸ਼ਨ ਤੋਂ ਇਨ੍ਹਾਂ ਦਾ ਰਾਜਨੀਤਿਕ ਦਬਦਬਾ ਕਾਇਮ ਕੀਤਾ ਜਾਵੇ। ਵੱਧ ਰਹੇ ਰਾਸ਼ਟਰਵਾਦ ਤੇ ਭੇਦਭਾਵ ਦੇ ਵਿਚਾਲੇ ਸਿਰਫ਼ 1977 ਦੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂ ਐਨ ਪੀ) ਦੀ ਜਿੱਤ ਦੇ ਅਪਵਾਦ ਦੇ ਨਾਲ, ਸ਼੍ਰੀਲੰਕਾ ਦੀਆਂ ਆਮ ਚੋਣਾਂ ਦੌਰਾਨ ਵੋਟਰਾਂ ਦੇ ਵਿਵਹਾਰ ਦੇ ਬਿਲਕੁਲ ਉਲਟ ਹੈ।

ਸ੍ਰੀਲੰਕਾ ਦੇ ਲੋਕਾਂ ਨੇ ਹੁਣ ਤੱਕ ਸਰਕਾਰ ਚਲਾਉਣ ਲਈ ਸਿਰਫ ਇੱਕ ਸਧਾਰਨ ਬਹੁਮਤ ਦਿੱਤਾ ਹੈ, ਪਰ 2020 ਦੇ ਰਾਸ਼ਟਰਵਾਦ ਅਤੇ 2019 ਵਿੱਚ ਈਸਟਰ ਐਤਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ, ਸੁਰੱਖਿਆ ਦੀ ਚਿੰਤਾ ਅਤੇ ਵਿਰੋਧੀ ਧਿਰ ਦੀ ਰਾਜਨੀਤੀ ਨੂੰ ਰੱਦ ਕਰਨ ਦੇ ਸਿੱਟੇ ਵਜੋਂ ਹੋਈ ਬਗ਼ਾਵਤ ਕਾਰਨ ਐਸ.ਐਲ.ਪੀ.ਪੀ ਨੂੰ ਇਹ ਬੇਮਿਸਾਲ ਜਿੱਤ ਦਿਵਾਈ।

ਪਰਿਵਾਰਕ ਹਕੁਮਤ ਲਈ ਰਾਹ

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਮਹਿੰਦਾ ਰਾਜਪਕਸ਼ੇ ਅਗਸਤ ਦੀ ਚੋਣ ਵਿੱਚ ਸਫਲ ਹੋਏ। ਉਨ੍ਹਾਂ ਨੇ ਸਭ ਤੋਂ ਵੱਧ 5, 27,364 ਚੋਟੀ ਦੇ ਦਰਜਾ ਪ੍ਰਾਪਤ ਵੋਟਾਂ ਹਾਸਲ ਕਰਕੇ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਤਰ੍ਹਾਂ, ਉਨ੍ਹਾਂ ਨੇ ਦੇਸ਼ ਦੀ ਸਭ ਤੋਂ ਮਸ਼ਹੂਰ ਰਾਜਨੀਤਿਕ ਸ਼ਖਸੀਅਤ ਵਜੋਂ ਆਪਣੇ ਦਰਜੇ ਦੀ ਪੁਸ਼ਟੀ ਕੀਤੀ।

ਇਸ ਵਾਰ ਰਾਜਪਕਸ਼ੇ ਪਰਿਵਾਰ ਦੇ ਪੰਜ ਮੈਂਬਰ ਸੰਸਦ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚੋਂ ਚਾਰ ਸੂਚੀ ਵਿੱਚ ਸਭ ਤੋਂ ਉੱਪਰ ਹਨ। ਮਹਿੰਦਰਾ ਰਾਜਪਕਸ਼ੇ (ਉੱਤਰ ਪੱਛਮ ਵਿੱਚ ਕੁਰੁਨਗਲਾ ਤੋਂ), ਉਨ੍ਹਾਂ ਦਾ ਪੁੱਤਰ ਨਾਮਲ (ਦੇਸ਼ ਦੇ ਦੱਖਣੀ ਹਿੱਸੇ ਵਿੱਚ ਹੰਬਨਟੋਟਾ ਤੋਂ) ਅਤੇ ਪਹਿਲੀ ਵਾਰ ਚੋਣ ਲੜੇ ਭਤੀਜੇ ਸ਼ਸ਼ੀਧਰਾ ਰਾਜਪਕਸ਼ੇ (ਦੱਖਣ ਪੂਰਬ ਵਿੱਚ ਮੋਨਰਾਗਲਾ ਤੋਂ) ਅਤੇ ਨਿਪੁਣ ਰਣਵਾਕਾ (ਦੱਖਣ ਵਿਚ ਮਤਾਰਾ ਤੋਂ)।

ਰਾਜਪਕਸ਼ੇ ਭਰਾਵਾਂ ਨੇ ਵੋਟਰਾਂ ਨੂੰ ਸਹੀ ਢੰਗ ਨਾਲ ਪੜ੍ਹ ਲਿਆ ਹੈ ਅਤੇ ਸੁਰੱਖਿਆ ਦੀਆਂ ਚਿੰਤਾਵਾਂ ਦੇ ਹੱਲ ਦੇ ਨਾਲ ਨਾਲ ਮਹੱਤਵਪੂਰਣ ਸੰਵਿਧਾਨਕ ਸੁਧਾਰਾਂ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਨਵੰਬਰ ਵਿੱਚ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਗੋਟਾਬਾਇਆ ਰਾਜਪਕਸ਼ੇ ਨੂੰ ਰਾਸ਼ਟਰਪਤੀ ਚੁਣਿਆ ਗਿਆ ਅਤੇ ਉਹ ਦੇਸ਼ ਦੇ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਬਾਸਿਲ ਰਾਜਪਕਸ਼ੇ ਬਾਰੇ ਸੰਭਾਵਨਾ ਹੈ ਕਿ ਉਹ ਐਸਐਲਪੀਪੀ ਦੇ ਨਾਮਜ਼ਦ ਮੈਂਬਰ ਵਜੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਜੈਯੰਤ ਕੇਤਾਗੋਡਾ ਦੀ ਥਾਂ ਸੰਸਦ ਵਿੱਚ ਲੈਣ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਜਪਕਸ਼ੇ ਪਰਿਵਾਰ ਨੇ ਪ੍ਰਸਿੱਧੀ ਹਾਸਲ ਹੈ। ਹਾਲ ਹੀ ਦੇ ਸਾਲਾਂ ਵਿਚ, ਇਸ ਰਾਜਨੀਤਿਕ ਪਰਿਵਾਰ ਨੇ ਵੱਖੋ ਵੱਖਰੇ ਖੇਤਰਾਂ ਦੇ ਪਰਿਵਾਰ ਦੇ ਕਮਜ਼ੋਰ ਮੈਂਬਰਾਂ ਨੂੰ ਚੋਣ ਸਮਰਥਨ ਦੇ ਅਧਾਰ ਨਾਲ ਅੱਗੇ ਤੋਰਿਆ ਹੈ। ਇਸ ਤਰ੍ਹਾਂ ਐਸਐਲਪੀਪੀ ਦੇ ਪਰਿਵਾਰ ਅਤੇ ਰਾਜਨੀਤੀ ਲਈ ਸਮਰਥਨ ਦਾ ਇੱਕ ਵਧੀਆ ਅਧਾਰ ਤਿਆਰ ਕੀਤਾ ਗਿਆ ਸੀ।

ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਇਹ ਹੈ ਕਿ ਵੋਟਰਾਂ ਨੇ ਪੂਰੀ ਰਾਜਨੀਤਿਕ ਸ਼ਕਤੀ ਇਕੱਲੇ ਪਰਿਵਾਰ ਨੂੰ ਸੌਂਪਣ ਦਾ ਫੈਸਲਾ ਕੀਤਾ। ਲੋਕਤੰਤਰ ਵਿੱਚ ਨੁਮਾਇੰਦਗੀ ਵਿੱਚ ਇੱਕ ਪਰਿਵਾਰ ਨੂੰ ਪੂਰੀ ਤਾਕਤ ਸੌਂਪਣ ਦੇ ਡਰ ਨੂੰ ਪਾਸੇ ਕਰ ਤੇ ਕਾਰਜਕਾਲੀ ਤੇ ਵਿਧਾਇਕਾਂ ਵਿਚਾਲੇ ਇੱਕ ਸਿਹਤਮੰਦ ਸੰਤੁਲਨ ਬਣਾ ਰਹੇ ਇਸ ਦੀ ਨਾਕਾਮੀ ਦੀ ਏਸ਼ਿਆਈ ਰਾਜਨੀਤੀ ਵਿੱਚ ਚੰਗੀ ਪਰੰਪਰਾ ਹੈ।

ਚੋਣ ਸ਼ਕਤੀਕਰਨ ਦੀ ਕਵਾਇਦ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐਨਪੀ) ਵੋਟਿੰਗ ਰਾਹੀਂ ਵੋਟਰਾਂ ਨੂੰ ਚੋਣ ਤੋਂ ਬਾਹਰ ਕੱਢੇ ਜਾਣ ਦੀ ਤੇਜ਼ ਇੱਛਾ ਨੂੰ ਵੀ ਦਰਸਾਉਂਦਾ ਹੈ, ਜੋ ਇਸ ਦੀ ਸ਼ੁਰੂਆਤ ਤੋਂ ਹੀ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਇਹ ਇੱਕ ਮਾੜਾ ਗਠਜੋੜ ਹੈ ਜੋ ਅਕਸਰ ਇਸਦੇ ਉਦੇਸ਼ਾਂ ਦੇ ਵਿਰੁੱਧ ਜਾਂਦਾ ਹੈ। ਸ੍ਰੀਲੰਕਾ ਦਾ ਬਹੁ-ਸੱਭਿਆਚਾਰਕ ਸਮਾਜ ਇਸ ਦੀ ਸੁੱਰਖਿਆ ਵਿੱਚ ਹੋਈ ਖਰਾਬੀ ਲਈ ਅਲੋਚਨਾ ਕਰਦਾ ਹੈ।

ਅਪ੍ਰੈਲ 2019 ਵਿੱਚ ਈਸਟਰ ਐਤਵਾਰ ਨੂੰ ਹੋਏ ਬੰਬ ਧਮਾਕੇ ਸ਼ਾਇਦ ਇਸ ਪਾਰਟੀ ਦੇ ਹੋਂਦ ਵਿੱਚ ਆਉਣ ਮਗਰੋਂ ਇਹ ਸਭ ਤੋਂ ਵੱਡੀ ਸ਼ਰਮਨਾਕ ਹਾਰ ਦਾ ਕਾਰਨ ਸੀ। ਭ੍ਰਿਸ਼ਟਾਚਾਰ ਦੇ ਬਹੁਤ ਸਾਰੇ ਦੋਸ਼ਾਂ ਦੇ ਬਾਵਜੂਦ, ਯੂਐਨਪੀ ਨੇ ਆਪਣੇ ਹਕੁਮਤ ਦੌਰਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਲਗਭੱਗ ਕੁਝ ਨਹੀਂ ਕੀਤਾ, ਜਿਸ ਕਾਰਨ ਰਾਜਪਕਸ਼ੇ ਪਰਿਵਾਰ ਨੇ ਲੋਕਾਂ ਦਾ ਭਰੋਸਾ ਹਾਸਲ ਕੀਤਾ। ਰਾਜਪਕਸ਼ੇ ਪਰਿਵਾਰ ਨੂੰ 2009 ਵਿੱਚ ਵੱਖਵਾਦੀ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਐਲਟੀਟੀਈ) ਵਿਰੁੱਧ ਜੰਗ ਜਿੱਤਣ ਅਤੇ ਸੁਰੱਖਿਆ ਲਈ ਚੌਕਸ ਰਹਿਣ ਦਾ ਸਿਹਰਾ ਵੀ ਹਾਸਿਲ ਹੈ।

ਰਾਜਪਕਸ਼ੇ ਸਰਕਾਰ ਦਾ ਮੁੱਖ ਸੱਦਾ ਜਯਾ ਜੈਵਰਧਨੇ ਦੇ 1978 ਦੇ ਸੰਵਿਧਾਨ ਵਿੱਚ ਸੋਧ ਕਰਨਾ ਹੈ। ਪਹਿਲੀ ਇੱਛਾ ਇਹ ਹੈ ਕਿ ਪਿਛਲੀ ਸਰਕਾਰ ਵਲੋਂ ਲਿਆਂਦੇ ਗਏ ਸੰਵਿਧਾਨ ਦੇ 19ਵੇਂ ਸੋਧ ਨੂੰ ਰੱਦ ਕੀਤਾ ਜਾਵੇਗਾ ਜਾਂ ਉਸ ਵਿੱਚ ਸੁਧਾਰ ਕੀਤਾ ਜਾਵੇਗਾ।

ਇਸ ਸੋਧ ਵਿੱਚ ਪ੍ਰਭਵਸ਼ਾਲੀ ਢੰਗ ਨਾਲ ਕਈ ਕਾਰਜਕਾਰੀ ਸ਼ਕਤੀਆਂ ਜੋੜੀਆਂ ਗਈਆਂ ਸਨ ਤੇ ਵੱਡੇ ਜਨਤਕ ਅਦਾਰਿਆਂ ਦੀ ਸੁਤੰਤਰ ਸਥਾਪਨਾ ਲਈ ਰਾਹ ਪੱਧਰਾ ਕਰ ਦਿੱਤਾ ਜੋ ਇਸਦੇ ਪਹਿਲੇ ਰਾਸ਼ਟਰਪਤੀ ਦੇ ਅਧਿਕਾਰ ਹੇਠ ਰੱਖੀਆਂ ਗਈਆਂ ਸਨ।

ਅਜਿਹੇ ਕਦਮ ਚੁੱਕ ਕੇ ਪਿਛਲੀ ਸਰਕਾਰ ਵਲੋਂ ਕੀਤੇ ਗਏ ਅਗਾਂਹਵਧੂ ਕੰਮਾਂ ਨੂੰ ਕਮਜ਼ੋਰ ਕੀਤਾ ਜਿਨ੍ਹਾਂ ਨੇ ਸੋਧਾਂ ਦੇ ਜ਼ਰੀਏ ਵੱਡੀਆਂ ਜਨਤਕ ਸੰਸਥਾਵਾਂ ਨੂੰ ਰਾਜਨੀਤੀ ਤੋਂ ਵੱਖ ਕਰਨ ਦੀ ਗੱਲ ਆਖੀ ਗਈ ਸੀ। ਇਹ ਸੰਭਾਵਨਾ ਵੀ ਹੈ ਕਿ 13 ਵਿੱਚ ਸੋਧਾਂ ਦੀ ਸੰਭਾਵਨਾ ਨੂੰ ਘਟਾਉਣ ਲਈ ਇਸ ਦਾਇਰੇ ਨੂੰ ਵਧਾਇਆ ਜਾਵੇ ਜਿਸ ਅਧੀਨ 13 ਸੂਬਾਈ ਸਭਾਵਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸ੍ਰੀਲੰਕਾ ਵਿੱਚ ਸ਼ੁਰੂ ਕੀਤੀ ਇੱਕੋ ਇੱਕ ਸਮੇਂ ਧਾਨੀ ਮਾਨਤਾ ਪ੍ਰਾਪਤ ਧਾਨੀ ਸੂਬਿਆਂ ਨੂੰ ਕੇਂਦਰ ਵਲੋਂ ਦਿੱਤਾ ਗਿਆ ਇੱਕੋ ਇੱਕ ਸਿਸਟਮ ਹੈ।

ਸਰਕਾਰ ਦੇ ਇਸ ਕਦਮ ਦੇ ਗੰਭੀਰ ਨਤੀਜੇ ਨਿਕਲਣਗੇ। ਸੰਵਿਧਾਨਕ ਸੋਧ ਜਿਸ ਦੀਆਂ ਜੜ੍ਹਾਂ 1987 ਦੇ ਭਾਰਤ ਸ਼੍ਰੀਲੰਕਾ ਸ਼ਾਂਤੀ ਸਮਝੌਤੇ ਨਾਲ ਜੁੜੀਆਂ ਹਨ। ਇਕ ਹੋਰ ਕਾਨੂੰਨ ਜਿਸ ਵਿੱਚ ਬਦਲਾਅ ਦੀ ਵਧੇਰੀ ਸੰਭਾਵਨਾ ਹੈ, ਉਹ ਹੈ ਜਾਣਕਾਰੀ ਦੇ ਅਧਿਕਾਰ ਦਾ ਕਾਨੂੰਨ। ਇਹ ਕਾਨੂੰਨ ਸਿਰਫ 4 ਸਾਲ ਪਹਿਲਾਂ ਲਾਗੂ ਹੋਇਆ ਸੀ ਅਤੇ ਇਸਨੂੰ ਵਿਸ਼ਵ ਦਾ ਸਭ ਤੋਂ ਪ੍ਰਮੁੱਖ ਆਰ ਟੀ ਆਈ ਕਾਨੂੰਨ ਮੰਨਿਆ ਜਾਂਦਾ ਹੈ।

ਵਿਰੋਧੀ ਧਿਰ ਦੀ ਭੂਮਿਕਾ

ਆਪਣੀ ਜਿੱਤ ਦਾ ਅਨੰਦ ਲੈਂਦਿਆਂ ਐਸਐਲਪੀਪੀ ਸੰਵਿਧਾਨ ਨੂੰ ਜਲਦੀ ਅਤੇ ਅਸਾਨੀ ਨਾਲ ਬਦਲਣ ਲਈ ਤਿਆਰ ਹੈ। ਕੋਲੰਬੋ ਦੇ ਇਤਿਹਾਸਕ ਬੋਧੀ ਮੰਦਰ ਦੇ ਲਾਨੀ ਰਾਜਾ ਮਹਾਵਿਹਾਰਿਆ ਵਿਖੇ ਮਹਿੰਦਾ ਰਾਜਪਕਸ਼ੇ ਨੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 20 ਅਗਸਤ ਨੂੰ ਨਵੀਂ ਸੰਸਦ ਦਾ ਗਠਨ ਕੀਤਾ ਜਾਵੇਗਾ।

ਰਾਜਨੀਤਿਕ ਏਜੰਡਾ-ਸੈਟਿੰਗ ਪਰ ਆਰਥਿਕ ਸੁਧਾਰ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਵੇਗਾ, ਕਿਉਂਕਿ ਕਰਜ਼ੇ ਦੇ ਭਾਰ ਹੇਠ ਦੱਬੇ ਸ੍ਰੀਲੰਕਾ ਨੂੰ ਕੋਵਿਡ 19 ਤੋਂ ਪ੍ਰਭਾਵਿਤ ਲੋਕਾਂ ਦੇ ਆਰਥਿਕ ਬੋਝ ਨੂੰ ਘਟਾਉਣਾ ਪਵੇਗਾ ਜਿਨ੍ਹਾਂ ਨੇ ਸਰਕਾਰ ਦੇ ਰਾਹਤ ਉਪਾਵਾਂ ਦੀ ਉਮੀਦ ਦੀ ਹਮਾਇਤ ਕੀਤੀ ਹੈ। ਇਹ ਸ੍ਰੀਲੰਕਾ ਨੂੰ ਗੰਭੀਰ ਸਥਿਤੀ ਵਿੱਚ ਪਾ ਦੇਵੇਗਾ, ਸ਼੍ਰੀਲੰਕਾ 'ਤੇ ਹੋਰ ਕਰਜ਼ੇ ਦਾ ਬੋਝ ਪਵੇਗਾ ਅਤੇ ਚੀਨ ਦਾ ਪ੍ਰਭਾਵ ਵਧਦਾ ਜਾਵੇਗਾ।

(ਦਿਲਰੂਕਸ਼ੀ ਹੰਡੂਨੇਤੀ ਇੱਕ ਕੋਲੰਬੋ ਦੇ ਰਾਜਨੀਤਿਕ ਟਿੱਪਣੀਕਾਰ ਅਤੇ ਜਾਂਚ ਪੱਤਰਕਾਰ ਹੈ)

ETV Bharat Logo

Copyright © 2025 Ushodaya Enterprises Pvt. Ltd., All Rights Reserved.