ETV Bharat / bharat

ਦਿੱਲੀ ਦੇ ਕਪੜਾ ਗੋਦਾਮ 'ਚ ਭਿਆਨਕ ਅੱਗ ,9 ਲੋਕਾਂ ਦੀ ਮੌਤ, 10 ਜ਼ਖਮੀ - ਕੱਪੜਾ ਗੋਦਾਮ 'ਚ ਲੱਗੀ ਅੱਗ

ਦਿੱਲੀ ਦੇ ਕੀਰਾੜੀ ਖੇਤਰ ਵਿੱਚ ਇੱਕ ਕੱਪੜਾ ਗੋਦਾਮ 'ਚ ਅੱਗ ਲੱਗਣ ਦੀ ਖ਼ਬਰ ਹੈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ0 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਕਪੜਾ ਗੋਦਾਮ 'ਚ ਭਿਆਨਕ ਅੱਗ
ਕਪੜਾ ਗੋਦਾਮ 'ਚ ਭਿਆਨਕ ਅੱਗ
author img

By

Published : Dec 23, 2019, 8:35 AM IST

Updated : Dec 23, 2019, 8:43 AM IST

ਨਵੀਂ ਦਿੱਲੀ : ਦਿੱਲੀ ਦੇ ਕਿਰਾੜੀ ਇਲਾਕੇ 'ਚ ਸਥਿਤ ਇੱਕ ਕਪੜਾ ਗੋਦਾਮ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਾਨ ਰਾਤ 12:30 ਵਜੇ ਵਾਪਰੀ।

ਜਾਣਕਾਰੀ ਮੁਤਾਬਕ ਕਿਰਾੜੀ ਇਲਾਕੇ ਦੇ ਇੰਦਰ ਐਨਕਲੇਵ ਦੀ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਨਿਚਲੇ ਹਿੱਸੇ 'ਚ ਬਣੇ ਗੋਦਾਮ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਚਪੇਟ 'ਚ ਆ ਗਏ।

ਫਾਇਰ ਬ੍ਰਿਗੇਡ ਦੇ ਮੁਤਾਬਕ ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਾਰੇ ਜ਼ਖਮੀਆਂ ਨੂੰ ਸੰਜੇ ਗਾਂਧੀ ਅਤੇ ਨੇੜਲੇ ਇੱਕ ਨਿੱਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।

ਕਪੜਾ ਗੋਦਾਮ 'ਚ ਭਿਆਨਕ ਅੱਗ
ਕਪੜਾ ਗੋਦਾਮ 'ਚ ਭਿਆਨਕ ਅੱਗ

ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹਸਪਤਾਲ
ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਲੋਕਾਂ ਲਾਸ਼ ਪਹਿਲਾਂ ਹੀ ਕੱਢ ਲਈ ਗਈ ਸੀ। ਜ਼ਖਮੀ 9 ਲੋਕਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ 6 ਹੋਰ ਲੋਕਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ।

ਵੱਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ
ਅਧਿਕਾਰੀ ਦੇ ਬਿਆਨਾਂ ਮੁਤਾਬਕ ਜ਼ਖਮੀਆਂ ਦਾ ਇਲਾਜ ਜਾਰੀ ਹੈ ਪਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਮੌਜੂਦਾ ਜਾਣਕਾਰੀ ਮੁਤਾਬਕ ਇਸ ਚਾਰ ਮੰਜ਼ਿਲਾਂ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਇੱਕ ਕਪੜੇ ਦਾ ਗੋਦਾਮ ਹੈ। ਜਿਥੇ ਪਹਿਲਾਂ ਅੱਗ ਲੱਗੀ ਅਤੇ ਬਾਅਦ ਵਿੱਚ ਇਕ ਸਿਲੰਡਰ ਬਲਾਸਟ ਹੋਣ ਕਾਰਨ ਵੱਡਾ ਧਮਾਕਾ ਹੋਇਆ ਅਤੇ ਅੱਗ ਵੱਧ ਗਈ। ਇਸ ਹਾਦਸੇ ਸਮੇਂ ਜ਼ਿਆਦਾਤਰ ਲੋਕ ਉਪਰਲੀਆਂ ਮੰਜ਼ਿਲਾਂ 'ਤੇ ਆਪਣੇ ਘਰਾਂ ਵਿੱਚ ਸੌਂ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਿਆ।

Intro:Body:

9 killed, 10 injured as fire engulfed Delhi's cloth warehouse

Conclusion:
Last Updated : Dec 23, 2019, 8:43 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.