ETV Bharat / bharat

ਹਿੰਦੂ ਤੋਂ ਬਿਨਾਂ ਭਾਰਤ ਨਹੀਂ ਅਤੇ ਭਾਰਤ ਤੋਂ ਬਿਨਾਂ ਹਿੰਦੂ ਨਹੀਂ: ਭਾਗਵਤ - BHARAT NEEDS TO BECOME AKHAND

ਆਰਐਸਐਸ ਮੁਖੀ ਮੋਹਨ ਭਾਗਵਤ (RSS chief Mohan Bhagwat) ਨੇ ਕਿਹਾ, ਜੇਕਰ ਹਿੰਦੂ ਹਿੰਦੂ ਹੀ ਰਹਿਣਾ ਚਾਹੁੰਦੇ ਹਨ ਤਾਂ ਭਾਰਤ ਨੂੰ 'ਅਖੰਡ' (bharat needs to become akhand) ਬਣਨਾ ਚਾਹੀਦਾ ਹੈ। ਹਿੰਦੂ ਤੋਂ ਬਿਨਾਂ ਕੋਈ ਭਾਰਤ ਨਹੀਂ ਹੈ ਅਤੇ ਭਾਰਤ ਤੋਂ ਬਿਨਾਂ ਕੋਈ ਹਿੰਦੂ ਨਹੀਂ ਹੈ। ਜਾਣੋ ਉਨ੍ਹਾਂ ਨੇ ਹੋਰ ਕੀ ਕਿਹਾ...

ਹਿੰਦੂ ਤੋਂ ਬਿਨਾਂ ਭਾਰਤ ਨਹੀਂ ਅਤੇ ਭਾਰਤ ਤੋਂ ਬਿਨਾਂ ਹਿੰਦੂ ਨਹੀਂ: ਭਾਗਵਤ

author img

By

Published : Nov 27, 2021, 9:37 PM IST

ਗਵਾਲੀਅਰ: ਆਰਐਸਐਸ ਮੁਖੀ ਮੋਹਨ ਭਾਗਵਤ (RSS chief Mohan Bhagwat) ਨੇ ਕਿਹਾ ਹੈ ਕਿ ਹਿੰਦੂਆਂ ਅਤੇ ਭਾਰਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨੇ ਭਾਰਤ ਰਹਿਣਾ ਹੈ ਤਾਂ ਭਾਰਤ ਨੂੰ ਹਿੰਦੂ ਹੀ ਰਹਿਣਾ ਹੈ। ਜੇਕਰ ਹਿੰਦੂ ਨੇ ਹਿੰਦੂ ਹੀ ਰਹਿਣਾ ਹੈ ਤਾਂ ਭਾਰਤ ਨੂੰ ਇਕਜੁੱਟ ਹੋਣਾ ਹੋਵੇਗਾ।

ਸੰਘ ਮੁਖੀ ਮੋਹਨ ਭਾਗਵਤ (Mohan Bhagwat) ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਭਾਰਤ ਹੈ ਅਤੇ ਹਿੰਦੂ ਲੋਕ ਇੱਥੇ ਰਵਾਇਤ ਅਨੁਸਾਰ ਰਹਿ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਜਿਸ ਗੱਲ ਨੂੰ ਹਿੰਦੂ ਕਹਿੰਦੇ ਆਏ ਹਨ ਉਸ ਗੱਲ ਦਾ ਵਿਕਾਸ ਇਸ ਧਰਤੀ ਉੱਪਰ ਹੁੰਦਾ ਆਇਆ ਹੈ। ਭਾਰਤ ਬਾਰੇ ਹਰ ਗੱਲ ਦਾ ਸਬੰਧ ਭਾਰਤ ਦੀ ਧਰਤੀ ਨਾਲ ਹੈ, ਸੰਜੋਗ ਨਾਲ ਨਹੀਂ।

  • #WATCH | "You will see that the number & strength of Hindus have decreased...or the emotion of Hindutva has decreased....If Hindus want to stay as Hindu then Bharat needs to become 'Akand'," says RSS chief Mohan Bhagwat while addressing an event in Gwalior, MP pic.twitter.com/hkjkB5xMz1

    — ANI (@ANI) November 27, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਹਿੰਦੂਆਂ ਤੋਂ ਬਿਨਾਂ ਭਾਰਤ ਨਹੀਂ ਹੈ ਅਤੇ ਭਾਰਤ ਤੋਂ ਬਿਨਾਂ ਕੋਈ ਹਿੰਦੂ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਟੁੱਟਿਆ, ਪਾਕਿਸਤਾਨ ਬਣਿਆ ਕਿਉਂਕਿ ਅਸੀਂ ਇਹ ਭਾਵ ਨੂੰ ਭੁੱਲ ਗਏ ਕਿ ਅਸੀਂ ਹਿੰਦੂ ਹਾਂ, ਉਥੇ ਮੁਸਲਮਾਨ ਵੀ ਭੁੱਲ ਗਏ। ਆਪਣੇ ਆਪ ਨੂੰ ਹਿੰਦੂ ਸਮਝਣ ਵਾਲਿਆਂ ਦੀ ਤਾਕਤ ਪਹਿਲਾਂ ਘਟੀ, ਫਿਰ ਗਿਣਤੀ ਘਟ ਗਈ, ਇਸ ਲਈ ਪਾਕਿਸਤਾਨ ਹੁਣ ਭਾਰਤ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ ਤੁਸੀਂ ਦੇਖੋਗੇ ਕਿ ਹਿੰਦੂਆਂ ਦੀ ਗਿਣਤੀ ਅਤੇ ਤਾਕਤ ਘੱਟ ਗਈ ਹੈ ਜਾਂ ਹਿੰਦੂਤਵ ਦੀ ਭਾਵਨਾ ਘੱਟ ਗਈ ਹੈ।ਜੇ ਹਿੰਦੂਆਂ ਨੇ ਹਿੰਦੂ ਹੀ ਰਹਿਣਾ ਹੈ ਤਾਂ ਭਾਰਤ ਨੂੰ 'ਅਖੰਡ' ਬਣਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਪ੍ਰਿਅੰਕਾ ਗਾਂਧੀ ਨੇ ਭਾਜਪਾ ਦੀ ਆਯੁਸ਼ਮਾਨ ਯੋਜਨਾ 'ਤੇ ਸਾਧੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.