ਜੀਂਦ: ਪਿੰਡ ਰਾਮ ਰਾਇ ਨੇੜੇ ਮੰਗਲਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਫੌਜ ਦੀ ਭਰਤੀ ਤੋਂ ਪਰਤ ਰਹੇ ਤਕਰੀਬਨ 10 ਨੌਜਵਾਨ ਮਾਰੇ ਗਏ, ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸਾਰੇ ਨੌਜਵਾਨ ਹਿਸਾਰ ਵਿੱਚ ਫੌਜ ਭਰਤੀ ਵਿੱਚ ਹਿੱਸਾ ਲੈ ਕੇ ਆਟੋ ਵਿੱਚ ਪਰਤ ਰਹੇ ਸਨ, ਤਾਂ ਹਾਂਸੀ ਰੋਡ 'ਤੇ ਪਿੰਡ ਰਾਮਰਾਇ ਨੇੜੇ ਇਕ ਤੇਜ਼ ਰਫ਼ਤਾਰ ਤੇਲ ਦੇ ਟੈਂਕਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ।
ਆਟੋ ਵਿੱਚ ਤਕਰੀਬਨ 10 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ 10 ਦੀ ਹੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਵਿੱਚ ਆਟੋ ਚਾਲਕ ਵੀ ਸ਼ਾਮਲ ਹੈ। ਇੱਕ ਗੰਭੀਰ ਜ਼ਖਮੀ ਨੌਜਵਾਨ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ, ਫੌਜ ਦੀ ਭਰਤੀ ਲਈ ਗਏ ਨੌਜਵਾਨਾਂ ਨੇ ਸਰੀਰਕ ਅਤੇ ਮੈਡੀਕਲ ਟੈਸਟ ਪਾਸ ਕੀਤੇ ਸਨ। ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਉਹ ਸਾਰੇ ਘਰ ਪਰਤ ਰਹੇ ਸਨ। ਮ੍ਰਿਤਕਾਂ ਵਿੱਚ ਪਾਜੂ ਕਲਾਂ ਪਿੰਡ ਦੇ ਦੋ ਸਕੇ ਭਰਾ ਸ਼ਾਮਲ ਹਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ 'ਗਲੋਬਲ ਗੋਲਕੀਪਰ' ਪੁਰਸਕਾਰ
ਹਾਦਸੇ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 10.30 ਵਜੇ ਹਾਂਸੀ ਰੋਡ ‘ਤੇ ਪਿੰਡ ਰਾਮ ਰਾਇ ਨੇੜੇ ਨੇੜੇ ਵਾਪਰਿਆ। ਤੇਲ ਟੈਂਕਰ ਦੀ ਤੇਜ਼ ਰਫਤਾਰ ਕਾਰਨ, ਆਟੋ ਨੂੰ ਟੱਕਰ ਲੱਗੀ ਤੇ 10 ਦੀ ਮੌਕੇ ਉੱਤੇ ਮੌਤ ਹੋ ਗਈ। ਚਾਲਕ ਫਿਲਹਾਲ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਤਾਬਕ ਤਿੰਨ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।