ETV Bharat / bharat

ਜੇ ਨਿਯਮ ਤੋੜਨਾ ਹੈ ਤਾਂ ਜੇਬ ਨੋਟਾਂ ਨਾਲ ਭਰੀ ਹੋਵੇ !

ਸੜਕੀ ਹਾਦਸ਼ੇ ਰੋਕਣ ਲਈ ਸੰਸਦ ਵਿੱਚ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਇਸ ਬਿੱਲ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਹਨ।

trafic rule
author img

By

Published : Jul 15, 2019, 11:07 PM IST

ਨਵੀ ਦਿੱਲੀ: ਦੇਸ਼ ਵਿੱਚ ਲਗਾਤਾਰ ਸੜਕੀ ਹਾਦਸੇ ਵਧ ਰਹੇ ਹਨ ਸਰਕਾਰ ਨੇ ਇਨ੍ਹਾਂ ਹਦਸਿਆਂ 'ਤੇ ਕੰਟਰੋਲ ਕਰਨ ਲਈ ਸੰਸਦ ਵਿੱਚ ਮੋਟਰ ਵਹੀਕਲ ਸੋਧ ਬਿੱਲ ਪੇਸ਼ ਕੀਤਾ ਗਿਆ ਹੈ ਇਸ ਬਿੱਲ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਸਜ਼ਾ ਨੂੰ ਸਖ਼ਤ ਕੀਤਾ ਹੈ ਤੇ ਜੁਰਮਾਨੇ ਦੀ ਰਕਮ ਵੀ ਵਧਾਈ ਗਈ ਹੈ।
ਬਿੱਲ ਵਿੱਚ ਸੋਧਾਂ

  • ਸਰਕਾਰ ਵੱਲੋਂ 'ਹਿੱਟ ਐਂਡ ਰਨ' ਮਾਮਲੇ ਵਿੱਚ ਪੀੜਤ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਥਾਂ 2 ਲੱਖ ਰੁਪਏ ਮੁਆਵਜ਼ਾ। ਟਰੈਫਿਕ ਨਿਯਮਾਂ ਨੂੰ ਤੋੜਨ 'ਤੇ ਜ਼ਿਆਦਾ ਜ਼ੁਰਮਾਨਾ ਦੇਣਾ ਪਏਗਾ।
  • ਜੇ ਨਿਯਮਾਂ ਨੂੰ ਜੇ ਕੋਈ ਨਾਬਾਲਗ਼ ਤੋੜਦਾ ਹੈ ਤਾਂ ਉਸ ਕਾਰ ਦੇ ਮਾਲਕ 'ਤੇ ਕ੍ਰਿਮਿਨਲ ਕੇਸ ਕੀਤਾ ਜਾ ਸਕਦਾ ਹੈ। 25 ਹਜ਼ਾਰ ਦੇ ਜ਼ੁਰਮਾਨੇ ਨਾਲ 3 ਸਾਲ ਦੀ ਜੇਲ੍ਹ ਹੋ ਸਕਦੀ ਹੈ। ਨਾਬਾਲਗ 'ਤੇ Juvenile Justice Act ਦੇ ਦੌਰਾਨ ਕਾਰਵਾਈ ਹੋਏਗੀ। ਵਾਹਨ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਜਾਏਗਾ।
  • ਕਾਰ ਦੇ ਖਰਾਬ ਹਿੱਸਿਆਂ ਨੂੰ ਠੀਕ ਕਰਨ ਲਈ ਕੰਪਨੀਆਂ ਨੂੰ ਕਾਰ ਵਾਪਸ ਲੈਣੀ ਹੋਏਗੀ ਤੇ ਫਿਰ ਵਾਪਸ ਕਰਨੀ ਪਏਗੀ। ਖ਼ਰਾਬ ਕੁਆਲਟੀ ਲਈ ਕਾਰ ਕੰਪਨੀਆਂ ਜ਼ਿੰਮੇਦਾਰ ਹੋਣਗੀਆਂ।
  • ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 2 ਹਜ਼ਾਰ ਦੀ ਥਾਂ 10 ਹਜ਼ਾਰ ਜ਼ਰੁਮਾਨਾ
  • ਤੇਜ਼ ਚਲਾਉਣ 'ਤੇ 1000 ਤੋਂ 5000 ਰੁਪਏ ਚਲਾਨ
  • ਬਗੈਰ ਡ੍ਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ 'ਤੇ 500 ਦੀ ਥਾਂ 5000 ਰੁਪਏ ਦਾ ਚਲਾਨ
  • ਸਪੀਡ ਲਿਮਟ ਪਾਰ ਕਰਨ 'ਤੇ 400 ਦੀ ਥਾਂ 1000 ਤੋਂ 2000 ਦਾ ਚਲਾਨ
  • ਬਿਨਾ ਸੀਟ ਬੈਲਟ ਗੱਡੀ ਚਲਾਉਣ 'ਤੇ 100 ਦੀ ਥਾਂ 1000 ਰੁਪਏ ਦਾ ਚਲਾਨ
  • ਜ਼ਰੂਰੀ ਸਟੈਂਡਰਡ ਨਾ ਪੂਰਾ ਕਰਨ 'ਤੇ ਕਾਰ ਕੰਪਨੀਆਂ ਨੂੰ 500 ਕਰੋੜ ਰੁਪਏ ਤਕ ਦਾ ਜੁਰਮਾਨਾ
  • ਬਿਨਾ ਹੈਲਮਿਟ ਗੱਡੀ ਚਲਾਉਣ 'ਤੇ ਹਜ਼ਾਰ ਰੁਪਏ ਦਾ ਜ਼ੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਇਸੰਸ ਜ਼ਬਤ ਕਰਨ ਦੀ ਵਿਵਸਥਾ ਹੈ। ਫਿਲਹਾਲ ਉਹ ਜ਼ੁਰਮਾਨਾ 100 ਰੁਪਏ ਹੈ।
  • ਮੋਬਾਇਲ ਫ਼ੋਨ 'ਤੇ ਗੱਲ ਕਰਦਿਆਂ ਗੱਡੀ ਚਲਾਉਣ 'ਤੇ ਫੜੇ ਜਾਣ ਉੱਤੇ ਜੁਰਮਾਨਾ ਹਜ਼ਾਰ ਤੋਂ ਵਧਾ ਕੇ 5 ਹਜ਼ਾਰ ਕਰਨ ਦੀ ਵਿਵਸਥਾ ਹੈ।
  • ਕਿਸੇ ਐਮਰਜੈਂਸੀ ਗੱਡੀ ਨੂੰ ਰਾਹ ਨਾ ਦੇਣ 'ਤੇ ਪਹਿਲੀ ਵਾਰ 10 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ।
  • ਓਵਰਲੋਡਿੰਗ ਲਈ 20 ਹਜ਼ਾਰ ਘੱਟੋ-ਘੱਟ ਜੁਰਮਾਨੇ ਨਾਲ 1000 ਰੁਪਏ ਪ੍ਰਤੀ ਟਨ ਵਾਧੂ ਪੈਸੇ ਦੀ ਵਿਵਸਥਾ।
  • ਸੜਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਮਿਲਣ ਵਾਲੇ ਮੁਆਵਜ਼ੇ ਨੂੰ ਵਧਾ ਕੇ ਵੱਧ ਤੋਂ ਵੱਧ 10 ਲੱਖ ਰੁਪਏ ਜਦਕਿ ਗੰਭੀਰ ਜ਼ਖ਼ਮੀਆਂ ਨੂੰ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.